ਪੁਲਸ ਅਧਿਕਾਰੀ ਨੇ ਆਹ ਕੀ ਕਰਤਾ, ਬਣ ਗਿਆ ਚਰਚਾ ਦਾ ਵਿਸ਼ਾ
Tuesday, Aug 08, 2017 - 12:46 AM (IST)
ਟੋਰਾਂਟੋ — ਇਥੋਂ ਦੇ ਇਕ ਪੁਲਸ ਅਧਿਕਾਰੀ ਨੇ ਇਕ ਨੌਜਵਾਨ ਲਈ ਕਮੀਜ਼ ਅਤੇ ਟਾਈ ਖਰੀਦੀ, ਜਿਸ ਕੋਲ ਆਪਣੀ ਨੌਕਰੀ ਦੀ ਇੰਟਰਵਿਊ ਦੇਣ ਲਈ ਕੱਪੜੇ ਨਹੀਂ ਸਨ, ਪੁਲਸ ਅਧਿਕਾਰੀ ਨੇ ਕਿਹਾ ਉਹ ਨੌਜਵਾਨ ਨੂੰ ਦੂਜਾ ਮੌਕਾ ਦੇਣਾ ਚਾਹੁੰਦੇ ਹਨ ਤਾਂ ਜੋ ਉਸ ਦੀ ਜ਼ਿੰਦਗੀ ਟਰੈਕ 'ਤੇ ਆ ਜਾਵੇ।
ਪੁਲਸ ਅਧਿਕਾਰੀ ਨਿਰਣ ਜੇਯਾਨਸਨ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ ਐਤਵਾਰ ਨੂੰ ਜੇਨ ਸਟ੍ਰੀਟ 'ਤੇ ਉਸ ਨੌਜਵਾਨ ਦੀ ਦੁਕਾਨ 'ਚ ਚੋਰੀ ਹੋ ਗਈ। ਬਾਅਦ 'ਚ ਉਸ ਨੂੰ ਅਤੇ ਉਸ ਦੇ ਦੋਸਤ ਨੂੰ ਉਥੇ ਬੁਲਾਇਆ। ਜਦੋਂ ਉਹ ਪਹੁੰਚੇ ਤਾਂ ਅਧਿਕਾਰੀ ਨੇ 18 ਸਾਲਾਂ ਦੇ ਇਕ ਨੌਜਵਾਨ ਨੂੰ ਕਮੀਜ਼, ਟਾਈ ਅਤੇ ਜ਼ੁਰਾਬਾਂ ਚੋਰੀ ਕਰਨ ਲਈ ਫੜਿਆ ਸੀ। ਜੇਯਾਨਸਨ ਨੇ ਕਿਹਾ ਕਿ ਉਸ ਨੂੰ ਲੱਗਾ ਕਿ ਉਸ ਨੌਜਵਾਨ ਨੂੰ ਆਪਣੀ ਇੰਟਰਵਿਊ ਦੇਣ ਇਨ੍ਹਾਂ ਚੀਜ਼ਾਂ ਦੀ ਲੋੜ ਹੈ।
ਜੇਯਾਨਸਨ ਨੇ ਕਿਹਾ ਕਿ, ''ਉਸ ਨੌਜਵਾਨ ਨੂੰ ਜ਼ਿੰਦਗੀ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਕੰਮ ਆਪਣੇ ਪਰਿਵਾਰ ਨੂੰ ਖੁਸ਼ੀਆਂ ਪ੍ਰਦਾਨ ਕਰਨ ਲਈ ਕਰਦਾ ਹੈ। ਉਸ ਨੇ ਕਿਹਾ ਕਿ, ''ਮੈਂ ਕਮੀਜ਼ ਅਤੇ ਟਾਈ ਖਰੀਦੀ ਅਤੇ ਉਸ ਨੌਜਵਾਨ ਨੂੰ ਦੇ ਦਿੱਤੀ।'' ਕਿਉਂਕਿ ਇਸ ਨੌਜਵਾਨ ਨੂੰ ਆਪਣੀ ਇੰਟਰਵਿਊ ਦੇਣ ਲਈ ਕੱਪੜੇ ਖਰੀਦਣ ਲਈ ਪੈਸੇ ਨਹੀਂ ਸਨ।
31 ਡਿਵੀਜਨ ਦੇ ਪੁਲਸ ਅਧਿਕਾਰੀ ਨੇ ਕਿਹਾ ਕਿ, ''ਉਸ ਨੌਜਵਾਨ ਦੀ ਮਦਦ ਕਰਕੇ ਮੈਨੂੰ ਖੁਸ਼ੀ ਮਿਲੀ।'' ਉਸ ਨੇ ਕਿਹਾ ਕਿ ਉਹ ਹਰ ਰੋਜ਼ ਅਜਿਹਾ ਕਰਦੇ ਹਨ ਅਤੇ ਅਸੀਂ ਮਦਦ ਕਿਸੇ ਤੋਂ ਆਪਣੀ ਤਰੀਫ ਕਰਾਉਣ ਲਈ ਨਹੀਂ ਕਰਦੇ। ਜੇਯਾਨਸਨ ਨੇ ਕਿਹਾ ਕਿ, ''ਪੁਲਸ ਦਾ ਮੁੱਖ ਕੰਮ ਲੋਕਾਂ ਦੀ ਮਦਦ ਕਰਨਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਹਰ ਰੋਜ਼ ਅਜਿਹਾ ਕਰਦੇ ਹਾਂ।''
ਸੋਮਵਾਰ ਨੂੰ 31 ਡਿਵੀਜਨ ਦੇ ਅਧਿਕਾਰੀ ਪਾਲ ਬੋਇਸ ਨੇ ਜੇਯਾਨਸਨ ਵੱਲੋਂ ਲਏ ਗਏ ਫੈਸਲੇ ਦੇ ਤਰੀਫ ਕੀਤੀ। ਉਨ੍ਹਾਂ ਕਿਹਾ ਕਿ, ''ਮੈਨੂੰ ਲਗਦਾ ਹੈ ਕਿ ਅਧਿਕਾਰੀ ਨੇ ਸ਼ਾਨਦਾਰ ਕੰਮ ਕੀਤਾ, ਉਸ ਨੇ ਨੌਜਵਾਨ ਦੀ ਮਦਦ ਕਰਦੇ ਮਨੁੱਖਤਾ ਦਿਖਾਈ। ਬੋਇਸ ਨੇ ਕਿਹਾ, ''ਅਸੀਂ ਲੋਕਾਂ ਦੀ ਜ਼ਿੰਦਗੀ 'ਚ ਸਕਾਰਾਤਮਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਮੈਨੂੰ ਲਗਦਾ ਹੈ ਕਿ ਜੇਯਾਨਸਨ ਨੇ ਇੰਝ ਕੀਤਾ।''
