ਜਲਵਾਯੂ ਪਰਿਵਰਤਨ ਮੁੱਦੇ ''ਤੇ ਗਰੀਬ ਦੇਸ਼ਾਂ ਨੂੰ ਹੋਰ ਵਿੱਤੀ ਮਦਦ ਦੇਣ ਦੀ ਅਪੀਲ ਕਰੇਗਾ ਬ੍ਰਿਟੇਨ
Friday, May 07, 2021 - 12:01 AM (IST)
ਬਰਲਿਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਜੂਨ 'ਚ ਹੋਣ ਵਾਲੇ ਜੀ-7 ਸਮੂਹ ਦੇ ਸੰਮੇਲਨ 'ਚ ਆਪਣੇ ਸਾਥੀ ਨੇਤਾਵਾਂ ਨੂੰ ਅਪੀਲ ਕਰਨਗੇ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਗਰੀਬ ਦੇਸ਼ਾਂ ਨੂੰ ਹੋਰ ਵਧੇਰੇ ਵਿੱਤੀ ਮਦਦ ਪ੍ਰਦਾਨ ਕੀਤੀ ਜਾਵੇ। ਜਾਨਸਨ ਨੇ ਕਿਹਾ ਕਿ ਸਰਕਾਰਾਂ ਕੋਲ ਵੱਖ-ਵੱਖ ਗੁੰਝਲਦਾਰ ਡਿਪਲੋਮੈਟ ਮੁੱਦਿਆਂ ਨੂੰ ਸੁਲਝਾਉਣ ਲਈ 6 ਮਹੀਨੇ ਹਨ ਜਿਨ੍ਹਾਂ 'ਚ 100 ਅਰਬ ਅਮਰੀਕੀ ਡਾਲਰ ਦੇ ਜਲਵਾਯੂ ਪਰਿਵਰਤਨ ਫੰਡ ਦੇ ਬਿਹਤਰ ਇਸਤੇਮਾਲ ਦਾ ਮੁੱਦਾ ਸ਼ਾਮਲ ਹੈ ਜੋ 2020 ਤੋਂ ਹਰ ਸਾਲ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤਾ ਜਾਣਾ ਹੈ।
ਇਹ ਵੀ ਪੜ੍ਹੋ-ਫਰਵਰੀ ਤੋਂ ਬਾਅਦ ਪਹਿਲੀ ਵਾਰ ਸੋਨਾ 1800 ਡਾਲਰ ਪ੍ਰਤੀ ਔਸ ਪਾਰ
ਜਾਨਸਨ ਨੇ ਜਰਮਨੀ ਦੀ ਸਰਕਾਰ ਵੱਲੋਂ ਆਯੋਜਿਤ ਡਿਜੀਟਲ ਜਲਵਾਯੂ ਪ੍ਰੋਗਰਾਮ 'ਚ ਕਿਹਾ ਕਿ ਜੇਕਰ ਅਸੀਂ ਹੁਣ ਮੁਸ਼ਕਲ ਮੁੱਦਿਆਂ ਦਾ ਹੱਲ ਕੱਢ ਲੈਂਦੇ ਹਾਂ ਤਾਂ ਮੈਨੂੰ ਉਮੀਦ ਹੈ ਕਿ ਨਵੰਬਰ 'ਚ ਅਸੀਂ ਗਲਾਸਗੋ 'ਚ ਆਹਮੋ-ਸਾਹਮਣੇ ਮੁਲਾਕਾਤ ਕਰਾਂਗੇ ਤਾਂ ਸਾਡੇ ਗ੍ਰਹਿ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੇ ਬਾਰੇ 'ਚ ਸਾਡੇ ਵਿਸਤਾਰ ਨਾਲ ਗੱਲਬਾਤ ਕਰ ਸਕਾਂਗੇ। ਜਾਨਸਨ ਨੇ ਕਿਹਾ ਕਿ ਉਹ ਜੀ-7 ਦੇਸ਼ਾਂ ਦੀ ਬੈਠਕ 'ਚ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਗਰੀਬ ਦੇਸ਼ਾਂ ਨੂੰ ਹੋਰ ਵਧੇਰੇ ਵਿੱਤੀ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕਰਨਗੇ।
ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 7639 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।