ਰੂਸ-ਯੂਕ੍ਰੇਨ ਸੰਘਰਸ਼ ਦਾ ਹੱਲ ਕੱਢਣ ਲਈ ਓ. ਆਈ. ਸੀ. ਤੇ ਚੀਨ ਨੂੰ ਸਾਂਝੇਦਾਰੀ ਕਰਨੀ ਚਾਹੀਦੀ ਹੈ: ਇਮਰਾਨ ਖ਼ਾਨ

Wednesday, Mar 23, 2022 - 05:34 PM (IST)

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ‘ਸੀਤ ਯੁੱਧ’ ਅਤੇ ਵਿਰੋਧੀ ਧੜਿਆਂ ਦੀ ਸਿਆਸਤ ਕਾਰਨ ਦੁਨੀਆ ‘ਗਲਤ’ ਪਾਸੇ ਵੱਲ ਜਾ ਰਹੀਂ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਰੂਸ-ਯੂਕ੍ਰੇਨ ਜੰਗ ਦਾ ਹੱਲ ਲੱਭਣ ਲਈ ਮੁਸਲਿਮ ਦੇਸ਼ਾਂ ਅਤੇ ਚੀਨ ਨੂੰ ਇਕ ਮੰਚ 'ਤੇ ਇਕੱਠੇ ਹੋਣਾ ਚਾਹੀਦਾ ਹੈ। ਮੁਸਲਿਮ ਦੇਸ਼ਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ’ਤੇ ਚਰਚਾ ਕਰਨ ਦੇ ਲਈ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ) ਦੇ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ (ਸੀ. ਐੱਫ਼. ਐੱਮ.) ਦੀ ਦਿਨਾਂ ਦੀ ਬੈਠਕ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਸ਼ੁਰੂ ਹੋਈ। 

ਓ. ਆਈ. ਸੀ. ਦੀ 48ਵੀਂ ਸੀ. ਐੱਫ਼. ਐੱਮ. ਦੀ ਬੈਠਕ ਏਕਤਾ, ਨਿਆਂ ਅਤੇ ਵਿਕਾਸ ਲਈ ਸਾਂਝੇਦਾਰੀ ਵਿਕਸਿਤ ਕਰਨ ਦੇ ਵਿਸ਼ੇ ਉਤੇ ਆਯੋਜਿਤ ਹੋ ਰਹੀ ਹੈ। ਇਸ ਵਿਚ ਮੰਤਰੀ ਪੱਧਰ ’ਤੇ ਲਗਭਗ 46 ਮੈਂਬਰ ਦੇਸ਼ਾਂ ਦੀ ਨੁਮਾਇੰਦਗੀ ਮੰਤਰੀ ਪੱਧਰ 'ਤੇ ਜਦਕਿ ਬਾਕੀ ਦੇਸ਼ਾਂ ਦੀ ਨੁਮਾਇੰਦਗੀ ਸ਼ਾਮਲ ਹੁੰਦੀ ਹੈ, ਜਦਕਿ ਬਾਕੀ ਦੇਸ਼ਾਂ ਦੀ ਅਗਵਾਈ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਕਰ ਰਹੇ ਹਨ। ਉਦਘਾਟਨ ਸੈਸ਼ਨ ’ਚ ਮੁੱਖ ਭਾਸ਼ਣ ਦਿੰਦੇ ਹੋਏ ਇਮਰਾਨ ਖ਼ਾਨ ਨੇ ਇਕ ਮੁਸਲਿਮ ਕਲਿਆਣਕਾਰੀ ਦੇਸ਼, ਇਸਲਾਮੋਫੋਬੀਆ ਅਤੇ ਵਿਸ਼ਵ ਦੇ ਸਿਆਸੀ ਮਾਮਲਿਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਸੀਤ ਜੰਗ ਵੱਲ ਵੱਧ ਰਹੀਂ ਹੈ ਅਤੇ ਇਸ ਨੂੰ ਧੜਿਆਂ ’ਚ ਵੰਡਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਐਂਟੀ-ਕੁਰੱਪਸ਼ਨ ਹੈਲਪਲਾਈਨ ਨੰਬਰ

ਦੁਨੀਆ ਇਕ ਅਜਿਹੀ ਦਿਸ਼ਾ ਵੱਲ ਵੱਧ ਰਹੀ ਹੈ, ਜੋ ਸਭ ਲਈ ਚਿੰਤਾ ਦੀ ਵਿਸ਼ਾ ਹੈ। ਸੰਮੇਲਨ ਵਿਚ ਇਕ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਸਮੇਤ 600 ਤੋਂ ਵੱਧ ਨੁਮਾਇੰਦੇ ਹਿੱਸਾ ਲੈ ਰਹੇ ਹਨ। ਖ਼ਾਨ ਨੇ ਸੁਝਾਅ ਦਿੱਤਾ ਕਿ ਓ.ਆਈ.ਸੀ ਦੇ ਵਿਦੇਸ਼ ਮੰਤਰੀਆਂ ਨੂੰ ਇਸ ਗੱਲ ਉਤੇ ਚਰਚਾ ਕਰਨੀ ਚਾਹੀਦੀ ਹੈ ਕਿ ਯੂਕ੍ਰੇਨ ਵਿਚ ਜੰਗਬਦੀ, ਸੰਘਰਸ਼ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਜੰਗ ਜਾਰੀ ਰਹੀ ਤਾਂ ਇਸ ਦਾ ਨਤੀਜਾ ਦੁਨੀਆ ਲਈ ਗੰਭੀਰ ਹੋਵੇਗਾ। ਖ਼ਾਨ ਨੇ ਕਿਹਾ ਕਿ ਉਹ ਇਸ ਬਾਰੇ ਚੀਨ ਦੇ ਵਿਦੇਸ਼ ਮੰਤਰੀ ‘ਵਾਂਗ’ ਦੇ ਨਾਲ ਗੱਲ ਕਰਨਗੇ ਕਿ ਕਿਸ ਤਰ੍ਹਾਂ ਓ. ਆਈ. ਸੀ, ਚੀਨ ਨਾਲ ਮਿਲ ਕੇ ਯੂਕ੍ਰੇਨ ਵਿਚ ਜੰਗ ਨੂੰ ਰੋਕ ਸਕਦਾ ਹੈ ਅਤੇ ਇਸ ਦਾ ਕੀ ਹੱਲ ਨਿਕਲ ਸਕਦਾ ਹੈ।

ਖ਼ਾਨ ਨੇ ‘ਇਸਲਾਮੋਫੋਬੀਆ’ ਦੇ ਖ਼ਤਰੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅਸੀਂ ਇਸ ਦੇ ਵਿਰੁੱਧ ’ਚ ਕੁਝ ਵੀ ਨਹੀਂ ਕੀਤਾ, ਮੁਸਲਿਮ ਦੇਸ਼ਾਂ ਦੇ ਮੁਖੀਆਂ ਨੂੰ ਕੁਝ ਕਦਮ ਚੁੱਕਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਪਾਬੰਦੀਆਂ ਅਤੇ ਅਫ਼ਗਾਨਿਸਤਾਨ ਦੀ ਸਰਕਾਰ ਨੂੰ ਮਾਨਤਾ ਨਾ ਦੇਣ ਕਾਰਨ ਮਨੁੱਖੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਅੱਤਵਾਦ ਦਾ ਮੁਕਾਬਲਾ ਕਰਨ ਦੀ ਸਮੱਰਥਾ ’ਤੇ ਪ੍ਰਭਾਵਿਤ ਹੋ ਸਕਦੀ ਹੈ। ਦੱਸਣਯੋਗ ਹੈ ਕਿ ਓ. ਆਈ. ਸੀ. ਪਾਕਿਸਤਾਨ ਸਮੇਤ ਹੋਰ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਦਾ 57 ਮੈਂਬਰੀ ਸਮੂਹ ਹੈ।

ਇਹ ਵੀ ਪੜ੍ਹੋ:  ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਿਵਾਰ, ਹਸਪਤਾਲ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News