ਅਮਰੀਕਾ ’ਚ ਗ੍ਰਹਿਣ ਦੇ ਨਾਲ ਹੀ ਚੜ੍ਹਿਆ ਸੂਰਜ

06/10/2021 9:59:20 PM

ਵਾਸ਼ਿੰਗਟਨ (ਇੰਟ.)- ਅਮਰੀਕਾ ’ਚ ਵੀਰਵਾਰ ਨੂੰ ਸਾਲ ਦੇ ਪਹਿਲੇ ਸੂਰਜ ਗ੍ਰਹਿਣ ਦੇ ਨਾਲ ਹੀ ਸੂਰਜ ਚੜ੍ਹਿਆ। ਨਾਸਾ ਨੇ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ’ਚ ਸਵੇਰ ਦਾ ਉੱਗਦਾ ਸੂਰਜ ਚੰਨ ਵਰਗਾ ਦਿੱਸ ਰਿਹਾ ਹੈ। ਅਮਰੀਕਾ ਦੇ ਨਾਲ ਹੀ ਸੂਰਜ ਗ੍ਰਹਿਣ ਯੂਰਪ ’ਚ ਵੀ ਵੇਖਿਆ ਗਿਆ। ਭਾਰਤ ’ਚ ਗ੍ਰਹਿਣ ਸੂਰਤ ਅਸਤ ਹੋਣ ਤੋਂ ਪਹਿਲਾਂ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ’ਚ ਵੇਖਿਆ ਗਿਆ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੂੰ ਲੱਗਿਆ ਝਟਕਾ, ਇੰਗਲੈਂਡ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਇਆ ਇਹ ਖਿਡਾਰੀ

PunjabKesari
ਵੈਬਸਾਈਟ ‘ਟਾਈਮ ਐਂਡ ਡੇਟ’ ਦੇ ਮੁਤਾਬਕ ਗ੍ਰਹਿਣ ਦੁਪਹਿਰ 1 ਵੱਜ ਕੇ 42 ਮਿੰਟ ਤੋਂ ਸ਼ੁਰੂ ਹੋ ਕੇ ਸ਼ਾਮ 6 ਵੱਜ ਕੇ 41 ਮਿੰਟ ਤੱਕ ਰਿਹਾ। ਇਸ ਦਿਨ 148 ਸਾਲ ਬਾਅਦ ਸ਼ਨੀ ਜਯੰਤੀ ਦਾ ਵੀ ਸੰਜੋਗ ਬਣ ਰਿਹਾ ਹੈ। ਇਸ ਤੋਂ ਪਹਿਲਾਂ ਸ਼ਨੀ ਜਯੰਤੀ ’ਤੇ ਸੂਰਜ ਗ੍ਰਹਿਣ 26 ਮਈ 1873 ਨੂੰ ਹੋਇਆ ਸੀ।

ਇਹ ਖ਼ਬਰ ਪੜ੍ਹੋ-  ਯੁਵਰਾਜ ਨੇ ਅੱਜ ਹੀ ਦੇ ਦਿਨ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਸ਼ੇਅਰ ਕੀਤੀ ਸੀ ਵੀਡੀਓ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News