UAE ਨੇ ਖਸ਼ੋਗੀ ਦੇ ਸਾਬਕਾ ਵਕੀਲ ਨੂੰ ਤਿੰਨ ਸਾਲ ਦੀ ਸੁਣਾਈ ਸਜ਼ਾ
Sunday, Jul 17, 2022 - 09:11 PM (IST)
ਦੁਬਈ-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਅਮਰੀਕੀ ਨਾਗਰਿਕ ਅਤੇ ਜਮਾਲ ਖ਼ਸ਼ੋਗੀ ਦੇ ਸਾਬਕਾ ਵਕੀਲ ਅਸੀਮ ਗਫੂਰ ਨੂੰ ਮਨੀ ਲਾਂਡਰਿੰਗ ਅਤੇ ਟੈਕਸ ਧੋਖਾਧੜੀ ਦੇ ਦੋਸ਼ 'ਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਸਾਊਦੀ ਅਰਬ ਦੇ ਪੱਤਰਕਾਰ ਖਸ਼ੋਗੀ ਦੀ 2018 'ਚ ਇਸਤਾਂਬੁਲ ਸਥਿਤ ਸਾਊਦੀ ਅਰਬ ਦੂਤਘਰ 'ਚ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਦੇ ਦੱਖਣੀ ਸ਼ਹਿਰ 'ਤੇ ਕੀਤੇ ਹਮਲੇ, ਪੂਰਬ 'ਚ ਵੀ ਕੰਟਰੋਲ ਵਧਾਉਣ ਦੀ ਕੋਸ਼ਿਸ਼ ਜਾਰੀ
ਯੂ.ਏ.ਈ. ਦੀ ਸਰਕਾਰੀ ਸਮਾਚਾਰ ਏਜੰਸੀ ਡਬਲਯੂ.ਏ.ਐੱਮ. ਨੇ ਸ਼ਨੀਵਾਰ ਦੇਰ ਰਾਤ ਦੀ ਆਪਣੀ ਰਿਪੋਰਟ 'ਚ ਕਿਹਾ ਕਿ ਗਫੂਰ ਦੀ ਹਵਾਲਗੀ ਕੀਤੀ ਜਾਵੇਗੀ। ਹਾਲਾਂਕਿ, ਹਵਾਲਗੀ ਕਦੋਂ ਕੀਤੀ ਜਾਵੇਗੀ, ਇਸ ਦੇ ਬਾਰੇ 'ਚ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਬੂਧਾਬੀ ਦੀ ਮਨੀ ਲਾਂਡਰਿੰਗ ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਗਫੂਰ ਨੂੰ 8,16,748 ਡਾਲਰ ਦਾ ਜੁਰਮਾਨਾ ਭਰਨਾ ਹੋਵੇਗਾ।
ਇਹ ਵੀ ਪੜ੍ਹੋ : ਭਿਆਨਕ ਗਰਮੀ ਦਰਮਿਆਨ 2022 ਦੀ ਪਹਿਲੀ ਛਿਮਾਹੀ 'ਚ ਵਿਕੇ ਰਿਕਾਰਡ 60 ਲੱਖ AC
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ