ਹਰ ਹਫਤੇ ਬੈੱਡ ਸ਼ੀਟ ਨਾ ਬਦਲਨ ’ਤੇ ਬੀਮਾਰ ਪੈਣ ਦਾ ਹੈ ਖ਼ਤਰਾ

09/09/2019 7:54:24 PM

ਲੰਡਨ (ਏਜੰਸੀਆਂ)- ਇਸ ’ਚ ਕੋਈ ਸ਼ੱਕ ਨਹੀਂ ਕਿ ਹਰ ਦਿਨ ਦੀ ਦੌੜ-ਭੱਜ ਦੀ ਵਜ੍ਹਾ ਨਾਲ ਅਸੀਂ ਅਕਸਰ ਉਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ ਜੋ ਸਾਡੀ ਸਿਹਤ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਫਿਰ ਉਹੀ ਗੱਲਾਂ ਬਾਅਦ ’ਚ ਵੱਡੀਆਂ ਹੋ ਕੇ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਖਾਨਾ ਖਾਣ ਤੋਂ ਪਹਿਲਾਂ ਹੱਥ ਧੋਣਾ, ਦਿਨ ’ਚ ਦੋ ਵਾਰ ਬਰਸ਼ ਕਰਨਾ, ਨਿਯਮਿਤ ਰੂਪ ਨਾਲ ਆਪਣੇ ਕੱਪੜਿਆਂ ਨੂੰ ਧੋਣਾ ਅਤੇ ਘਰ ਦੀ ਸਾਫ਼-ਸਫਾਈ ਕਰਨਾ, ਇਹ ਕੁੱਝ ਅਜਿਹੀਆਂ ਆਦਤਾਂ ਹਨ, ਜਿਨ੍ਹਾਂ ਦੀ ਜੇਕਰ ਅਸੀਂ ਠੀਕ ਤਰੀਕੇ ਨਾਲ ਪਾਲਣਾ ਕਰੀਏ ਤਾਂ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ’ਚੋਂ ਇਕ ਆਦਤ ਹੈ ਬਿਸਤਰੇ ’ਤੇ ਵਿਛੀ ਬੈੱਡ ਸ਼ੀਟ ਨੂੰ ਬਦਲਨ ਅਤੇ ਨਿਯਮਿਤ ਰੂਪ ਨਾਲ ਧੋਣ ਦੀ ਆਦਤ।
ਗੰਦੀ ਬੈੱਡ ਸ਼ੀਟ ’ਤੇ ਸੌਣ ਨਾਲ ਇਨਫੈਕਸ਼ਨ ਅਤੇ ਐਲਰਜੀ ਦਾ ਖ਼ਤਰਾ
ਐਕਸਪਰਟਸ ਦੀ ਮੰਨੀਏ ਤਾਂ ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੱਕ ਇਕ ਹੀ ਬੈੱਡ ਸ਼ੀਟ ਦੀ ਵਰਤੋਂ ਕਰਣ ਨਾਲ ਬੈਕਟੀਰੀਆ ਅਤੇ ਜਰਮਸ ਦੇ ਵਧਣ-ਫੁਲਣ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਲਿਹਾਜਾ ਇੱਕ ਹਫਤੇ ਦਾ ਸਮਾਂ ਬਹੁਤ ਹੈ ਅਤੇ 7 ਦਿਨਾਂ ਤੋਂ ਬਾਅਦ ਹਰ ਹਾਲ ’ਚ ਬੈੱਡ ਸ਼ੀਟ ਨੂੰ ਬਦਲ ਕੇ ਉਸ ਨੂੰ ਧੋ ਦੇਣਾ ਚਾਹੀਦਾ ਹੈ। ਗੰਦੀ ਬੈੱਡ ਸ਼ੀਟ ’ਤੇ ਸੌਣ ਨਾਲ ਨਾ ਸਿਰਫ ਇਨਫੈਕਸ਼ਨ ਅਤੇ ਐਲਰਜਿਕ ਰਿਐਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ ਸਗੋਂ ਬਿਸਤਰੇ ’ਚ ਪਨਪਣ ਵਾਲੇ ਕੀੜੇ ਅਤੇ ਖਟਮਲ ਦਾ ਬਰੀਡਿੰਗ ਗਰਾਊਂਡ ਵੀ ਬਣ ਸਕਦਾ ਹੈ।
15 ਦਿਨਾਂ ’ਚ ਇਕ ਵਾਰ ਬੈੱਡ ਸ਼ੀਟ ਬਦਲਦੇ ਹਨ 40 ਫੀਸਦੀ ਲੋਕ
ਯੂ. ਕੇ. ’ਚ ਹੋਏ ਇਕ ਸਰਵੇ ਦੀ ਮੰਨੀਏ ਤਾਂ ਸਿਰਫ 28 ਫ਼ੀਸਦੀ ਲੋਕ ਅਜਿਹੇ ਹਨ ਜੋ ਹਰ ਹਫ਼ਤੇ ਨਿਯਮਿਤ ਰੂਪ ਨਾਲ ਆਪਣੇ ਬਿਸਤਰੇ ਦੀ ਚਾਦਰ ਬਦਲਦੇ ਹਨ। ਜਦਕਿ 40 ਫ਼ੀਸਦੀ ਲੋਕ 15 ਦਿਨਾਂ ’ਚ ਇਕ ਵਾਰ, 24 ਫ਼ੀਸਦੀ ਲੋਕ 2 ਤੋਂ 3 ਹਫ਼ਤਿਆਂ ’ਚ ਇੱਕ ਵਾਰ ਜਦਕਿ 8 ਫ਼ੀਸਦੀ ਲੋਕ ਮਹੀਨੇ ’ਚ ਇਕ ਵਾਰ ਆਪਣੇ ਬਿਸਤਰੇ ਦੀ ਬੈੱਡ ਸ਼ੀਟ ਬਦਲਦੇ ਹਨ। ਇਕ ਰਿਪੋਰਟ ਦੀ ਮੰਨੀਏ ਤਾਂ ਬੈੱਡ ਸ਼ੀਟ ’ਤੇ ਸਾਡੇ ਸਰੀਰ ਦਾ ਪਸੀਨਾ, ਬਾਡੀ ਫਲੂਇਡ ਜਿਵੇਂ-ਸਲਾਇਵਾ, ਆਇਲ, ਯੂਰਿਨ ਅਤੇ ਸੈਕਸੂਅਲ ਫਲੂਇਡ ਵੀ ਡਿੱਗਦਾ ਹੈ। ਅਜਿਹੇ ’ਚ ਲੰਮੇਂ ਸਮੇਂ ਤੱਕ ਇਨ੍ਹਾਂ ਚੀਜਾਂ ਨਾਲ ਸੌਣ ਨਾਲ ਨਿਸ਼ਚਿਤ ਤੌਰ ’ਤੇ ਇਨਫੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ। ਲਿਹਾਜਾ ਨਿਯਮਿਤ ਰੂਪ ਨਾਲ ਬੈੱਡ ਸ਼ੀਟ ਬਦਲਣਾ ਬੇਹੱਦ ਜਰੂਰੀ ਹੈ।


Sunny Mehra

Content Editor

Related News