ਪਾਕਿ ''ਚ 180 ਰੁਪਏ ਲੀਟਰ ਤੱਕ ਪਹੁੰਚੇ ਦੁੱਧ ਦੇ ਭਾਅ, ਲੋਕ ਪਰੇਸ਼ਾਨ

Saturday, Apr 13, 2019 - 12:52 AM (IST)

ਇਸਲਾਮਾਬਾਦ - ਅੰਤਰਰਾਸ਼ਟਰੀ ਮੋਰਚੇ 'ਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਘਰੇਲੂ ਮੋਰਚਿਆਂ 'ਤੇ ਵੀ ਹਲਾਤ ਵਿਗੜਦੇ ਜਾ ਰਹੇ ਹਨ। ਦੇਸ਼ ਦੀ ਅਰਥਵਿਵਸਥਾ ਦੀ ਹਾਲਤ ਲਗਾਤਾਰ ਡਿੱਗਦੀ ਜਾ ਰਹੀ ਹੈ। ਖਾਦ ਪਦਾਰਥਾਂ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਤੋਂ ਆਮ ਜਨਤਾ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਸਮੇਂ ਪਹਿਲਾਂ ਪਾਕਿਸਤਾਨ 'ਚ ਟਮਾਟਰ ਦੀਆਂ ਕੀਮਤਾਂ 180 ਰੁਪਏ ਕਿਲੋ ਤੱਕ ਜਾ ਪਹੁੰਚੀਆਂ ਸਨ ਅਤੇ ਹੁਣ ਦੁੱਧ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ।
ਕਰਾਚੀ ਡੇਅਰੀ ਫਾਰਮਰਸ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਅਚਾਨਕ ਦੁੱਧ ਦੀਆਂ ਕੀਮਤਾਂ 'ਚ 23 ਰੁਪਏ ਲੀਟਰ ਦੇ ਵਾਧਾ ਕਰ ਦਿੱਤਾ ਹੈ, ਜਿਸ ਨਾਲ ਇਸ ਦੀ ਕੀਮਤ 120 ਰੁਪਏ ਲੀਟਰ ਤੱਕ ਜਾ ਪਹੁੰਚਿਆ। ਪਹਿਲਾਂ ਤੋਂ ਹੀ ਮਹਿੰਗਾਈ ਨਾਲ ਨਜਿੱਠ ਰਹੇ ਲੋਕਾਂ ਦਾ ਬਜਟ ਦੁੱਧ ਦੀਆਂ ਕੀਮਤਾਂ ਵੱਧਣ ਕਾਰਨ ਵਿਗੜ ਗਿਆ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਤੋਂ ਕਈ ਵਾਰ ਅਪੀਲ ਕਰਨ ਤੋਂ ਬਾਅਦ ਵੀ ਕੀਮਤਾਂ ਵਧਾਉਣ ਦੀ ਇਜਾਜ਼ਤ ਨਾ ਮਿਲਣ ਕਾਰਨ ਕਿਸਾਨਾਂ ਨੂੰ ਭਾਅ ਵਧਾਉਣ ਲਈ ਮਜ਼ਬੂਰ ਹੋਣਾ ਪਿਆ ਹੈ।
ਉਂਝ ਪਾਕਿ 'ਚ ਦੁੱਧ ਦੇ ਸਰਕਾਰੀ ਰੇਟ 94 ਰੁਪਏ ਪ੍ਰਤੀ ਲੀਟਰ ਹੈ ਪਰ ਵੱਡੀ ਗਿਣਤੀ 'ਚ ਦੁੱਧ ਵੇਚਣ ਵਾਲੇ ਇਸ ਨੂੰ 100 ਤੋਂ ਲੈ ਕੇ 180 ਰੁਪਏ ਲੀਟਰ ਤੱਕ ਵੇਚ ਰਹੇ ਹਨ। ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਦੁੱਧ ਦੀ ਕਾਲਾਬਜ਼ਾਰੀ ਕਰ ਰਹੇ ਲੋਕਾਂ ਨੇ ਇਥੇ ਛਾਪੇਮਾਰੀ ਵੀ ਕਰ ਰਿਹਾ ਹੈ ਅਤੇ ਦੁਕਾਨਾਂ ਮਾਲਿਕਾਂ ਖਿਲਾਫ ਕਾਰਵਾਈ ਕਰ ਰਿਹਾ ਹੈ ਪਰ ਹਕੀਕਤ ਕੁਝ ਹੋਰ ਹੈ। ਦੱਸ ਦਈਏ ਕਿ ਪਾਕਿਸਤਾਨ ਆਰਥਿਕ ਮੋਰਚੇ 'ਤੇ ਬਦਹਾਲੀ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ 'ਚ ਪਿਛਲੇ 5 ਸਾਲ ਦੌਰਾਨ ਮਹਿੰਗਾਈ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ।
ਬੀਤੀ ਮਾਰਚ 'ਚ ਮਹਿੰਗਾਈ ਦਰ 9.4 ਫੀਸਦੀ ਪਹੁੰਚ ਗਈ ਸੀ। ਦੁੱਧ ਤੋਂ ਇਲਾਵਾ ਪਾਕਿਸਤਾਨ 'ਚ ਸਬਜ਼ੀਆਂ, ਦਾਲਾਂ, ਫਲਾਂ ਅਤੇ ਮਾਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਅਰਥਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਲਈ ਕੁਝ ਦਿਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ 'ਚ ਵਾਧਾ ਕੀਤਾ ਸੀ।


Khushdeep Jassi

Content Editor

Related News