ਛੋਟੇ ਵਿਦਿਆਰਥੀਆਂ ਨੂੰ ਮਿਲੇ ਟਰਨਬੁੱਲ, ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਭਾਵੁਕ

06/30/2017 3:50:38 PM

ਕੈਨਬਰਾ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ। ਟਰਨਬੁੱਲ ਇਸ ਦੌਰਾਨ ਛੋਟੇ ਵਿਦਿਆਰਥੀਆਂ ਦੀ ਜਮਾਤ 'ਚ ਵੀ ਗਏ, ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ। ਟਰਨਬੁੱਲ ਨੇ ਬੱਚਿਆਂ ਨਾਲ ਕੀਤੀ ਗੱਲਬਾਤ ਦੀ ਲਾਈਵ ਵੀਡੀਓ ਆਪਣੇ ਫੇਸਬੁੱਕ ਪੇਜ਼ 'ਤੇ ਪੋਸਟ ਕੀਤੀ ਹੈ। ਇਸ ਵੀਡੀਓ ਵਿਚ ਇਕ 5 ਸਾਲ ਦਾ ਵਿਦਿਆਰਥੀ ਟਰਨਬੁੱਲ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਕਿਹੋ ਜਿਹੇ ਕਿਸਾਨ ਬਣਨਾ ਪਸੰਦ ਕਰੋਗੇ?
ਟਰਨਬੁੱਲ ਨੇ ਕਿਹਾ, ''ਗਾਂਵਾਂ-ਮੱਝਾਂ ਚਰਾਉਣ ਵਾਲਾ ਜਾਂ ਭੇਡਾਂ ਚਰਾਉਣ ਵਾਲਾ ਕਿਸਾਨ। ਉਨ੍ਹਾਂ ਨੇ ਆਪਣੇ ਬਚਪਨ ਅਤੇ ਆਪਣੇ ਪਿਤਾ ਦੀ ਮੱਝਾਂ ਵਾਲੀ ਥਾਂ ਨੂੰ ਯਾਦ ਕੀਤਾ, ਜੋ ਕਿ ਨਿਊ ਸਾਊਥ ਵੇਲਜ਼ ਦੇ ਹੰਟਰ ਵੈਲੀ 'ਚ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿਤਾ ਦੇ ਬਹੁਤ ਨੇੜੇ ਸੀ, ਕਿਉਂਕਿ ਮੇਰੀ ਮਾਂ ਨੇ ਸਾਨੂੰ ਛੱਡ ਦਿੱਤਾ ਸੀ, ਜਦੋਂ ਮੈਂ ਤੁਹਾਡੀ ਉਮਰ 9 ਸਾਲ ਦਾ ਸੀ। ਟਰਨਬੁੱਲ ਦੱਖਣੀ ਕੂਗੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਸਨ। 

 

Live Q & A from South Coogee Public School!

Opublikowany przez Malcolm Turnbull na 29 czerwca 2017


ਗੱਲਬਾਤਾਂ ਅਤੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਟਰਨਬੁੱਲ ਦੀਆਂ ਅੱਖਾਂ 'ਚ ਹੰਝੂ ਆ ਗਏ, ਜਦੋਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਯਾਦ ਆ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ 1982 'ਚ ਇਕ ਜਹਾਜ਼ ਹਾਦਸੇ 'ਚ ਮਾਰੇ ਗਏ, ਜਦੋਂ ਉਹ 28 ਸਾਲ ਦੇ ਸਨ। ਟਰਨਬੁੱਲ ਨੇ ਕਿਹਾ ਇਹ ਸਭ ਅਚਾਨਕ ਹੋ ਗਿਆ, ਇਹ ਬਹੁਤ ਵੱਡੀ ਅਤੇ ਭਿਆਨਕ ਤ੍ਰਾਸਦੀ ਸੀ। ਟਰਨਬੁੱਲ ਨੇ ਕਿਹਾ ਕਿ ਮੈਂ ਅਤੇ ਮੇਰੀ ਪਤਨੀ ਲੂਈ ਹੁਣ ਵੀ ਹੰਟਰ ਵੈਲੀ ਜਾਇਦਾਦ ਦੇ ਮਾਲਕ ਹਾਂ। ਟਰਨਬੁੱਲ ਨੇ ਤਕਰੀਬਨ ਅੱਧਾ ਘੰਟਾ ਜਮਾਤ 'ਚ ਬਿਤਾਇਆ। ਇਸ ਦੌਰਾਨ ਉਹ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹੇ।


Related News