ਸ਼ਿਕਾਰ ਕਰਨ ਗਏ ਵਿਅਕਤੀ ਨੂੰ ਮਿਲਿਆ ਖਾਸ ਮਸ਼ਰੂਮ, ਜਿਸ ਨੇ ਬਣਾ ਦਿੱਤਾ ਉਸ ਨੂੰ ਮਸ਼ਹੂਰ

11/18/2017 11:48:59 AM

ਤੁਰਕੀ— ਕਈ ਵਾਰ ਅਚਾਨਕ ਹੀ ਲੋਕਾਂ ਦੇ ਹੱਥ ਕੁੱਝ ਅਜਿਹੀਆਂ ਕੀਮਤੀ ਚੀਜ਼ਾਂ ਲੱਗ ਜਾਂਦੀਆਂ ਹਨ, ਜਿਸ ਦੇ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਅਜਿਹਾ ਹੀ ਕੁੱਝ ਹੋਇਆ ਚਾਰਲੀ ਵੇਅਰ ਨਾਲ ਹੋਇਆ ਜੋ ਤੁਰਕੀ ਘੁੰਮਣ ਗਿਆ ਸੀ। ਜੰਗਲ 'ਚ ਸ਼ਿਕਾਰ ਦੀ ਤਲਾਸ਼ 'ਚ ਘੁੰਮਦਿਆਂ ਉਨ੍ਹਾਂ ਨੂੰ ਕੋਈ ਅਜੀਬ ਜਿਹੀ ਚੀਜ਼ ਦਿਖਾਈ ਦਿੱਤੀ, ਜਿਸ ਨੂੰ ਉਹ ਸੁੱਟਣ ਹੀ ਲੱਗੇ ਸਨ ਪਰ ਇਸੇ ਚੀਜ਼ ਨੇ ਉਨ੍ਹਾਂ ਨੂੰ ਮਸ਼ਹੂਰ ਕਰ ਦਿੱਤਾ।

PunjabKesari
ਮਿਸੌਰੀ ਦੇ ਓਲਡ ਮਾਈਨਜ਼ 'ਚ ਰਹਿਣ ਵਾਲੇ ਚਾਰਲੀ ਸ਼ਿਕਾਰ ਦੌਰਾਨ ਤੁਰਕੀ ਗਏ ਸਨ। ਉੱਥੇ ਘੁੰਮਦੇ ਹੋਇਆਂ ਉਨ੍ਹਾਂ ਦਾ ਪੈਰ ਅਜੀਬ ਦਿਖਾਈ ਦੇਣ ਵਾਲੀਆਂ ਚੀਜ਼ਾਂ ਦੇ ਢੇਰ 'ਤੇ ਰੱਖ ਹੋ ਗਿਆ। ਪਹਿਲਾਂ ਉਨ੍ਹਾਂ ਨੂੰ ਲੱਗਾ ਕਿ ਇਹ ਕੂੜੇ ਦਾ ਢੇਰ ਹੈ। ਜਦ ਉਹ ਉਸ ਨੂੰ ਸੁੱਟਣ ਹੀ ਲੱਗੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਇਹ ਅਸਲ 'ਚ ਇਕ ਕੀਮਤੀ ਚੀਜ਼ ਹੈ। ਅਸਲ 'ਚ ਇਹ ਹੁਣ ਤਕ ਦਾ ਸਭ ਤੋਂ ਵੱਡਾ ਮਸ਼ਰੂਮ ਸੀ। ਚਾਰਲੀ ਦੀ ਪਤਨੀ ਨੇ ਇਸ ਖਾਸ ਮਸ਼ਰੂਮ ਦੀ ਤਸਵੀਰ ਫੇਸਬੁੱਕ 'ਤੇ ਪਾਈ ਅਤੇ ਲੋਕਾਂ ਨਾਲ ਇਸ ਨੂੰ ਸਾਂਝਾ ਕੀਤਾ। ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਤੇ ਕੁੱਝ ਹੀ ਦਿਨਾਂ 'ਚ ਚਾਰਲੀ ਮਸ਼ਹੂਰ ਹੋ ਗਿਆ। ਮਿਸੋਰੀ ਡਿਪਾਰਟਮੈਂਟ ਆਫ ਕੰਜ਼ਰਵੇਸ਼ਨ ਮੁਤਾਬਕ,''ਇਹ ਹੁਣ ਤਕ ਦਾ ਮਿਲਿਆ ਹੋਇਆ ਸਭ ਤੋਂ ਵੱਡਾ ਮੋਰਲ ਮਸ਼ਰੂਮ ਹੈ। ਜਿਸ ਮੌਸਮ 'ਚ ਉਸ ਨੂੰ ਇਹ ਮਿਲਿਆ ਉਸ ਮੌਸਮ 'ਚ ਮਸ਼ਰੂਮ ਨਹੀਂ ਉੱਗਦੇ ਪਰ ਇਹ ਮਸ਼ਰੂਮ ਬਿਨਾਂ ਮੌਸਮ ਦੇ ਉੱਗਿਆ ਹੋਇਆ ਸੀ।


Related News