ਕੋਰੋਨਾ ਬੂਸਟਰ ਵੈਕਸੀਨ ਲਈ ‘ਬੁਕਿੰਗ’ ਸਮੇਂ ਨੂੰ ਲੈ ਕੇ ਬ੍ਰਿਟੇਨ ਨੇ ਚੁੱਕਿਆ ਵੱਡਾ ਕਦਮ
Saturday, Nov 06, 2021 - 09:39 PM (IST)
ਲੰਡਨ (ਭਾਸ਼ਾ)-ਬ੍ਰਿਟੇਨ ਨੇ ਕੋਵਿਡ ਬੂਸਟਰ ਵੈਕਸੀਨ ਦੀ ਬੁਕਿੰਗ ਦੇ ਸਮੇਂ ’ਚ ਇਕ ਮਹੀਨੇ ਦੀ ਕਟੌਤੀ ਕਰ ਦਿੱਤੀ ਹੈ। ਸਿਹਤ ਸੇਵਾਵਾਂ ਵਿਭਾਗ ਨੇ ਸ਼ਨੀਵਾਰ ਕੋਵਿਡ-19 ਵੈਕਸੀਨ ਦੀ ਖੁਰਾਕ ਲਈ ‘ਬੁਕਿੰਗ’ ਸਮੇਂ ਵਿਚ ਇਕ ਮਹੀਨੇ ਦੀ ਕਟੌਤੀ ਦਾ ਐਲਾਨ ਕੀਤਾ, ਜਿਸ ਨਾਲ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਦੂਜੀ ਖੁਰਾਕ ਤੋਂ ਪੰਜ ਮਹੀਨੇ ਬਾਅਦ ਬੂਸਟਰ ਡੋਜ਼ ਲੈਣ ’ਚ ਸਮਾਂ ਲੈ ਸਕਦੇ ਹਨ। ਨੈਸ਼ਨਲ ਹੈਲਥ ਸਰਵਿਸ (ਐੱਨ. ਐੱਚ. ਐੱਸ.) ਦੀ ਰਾਸ਼ਟਰੀ ਬੁਕਿੰਗ ਪ੍ਰਣਾਲੀ ਸੋਮਵਾਰ ਤੋਂ ਲੋਕਾਂ ਨੂੰ ਉਨ੍ਹਾਂ ਦੇ ਯੋਗ ਹੋਣ ਤੋਂ ਇਕ ਮਹੀਨਾ ਪਹਿਲਾਂ ਤੱਕ ਬੂਸਟਰ ਡੋਜ਼ ਬੁੱਕ ਕਰਨ ਦੀ ਇਜਾਜ਼ਤ ਦੇਵੇਗੀ। ਅਗਲੇ ਹਫ਼ਤੇ ਤੋਂ ਉਹ ਪੰਜ ਮਹੀਨਿਆਂ ਬਾਅਦ ਆਪਣੀ ਵੈਕਸੀਨ ਦੀ ਖੁਰਾਕ ਬੁੱਕ ਕਰ ਸਕਣਗੇ, ਜਿਸ ਦਾ ਮਤਲਬ ਹੈ ਕਿ ਕੋਈ ਵੀ ਸਹੂਲਤਜਨਕ ਸਮੇਂ ਲਈ ਦਿਨਾਂ ਜਾਂ ਹਫ਼ਤਿਆਂ ਦੀ ਉਡੀਕ ਕਰਨ ਦੀ ਬਜਾਏ ਕੁਝ ਮਹੀਨਿਆਂ ਬਾਅਦ ਹੀ ਟੀਕੇ ਦੀ ਖੁਰਾਕ ਬੁੱਕ ਕਰ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ ਮਿਊਜ਼ਿਕ ਫੈਸਟੀਵਲ ਦੌਰਾਨ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
ਇਸ ਨਾਲ ਲੱਖਾਂ ਯੋਗ ਲੋਕਾਂ ਨੂੰ ਲਾਭ ਹੋਣ ਦੀ ਉਮੀਦ ਹੈ। ਯੂ. ਕੇ. ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ, ‘‘ਕੋਵਿਡ-19 ਟੀਕੇ ਚੁਣੌਤੀਪੂਰਨ ਸਰਦੀਆਂ ਤੋਂ ਪਹਿਲਾਂ ਆਪਣੇ ਆਪ ਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਅਤੇ ਬੁਕਿੰਗ ਪ੍ਰਣਾਲੀ ’ਚ ਇਹ ਬਦਲਾਅ ਲੋਕਾਂ ਨੂੰ ਆਪਣੀਆਂ ਬੂਸਟਰ ਖੁਰਾਕਾਂ ਨੂੰ ਜਿੰਨੀ ਜਲਦੀ ਹੋ ਸਕੇ, ਬੁੱਕ ਕਰਨ ਦੀ ਆਗਿਆ ਦੇਵੇਗਾ। ਉਨ੍ਹਾਂ ਨੇ ਅੱਗੇ ਕਿਹਾ, ‘‘ਇਹ ਬੂਸਟਰ ਪ੍ਰੋਗਰਾਮ ਨੂੰ ਤੇਜ਼ ਕਰੇਗਾ, ਇਹ ਯਕੀਨੀ ਬਣਾਏਗਾ ਕਿ ਲੋਕਾਂ ਨੂੰ ਜਿੰਨੀ ਜਲਦੀ ਹੋ ਸਕੇ ਟੀਕਾਕਰਨ ਕੀਤਾ ਜਾਵੇ ਅਤੇ ਇਹ ਵਧੇਰੇ ਲੋਕਾਂ ਨੂੰ ਕੋਰੋਨਾ ਵਿਰੁੱਧ ਸੁਰੱਖਿਆ ਨੂੰ ਬਣਾਈ ਰੱਖਣ ’ਚ ਮਹੱਤਵਪੂਰਨ ਤੌਰ ’ਤੇ ਮਦਦ ਕਰੇਗਾ। ਕਿਰਪਾ ਕਰਕੇ ਦੇਰੀ ਨਾ ਕਰੋ- ਆਓ ਵਾਇਰਸ ਨੂੰ ਦੂਰ ਰੱਖਣ ਲਈ ਟੀਕਾ ਲਗਵਾਈਏ।’’ ਇੰਗਲੈਂਡ ’ਚ 9 ਮਿਲੀਅਨ ਤੋਂ ਵੱਧ ਲੋਕ ਪਹਿਲਾਂ ਹੀ ਆਪਣੀਆਂ 'ਟੌਪ-ਅੱਪ' ਵੈਕਸੀਨ ਪ੍ਰਾਪਤ ਕਰ ਚੁੱਕੇ ਹਨ, ਜਿਸ ਦਾ ਉਦੇਸ਼ ਸਰਦੀਆਂ ਦੇ ਮਹੀਨਿਆਂ ’ਚ ਉਨ੍ਹਾਂ ਦੀਆਂ ਪਹਿਲੀਆਂ ਦੋ ਖੁਰਾਕਾਂ ਲੈਣ ਦੇ ਉਦੇਸ਼ ਨਾਲ ਸੁਰੱਖਿਆ ਨੂੰ ਵਧਾਉਣਾ ਹੈ।