ਆਸਟ੍ਰੇਲੀਆਈ ਖੋਜੀਆਂ ਦਾ ਦਾਅਵਾ, ਕੋਵਿਡ ਦੇ ਰਵਾਇਤੀ ਲੱਛਣਾਂ ਤੋਂ ਵੱਖਰੇ ਹਨ ਡੈਲਟਾ ਵੈਰੀਐਂਟ ਦੇ ਲੱਛਣ
Sunday, Jul 04, 2021 - 12:24 PM (IST)
ਨੈਥਨ (ਭਾਸ਼ਾ): ਸਾਨੂੰ ਕੋਵਿਡ ਨਾਲ ਘਿਰੀ ਦੁਨੀਆ ਵਿਚ ਰਹਿੰਦੇ ਹੋਏ 18 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ।ਗਲੋਬਲ ਮਹਾਮਾਰੀ ਦੀ ਸ਼ੁਰੂਆਤ ਵਿਚ ਸਰਕਾਰੀ ਏਜੰਸੀਆਂ ਅਤੇ ਸਿਹਤ ਅਧਿਕਾਰੀ ਲੋਕਾਂ ਨੂੰ ਲੱਛਣ ਦੀ ਪਛਾਣ ਕਰਨ ਬਾਰੇ ਸੂਚਨਾ ਦੇਣ ਲਈ ਸੰਘਰਸ਼ ਕਰਦੇ ਦਿਖੇ ਪਰ ਜਿਵੇਂ-ਜਿਵੇਂ ਵਾਇਰਸ ਵਿਕਸਿਤ ਹੋਇਆ ਹੈ, ਅਜਿਹਾ ਦਿਖ ਰਿਹਾ ਹੈ ਕਿ ਸਭ ਤੋਂ ਆਮ ਲੱਛਣ ਵੀ ਬਦਲ ਗਏ ਹਨ। ਉਭਰਦੇ ਅੰਕੜੇ ਦਿਖਾਉਂਦੇ ਹਨ ਕਿ ਵਾਇਰਸ ਅਤੇ ਡੈਲਟਾ ਵੈਰੀਐਂਟ ਨਾਲ ਇਨਫੈਕਟਿਡ ਲੋਕ ਉਨ੍ਹਾਂ ਲੱਛਣਾਂ ਤੋਂ ਵੱਖਰਾ ਮਹਿਸੂਸ ਕਰ ਰਹੇ ਹਨ ਜਿਨ੍ਹਾਂ ਨੂੰ ਗਲੋਬਲ ਮਹਾਮਾਰੀ ਦੀ ਸ਼ੁਰੂਆਤ ਵਿਚ ਕੋਵਿਡ ਨਾਲ ਜੋੜ ਕੇ ਦੇਖਿਆ ਗਿਆ ਸੀ।
ਆਸਟ੍ਰੇਲੀਆ ਵਿਚ ਕੋਵਿਡ ਦੇ ਨਵੇਂ ਮਾਮਲਿਆਂ ਲਈ ਇਹ ਵੈਰੀਐਂਟ ਜ਼ਿੰਮੇਵਾਰ ਹੈ ਅਤੇ ਦੁਨੀਆ ਭਰ ਵਿਚ ਬਹੁਤ ਤੇਜ਼ੀ ਨਾਲ ਨਜ਼ਰ ਆ ਰਿਹਾ ਹੈ। ਮਨੁੱਖ ਇਕ-ਦੂਸਰੇ ਤੋਂ ਵੱਖ ਹੈ। ਸਾਡੇ ਫਰਕਾਂ ਵਾਂਗ ਸਾਡੇ ਇਮਿਊਨਿਟੀ ਤੰਤਰ ਵੀ ਵੱਖ ਹਨ। ਇਸਦਾ ਮਤਲਬ ਇਹ ਹੈ ਕਿ ਇਕ ਹੀ ਵਾਇਰਸ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਸੰਕੇਤ ਅਤੇ ਲੱਛਣ ਪੈਦਾ ਕਰ ਸਕਦਾ ਹੈ। ਸੰਕੇਤ ਉਹ ਹੈ ਜੋ ਦਿਖਦਾ ਹੈ ਜਿਵੇਂ ਧੱਬੇ। ਲੱਛਣ ਉਹ ਹੈ ਜੋ ਮਹਿਸੂਸ ਹੁੰਦਾ ਹੈ ਜਿਵੇਂ ਗਲਾ ਖਰਾਬ ਹੋਣਾ।
ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ 'ਚ ਮਿਲਟਰੀ ਜਹਾਜ਼ ਹਾਦਸਾਗ੍ਰਸਤ, 85 ਲੋਕ ਸਨ ਸਵਾਰ
ਹੁਣ ਸਵਾਲ ਇਹ ਉਠਦਾ ਹੈ ਕਿ ਡੇਲਟਾ ਵੈਰੀਐਂਟ ਦੇ ਆਮ ਸੰਕੇਤ ਅਤੇ ਲੱਛਣ ਕੀ ਹਨ? ਮੋਬਾਇਲ ਐਪ ਰਾਹੀਂ ਖੁਦ ਰਿਪੋਰਟ ਕਰਨ ਵਾਲੀ ਪ੍ਰਣਾਲੀ ਦੀ ਵਰਤੋਂ ਕਰਦੇ ਹੋਏ ਬ੍ਰਿਟੇਨ ਤੋਂ ਲਈ ਜਾਣਕਾਰੀ ਦਿਖਾਉਂਦੀ ਹੈ ਕਿ ਕੋਵਿਡ ਦੇ ਆਮ ਲੱਛਣ ਹੁਣ ਬਦਲ ਗਏ ਹੋ ਸਕਦੇ ਹਨ ਜਿਸਨੂੰ ਅਸੀਂ ਵਾਇਰਸ ਨਾਲ ਰਵਾਇਤੀ ਤੌਰ ’ਤੇ ਜੋੜ ਕੇ ਦੇਖਦੇ ਹਾਂ।ਬੁਖਾਰ ਅਤੇ ਖੰਘ ਹਮੇਸ਼ਾ ਤੋਂ ਕੋਵਿਡ ਦੇ ਸਭ ਤੋਂ ਆਮ ਲੱਛਣ ਰਹੇ ਹਨ ਅਤੇ ਸਿਰਦਰਦ ਅਤੇ ਗਲੇ ਵਿਚ ਦਰਦ ਰਵਾਇਤੀ ਰੂਪ ਨਾਲ ਕੁਝ ਲੋਕਾਂ ਵਿਚ ਦਿਖਦਾ ਸੀ ਪਰ ਨੱਕ ਵਗਣਾ ਤੋਂ ਪਹਿਲਾਂ ਦੇ ਅੰਕੜਿਆਂ ਵਿਚ ਦੁਰਲੱਭ ਸੀ। ਉਥੇ, ਸੁੰਘਣ ਦੀ ਸ਼ਕਤੀ ਚਲੇ ਜਾਣਾ ਜੋ ਮੂਲ ਰੂਪ ਵਿਚ ਬੇਹੱਦ ਆਮ ਸੀ, ਹੁਣ 9ਵੇਂ ਸਥਾਨ ਦਾ ਲੱਛਣ ਹੈ।