ਨਵੀਂ ਅਫ਼ਗਾਨ ਸਰਕਾਰ ਬਾਰੇ ਖ਼ਬਰਾਂ ਨੂੰ ਤਾਲਿਬਾਨ ਨੇ ਕੀਤਾ ਖਾਰਿਜ

Friday, Sep 03, 2021 - 03:54 PM (IST)

ਨਵੀਂ ਅਫ਼ਗਾਨ ਸਰਕਾਰ ਬਾਰੇ ਖ਼ਬਰਾਂ ਨੂੰ ਤਾਲਿਬਾਨ ਨੇ ਕੀਤਾ ਖਾਰਿਜ

 ਕਾਬੁਲ (ਯੂ. ਐੱਨ. ਆਈ./ਸਪੂਤਨਿਕ)-ਨਵੀਂ ਅਫ਼ਗਾਨ ਸਰਕਾਰ ਬਾਰੇ ਮੀਡੀਆ ਰਿਪੋਰਟਾਂ ਨੂੰ ਤਾਲਿਬਾਨ ਨੇ ਖਾਰਿਜ ਕਰ ਦਿੱਤਾ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਵੀ ਇਸ ਦਾਅਵੇ ਦਾ ਖੰਡਨ ਕਰਦਿਆਂ ਕਿਹਾ ਕਿ ਨਵੀਂ ਸਰਕਾਰ ਦਾ ਅਧਿਕਾਰਤ ਐਲਾਨ ਸ਼ੁੱਕਰਵਾਰ ਤੋਂ ਬਾਅਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਮਗਰੋਂ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਦੇ ਵਿਗੜੇ ਬੋਲ, ਕਿਹਾ-ਅਸੀਂ ਸਾਰੇ ਪੰਜ ਪਿਆਰੇ

ਮੁਜਾਹਿਦ ਨੇ ਕਿਹਾ, “ਨਵੇਂ ਮੰਤਰੀ ਮੰਡਲ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਨਹੀਂ ਹੈ। ਇਹ ਸਿਰਫ ਅਫ਼ਵਾਹਾਂ ਹਨ। ਇਹ ਸੱਚ ਨਹੀਂ ਹੈ।” ਇਸ ਤੋਂ ਪਹਿਲਾਂ ਮੀਡੀਆ ’ਚ ਖ਼ਬਰਾਂ ਆਈਆਂ ਸਨ ਕਿ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਅਬਦੁਲ ਗਨੀ ਬਰਾਦਰ ਨਵੀਂ ਸਰਕਾਰ ਦੀ ਅਗਵਾਈ ਕਰਨਗੇ।


author

Manoj

Content Editor

Related News