ਐਕਸਪੋ 2020 ਦੇ ਉਹ ''ਸਪੈਸ਼ਲ ਪੈਵੇਲੀਅਨ'' ਜਿਨ੍ਹਾਂ ਤੋਂ ਮਿਲਦੀ ਹੈ ਪ੍ਰੇਰਣਾ
Sunday, Mar 06, 2022 - 10:52 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ) ਅੱਜ ਅੱਜ ਅਸੀਂ ਗੱਲ ਕਰ ਰਹੇ ਹਾਂ ਕੁਝ ਸਪੈਸ਼ਲ ਪੈਵੇਲੀਅਨ ਦੀ। ਉਂਝ ਤਾਂ ਪੂਰੇ ਐਕਸਪੋ ਵਿਚ ਹੀ ਗਿਆਨ ਦਾ ਭੰਡਾਰ ਹੈ ਪਰ ਇਨ੍ਹਾਂ ਪੈਵੇਲੀਅਨ ਵਿਚ ਜੋ ਕਿੱਸੇ-ਕਹਾਣੀਆਂ ਜਾਂ ਫਿਰ ਆਈਡੀਆਜ਼ ਦੱਸੇ ਗਏ ਹਨ, ਉਹ ਕਮਾਲ ਦੇ ਹਨ। ਤਾਂ ਆਓ ਜਾਣਦੇ ਹਾਂ ਕਿ ਆਖਿਰ ਕੀ ਖਾਸ ਹੈ ਐਕਸਪੋ 2020 ਦੁਬਈ (ਯੂ. ਏ. ਈ.) ਦੇ ਸਪੈਸ਼ਲ ਪੈਵੇਲੀਅਨ ’ਚ।
ਵੂਮੈਨਜ਼ ਪੈਵੇਲੀਅਨਜ਼ : ਐਕਸਪੋ 2020 ਦੁਬਈ ਵਿਚ ਇਕ ਅਜਿਹਾ ਪੈਵੇਲੀਅਨ ਬਣਾਇਆ ਗਿਆ ਹੈ, ਜੋ ਖਾਸ ਤੌਰ ’ਤੇ ਔਰਤਾਂ ਨੂੰ ਡੈਡੀਕੇਟਿਡ ਹੈ। ਇਸ ਪੈਵੇਲੀਅਨ ਵਿਚ ਵਿਖਾਇਆ ਗਿਆ ਹੈ ਕਿ ਦੁਨੀਆ ਨੂੰ ਵਧੀਆ ਬਣਾਉਣ ਲਈ ਕਿਵੇਂ ਔਰਤਾਂ ਨੇ ਆਪਣਾ ਯੋਗਦਾਨ ਦਿੱਤਾ ਅਤੇ ਕਿਵੇਂ ਆਪਣੇ ਹੱਕਾਂ ਦੀ ਲੜਾਈ ਲੜੀ। ਕਿਹੜੇ ਦੇਸ਼ ਔਰਤਾਂ ਦੀ ਤਰੱਕੀ ਨੂੰ ਹੱਲਾਸ਼ੇਰੀ ਦੇ ਰਹੇ ਹਨ, ਸਮੁੱਚੀ ਦੁਨੀਆ ਵਿਚ ਕੀ ਹੋ ਰਿਹਾ ਹੈ, ਇਹ ਸਭ ਤੁਸੀਂ ਇਥੇ ਜਾਣ ਸਕਦੇ ਹੋ। ਇਸ ਦੇ ਨਾਲ ‘ਵੂਮੈਨ ਡੇ ਆਫ’ ਅਤੇ ‘ਮਟਿਲਡਾ ਇਫੈਕਟ’ ਦੀ ਗੱਲ ਵੀ ਇਥੇ ਕੀਤੀ ਗਈ ਹੈ। ਨਾਲ ਹੀ ਮਟਿਲਡਾ ਇਫੈਕਟ ਹੈ, ਜਿਸ ਵਿਚ ਇਕ ਔਰਤ ਵੱਲੋਂ ਵਿਗਿਆਨ ਦੇ ਖੇਤਰ ਵਿਚ ਕੀਤੇ ਗਏ ਕੰਮ ਦਾ ਸਿਹਰਾ ਇਕ ਮਰਦ ਨੇ ਲੈ ਲਿਆ ਸੀ।
ਇਸ ਪੈਵੇਲੀਅਨ ਵਿਚ ਦੱਸਿਆ ਗਿਆ ਹੈ ਕਿ ਜਦੋਂ ਔਰਤਾਂ ਅੱਗੇ ਵਧਦੀਆਂ ਹਨ ਤਾਂ ਮਨੁੱਖੀ ਜਾਤੀ ਅੱਗੇ ਵਧਦੀ ਹੈ। ਇਥੇ ਲਗਭਗ ਸਭ ਕੰਧਾਂ ’ਤੇ ਔਰਤਾਂ ਦੀ ਗਾਥਾ ਨੂੰ ਬਿਆਨ ਕੀਤਾ ਗਿਆ ਹੈ। ਕਿਵੇਂ ਹੁਣ ਤੱਕ ਮਨੁੱਖੀ ਇਤਿਹਾਸ ਵਿਚ ਔਰਤਾਂ ਨੇ ਆਪਣਾ ਯੋਗਦਾਨ ਪਾਇਆ, ਬਾਰੇ ਇਥੇ ਦੱਸਿਆ ਗਿਆ ਹੈ। ਔਰਤਾਂ ਕਦੇ ਵਾਰੀਅਰ ਬਣ ਕੇ ਸਾਹਮਣੇ ਆਈਆਂ ਅਤੇ ਕਦੇ ਸਮਾਜ-ਸੇਵੀ ਬਣ ਕੇ। ਸਮੁੱਚੀ ਦੁਨੀਆ ਵਿਚ ਔਰਤਾਂ ਨੇ ਬਰਾਬਰੀ ਦੀ ਲੜਾਈ ਕਿਵੇਂ ਲੜੀ ਹੈ, ਇਹ ਵੀ ਦੱਸਿਆ ਗਿਆ ਹੈ। ਇਹ ਔਰਤਾਂ ਦੀ ਅਚੀਵਮੈਂਟ ਨੂੰ ਵੀ ਸੈਲੀਬ੍ਰੇਟ ਕਰਦਾ ਨਜ਼ਰ ਆਉਂਦਾ ਹੈ।
1975 ’ਚ ਆਈਸਲੈਂਡਿਕ ਔਰਤਾਂ ਵੱਲੋਂ ਸਟ੍ਰਾਈਕ
ਉਂਝ ਤਾਂ ਅਣਗਿਣਤ ਕਹਾਣੀਆਂ ਬਿਆਨ ਕੀਤੀਆਂ ਗਈਆਂ ਹਨ ਪਰ ਸਭ ਤੋਂ ਦਿਲਚਸਪ ਹੈ 1975 ਵਿਚ ਆਈਸਲੈਂਡਿਕ ਔਰਤਾਂ ਵੱਲੋਂ ਕੀਤੀ ਗਈ ਸਟ੍ਰਾਈਕ। ਅਸਲ ਵਿਚ ਬਰਾਬਰ ਦੇ ਹੱਕ ਹਾਸਲ ਕਰਨ ਲਈ ਉਹ ਸਟ੍ਰਾਈਕ ’ਤੇ ਉਤਰੀਆਂ ਸਨ। ਉਨ੍ਹਾਂ ਦਾ ਮਕਸਦ ਇਹ ਸਮਝਾਉਣਾ ਵੀ ਸੀ ਕਿ ਔਰਤਾਂ ਤੋਂ ਬਿਨਾਂ ਸਮਾਜ ਕਿੰਨਾ ਅਧੂਰਾ ਹੈ। ਆਈਸਲੈਂਡ ’ਚ ਔਰਤਾਂ ਦੀ ਜੋ ਕੁੱਲ ਆਬਾਦੀ ਹੈ, ਉਸ ਵਿਚੋਂ 90 ਫੀਸਦੀ ਔਰਤਾਂ ਨੇ ਇਸ ਸਟ੍ਰਾਈਕ ਵਿਚ ਹਿੱਸਾ ਲਿਆ ਸੀ। ਉਸ ਦਿਨ ਨਾ ਤਾਂ ਉਹ ਆਪਣੀ ਜੌਬ ’ਤੇ ਗਈਆਂ ਸਨ ਅਤੇ ਨਾ ਹੀ ਘਰ ਦਾ ਕੋਈ ਕੰਮ ਕੀਤਾ ਸੀ। ਕੰਮ ’ਤੇ ਜਾਣ ਵਾਲੀਆਂ ਔਰਤਾਂ ਵੱਲੋਂ ਇਹ ਸਟ੍ਰਾਈਕ ਇਸ ਲਈ ਵੀ ਸੀ ਕਿਉਂਕਿ ਉਨ੍ਹਾਂ ਦਿਨਾਂ ਵਿਚ ਆਈਸਲੈਂਡ ਵਿਚ ਕੰਮਕਾਜੀ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਤਨਖਾਹ ਮਿਲਦੀ ਸੀ। ਇਸ ਨੂੰ ‘ਵੂਮੈਨ ਡੇ ਆਫ’ ਕਿਹਾ ਗਿਆ ਅਤੇ ਇਸ ‘ਡੇ ਆਫ’ ਨੇ ਡੂੰਘੀ ਛਾਪ ਛੱਡੀ ਸੀ।
ਯੂ. ਏ. ਈ. ਨੇ ਔਰਤਾਂ ਦੀ ਤਰੱਕੀ ਨੂੰ ਅੱਗੇ ਰੱਖਿਆ
ਇੰਟਰਨੈਸ਼ਨਲ ਪਾਰਟੀਸਪੈਂਟਸ ਡਿਪਾਰਟਮੈਂਟ ਐਕਸਪੋ 2020 ਦੀ ਵਾਈਸ ਪ੍ਰੈਜ਼ੀਡੈਂਟ ਹਿੰਦ ਅਲੋਵਾਈਸ (Hind Alowais) ਨੇ ‘ਜਗ ਬਾਣੀ’ ਨਾਲ ਖਾਸ ਗੱਲਬਾਤ ਵਿਚ ਦੱਸਿਆ ਕਿ ‘ਅਸੀਂ ਇਥੇ ਗੱਲ ਕਰ ਰਹੇ ਹਾਂ ਬਰਾਬਰ ਹੱਕਾਂ ਦੀ। ਸਾਡਾ ਮਕਸਦ ਹੈ ਕਿ ਲੋਕ ਜਾਣਨ ਕਿ ਸਮੁੱਚੀ ਦੁਨੀਆ ਵਿਚ ਔਰਤਾਂ ਦੀ ਸਥਿਤੀ ਕੀ ਹੈ। ਕਿਹੜੇ-ਕਿਹੜੇ ਖੇਤਰਾਂ ਵਿਚ ਸਾਨੂੰ ਕੰਮ ਕਰਨਾ ਹੋਵੇਗਾ। ਮੈਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਯੂ. ਏ. ਈ. ਨੇ ਆਪਣੀ ਸਥਾਪਨਾ ਪਿੱਛੋਂ ਹੁਣ ਤੱਕ ਔਰਤਾਂ ਦੀ ਤਰੱਕੀ ਨੂੰ ਹਮੇਸ਼ਾ ਅੱਗੇ ਰੱਖਿਆ ਹੈ। ਯੂ. ਏ. ਈ. ਦੀ ਸੰਸਦ ਵਿਚ 50 ਫੀਸਦੀ ਔਰਤਾਂ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਯੂ. ਏ. ਈ. ਔਰਤਾਂ ਨੂੰ ਬਰਾਬਰ ਦਰਜਾ ਦੇਣ ਵਿਚ ਭਰੋਸਾ ਰੱਖਦਾ ਹੈ।’
‘ਦਿ ਗੁਡ ਪਲੇਸ ਪੈਵੇਲੀਅਨ’
‘ਬਾਏ ਐਕਸਪੋ ਲਾਈਵ’ ਇਕ ਅਜਿਹੀ ਥਾਂ ਹੈ, ਜਿਥੇ ਆਈਡੀਆਜ਼ ਨੂੰ ਪੇਸ਼ ਕੀਤਾ ਗਿਆ। ਇਹ ਆਈਡੀਆਜ਼ ਦੁਨੀਆ ਦੇ ਕੋਨੇ-ਕੋਨੇ ਤੋਂ ਇਕੱਠੇ ਕੀਤੇ ਗਏ ਹਨ। ਇਸ ਨੂੰ ਗੁਡ ਪਲੇਸ ਨਾਂ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਥੇ ਜੋ ਲੋਕ ਹਨ ਜਾਂ ਜਿਨ੍ਹਾਂ ਲੋਕਾਂ ਦੀ ਗੱਲ ਹੋ ਰਹੀ ਹੈ, ਉਹ ਸਭ ਸੋਚ ਵਿਚਾਰ ਕਰਨ ਵਾਲੇ ਲੋਕ ਹਨ। ਇਹ ਅਜਿਹੇ ਲੋਕ ਹਨ ਜੋ ਕੁਝ ਨਾ ਕੁਝ ਚੰਗਾ ਕਰ ਰਹੇ ਹਨ ਜਾਂ ਫਿਰ ਕਰਨਾ ਚਾਹੁੰਦੇ ਹਨ। ਇਨ੍ਹਾਂ ਦੇ ਆਈਡੀਆਜ਼ ਅਤੇ ਪ੍ਰਾਜੈਕਟਸ ਨੂੰ ਯੂ. ਏ. ਈ. ਗਵਰਨਮੈਂਟ ਸਪੋਰਟ ਕਰ ਰਹੀ ਹੈ।
ਇਸ ਲਈ ਟੈਂਟ ਦੀ ਸ਼ੇਪ ’ਚ ਡਿਜ਼ਾਈਨ ਕੀਤੀ ਗਈ ਹੈ ਇਮਾਰਤ
ਇਸ ਪੈਵੇਲੀਅਨ ਦੀ ਇਮਾਰਤ ਨੂੰ ਇਕ ਟੈਂਟ ਦੀ ਸ਼ੇਪ ’ਚ ਡਿਜ਼ਾਈਨ ਕੀਤਾ ਗਿਆ ਹੈ। ਅਸਲ ਵਿਚ ਇਸ ਦੇ ਪਿੱਛੇ ਇਕ ਖਾਸ ਕਾਰਨ ਹੈ। ਉਹ ਇਹ ਕਿ ਯੂ. ਏ. ਈ. ਦੇ ਫਾਊਂਡਿੰਗ ਫਾਦਰਜ਼ ਨੇ ਰੇਗਿਸਤਾਨ ਦੇ ਐਨ ਵਿਚਕਾਰ ਟੈਂਟ ਵਿਚ ਇਕ ਅਜਿਹਾ ਦੇਸ਼ ਬਣਾਉਣ ਬਾਰੇ ਸੋਚਿਆ ਸੀ, ਜੋ ਆਪਣੇ ਲੋਕਾਂ ਅਤੇ ਦੁਨੀਆ ਨੂੰ ਨਾਲ ਲੈ ਕੇ ਅੱਗੇ ਵਧੇਗਾ। ਇਸ ਪੈਵੇਲੀਅਨ ਅਤੇ ਇਸ ਦੇ ਟੈਂਟ ਵਰਗੇ ਸਟਰੱਕਚਰ ਦਾ ਮੰਤਵ ਇਕ ਵਧੀਆ ਦੁਨੀਆ ਬਣਾਉਣ ਦਾ ਹੈ। ਇਸ ਲਈ ਇਥੇ ਉਨ੍ਹਾਂ ਸਭ ਪ੍ਰਾਜੈਕਟਾਂ ਨੂੰ ਸ਼ੋਅਕੇਸ ਕੀਤਾ ਗਿਆ ਹੈ, ਜੋ ਇਕ ਵਧੀਆ ਦੁਨੀਆ ਬਣਾਉਣ ਵਿਚ ਜੁਟੇ ਹੋਏ ਹਨ।
ਸਮਾਈਲ ਵਾਲ ’ਤੇ ਸਮਾਈਲ ਡੋਨੇਟ ਕਰੋ
ਇੰਨਾ ਹੀ ਨਹੀਂ, ਇਥੇ ਸਮਾਈਲ ਵਾਲ ਬਣਾਈਆਂ ਗਈਆਂ ਹਨ, ਜਿਥੇ ਤੁਸੀਂ ਹੱਸਦੇ ਹੋਏ ਤਸਵੀਰ ਖਿਚਵਾ ਸਕਦੇ ਹੋ। ਇਸ ਤਸਵੀਰ ਨੂੰ ਚੈਰੀਟੇਬਲ ਕਾਜ਼ ਲਈ ਡੋਨੇਟ ਕੀਤਾ ਜਾਏਗਾ।
ਲੋਕ ਸਾਧਾਰਨ ਪਰ ਕੰਮ ਦੁਨੀਆ ਨੂੰ ਹੈਰਾਨ ਕਰ ਦੇਣ ਵਾਲੇ
ਇਥੇ ਕੁਝ ਅਜਿਹੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਸਾਧਾਰਨ ਜਿਹੇ ਹਨ ਪਰ ਅਜਿਹੇ ਕੰਮ ਕਰ ਰਹੇ ਹਨ, ਜਿਨ੍ਹਾਂ ਦਾ ਵੱਡਾ ਅਸਰ ਪੈ ਰਿਹਾ ਹੈ। ਇਨ੍ਹਾਂ ਨੂੰ ਗਲੋਬਲ ਇਨੋਵੇਟਰਜ਼ ਕਿਹਾ ਗਿਆ ਹੈ। ਅਸਲ ਵਿਚ ਯੂ. ਏ. ਈ. ਸਰਕਾਰ ਨੇ ਸਮੁੱਚੀ ਦੁਨੀਆ ਤੋਂ ਅਜਿਹੇ ਪ੍ਰਾਜੈਕਟਸ ਜੁਟਾਏ ਹਨ, ਜੋ ਆਉਣ ਵਾਲੇ ਕੱਲ ਲਈ ਕੁਝ ਚੰਗਾ ਕਰ ਰਹੇ ਹਨ। ਇਸ ਲਈ 184 ਦੇਸ਼ਾਂ ਵਿਚੋਂ ਕੁੱਲ 11 ਹਜ਼ਾਰ ਲੋਕਾਂ ਨੇ ਅਰਜ਼ੀ ਦਿੱਤੀ ਸੀ ਪਰ 76 ਦੇਸ਼ਾਂ ਦੇ 140 ਆਈਡੀਆਜ਼ (ਪ੍ਰਾਜੈਕਟ) ਨੂੰ ਸਿਲੈਕਟ ਕੀਤਾ ਗਿਆ। ਇਹ ਸਾਰੇ ਪ੍ਰਾਜੈਕਟ ਗੁਡ ਪਲੇਸ ਪੈਵੇਲੀਅਨ ਦੇ ਸ਼ੋਅਕੇਸ ਦੇ ਕੀਤੇ ਗਏ ਹਨ। ਇੰਨਾ ਹੀ ਨਹੀਂ, ਹਰ ਪ੍ਰਾਜੈਕਟ ਨੂੰ ਯੂ. ਏ. ਈ. ਸਰਕਾਰ ਫੰਡ ਦੇ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਕੈਨੇਡਾ ਨੇ 'ਵਿੱਤੀ ਲੈਣ-ਦੇਣ 'ਤੇ ਪਾਬੰਦੀਆਂ' ਦਰਮਿਆਨ ਨਾਗਰਿਕਾਂ ਨੂੰ ਰੂਸ ਛੱਡਣ ਦੀ ਦਿੱਤੀ ਸਲਾਹ
ਪ੍ਰਾਜੈਕਟਸ ਜੋ ਕਾਬਲ-ਏ-ਤਾਰੀਫ ਹਨ
1. ਇੱਥੇ ਇਕ ਅਜਿਹੀ ਕੁੜੀ ਦਾ ਜ਼ਿਕਰ ਹੈ ਜਿਸ ਨੇ ਇਕ ਅਜਿਹਾ ਬਾਕਸ ਡਿਜ਼ਾਇਨ ਕੀਤਾ ਹੈ ਜੋ ਵੈਕਸੀਨ ਨੂੰ ਖਰਾਬ ਹੋਣ ਤੋਂ ਬਚਾਉਂਦਾ ਹੈ। ਹੁਣ ਵੀ ਕੁਝ ਅਜਿਹੇ ਰਿਮੋਟ ਖੇਤਰ ਹਨ ਜਿੱਥੇ ਪਹੁੰਚਣ ਲਈ ਕਈ ਕਈ ਦਿਨ ਚੱਲਣਾ ਪੈਂਦਾ ਹੈ। ਅਜਿਹੇ ਦੂਰ ਦਰਾਜ ਦੇ ਇਲਾਕਿਆਂ ਤੱਕ ਪਹੁੰਚਦੇ-ਪਹੁੰਚਦੇ ਕਈ ਵਾਰ ਵੈਕਸੀਨ ਖਰਾਬ ਹੋ ਜਾਂਦੀ ਹੈ ਪਰ ਜੋ ਬਾਕਸ ਡਿਜ਼ਾਈਨ ਕੀਤਾ ਗਿਆ ਹੈ, ਉਸ ’ਚ 10 ਦਿਨ ਤੱਕ ਵੈਕਸੀਨ ਖਰਾਬ ਨਹੀਂ ਹੋ ਸਕਦੀ।
2. ਇੱਥੇ ਇਕ ਅਜਿਹੇ ਮੋਬਾਇਲ ਐਪ ਦਾ ਵੀ ਜ਼ਿਕਰ ਹੈ ਜਿਸ ਰਾਹੀਂ ਕੋਈ ਵੀ ਵਿਅਕਤੀ ਬੰਗਲਾਦੇਸ਼ ’ਚ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਉਠਾ ਸਕਦਾ ਹੈ। ਇੰਨਾ ਹੀ ਨਹੀਂ, ਦੁਨੀਆ ਦੇ ਕਿਸੇ ਵੀ ਕੋਨੇ ’ਚ ਕਿਉਂ ਨਾ ਹੋਵੇ, ਇਸ ਐਪ ਰਾਹੀਂ ਉਸ ਨੂੰ ਬੱਚਿਆਂ ਦੀ ਗ੍ਰੋਥ ਦੀ ਜਾਣਕਾਰੀ ਵੀ ਮਿਲ ਸਕਦੀ ਹੈ।
3. ਠੀਕ ਅਜਿਹੇ ਹੀ ਮੋਰਾਕੋ ਦੇ ਕੁਝ ਲੋਕਾਂ ਨੇ ਮਿਲ ਕੇ ਪਲਾਸਟਿਕ ਦੇ ਕਚਰੇ ਨੂੰ ਬਿਲਡਿੰਗ ਬਾਕਸ ’ਚ ਬਦਲਣ ਦਾ ਆਈਡੀਆ ਸ਼ੇਅਰ ਕੀਤਾ ਹੈ। ਇਹ ਕਮਾਲ ਦਾ ਆਈਡੀਆ ਹੈ ਜਿਸ ਨੇ ਬਹੁਤ ਸਲਾਘਾ ਬਟੌਰੀ ਹੈ।
4. ਕੋਸਟਾਰਿਕਾ ਦਾ ਇਕ ਪ੍ਰਾਜੈਕਟ ਬੇਹੱਦ ਖਾਸ ਹੈ ਜੋ ਜੰਗਲਾਂ ਨੂੰ ਕੱਟਣ ਤੋਂ ਬਚਾਅ ਰਿਹਾ ਹੈ। ਅਸਲ ਇਕ ਉੱਥੋਂ ਦੇ ਵਿਅਕਤੀ ਨੇ ਆਪਣੇ ਪ੍ਰਾਜੈਕਟ ’ਚ ਦੱਸਿਆ ਕਿ ਬੈਂਬੂ ਜੋ ਹੈ, ਉਸ ਨੂੰ ਲਕੜੀ ਦੀ ਥਾਂ ਵਰਤਿਆ ਜਾ ਸਕਦਾ ਹੈ। ਬੈਂਬੂ ਬਹੁਤ ਜਲਦੀ ਗ੍ਰੋ ਕਰਦਾ ਹੈ। ਉਸ ਨੂੰ ਵਾਰ-ਵਾਰ ਉਗਾਇਆ ਅਤੇ ਵੱਢਿਆ ਜਾ ਸਕਦਾ ਹੈ। ਅਜਿਹੀ ਹਾਲਤ ’ਚ ਲਕੜੀ ਦੀ ਵਰਤੋਂ ਨੂੰ ਘੱਟ ਕਰਨ ਦੇ ਨਾਲ ਨਾਲ ਜੰਗਲਾਂ ਨੂੰ ਵੱਢਣ ਤੋਂ ਵੀ ਬਚਾਇਆ ਜਾ ਸਕਦਾ ਹੈ।
5. ਭਾਰਤ ਦਾ ਵੀ ਇਕ ਪ੍ਰਾਜੈਕਟ ਹੈ ਜਿਸ ਨੂੰ ‘ਦਿ ਗੁਡ ਪਲੇਸ’ ’ਚ ਥਾਂ ਮਿਲੀ ਹੈ। ਇਸ ਪ੍ਰਾਜੈਕਟ ਦਾ ਨਾਂ ਹੈ ਕਬਾੜੀ ਵਾਲਾ ਕੁਨੈਕਟ। ਇਹ ਪ੍ਰਾਜੈਕਟ ਦੇਸ਼ ’ਚ ਮੈਨੇਜਮੈਂਟ ਤੋਂ ਉਪਰ ਹੈ। ਇਹ ਪ੍ਰਾਜੈਕਟ ਕਬਾੜੀ ਵਾਲਿਆਂ ਨੂੰ ਆਮਦਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਘੱਟ ਕਰਨ ’ਚ ਵੀ ਮਦਦ ਕਰਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।