ਆਸਮਾਨ ''ਚ ਲੜਖੜਾਇਆ ਹਵਾਈ ਜਹਾਜ਼, 14 ਮੁਸਾਫਿਰ ਜ਼ਖ਼ਮੀ

Thursday, Aug 22, 2019 - 08:40 PM (IST)

ਆਸਮਾਨ ''ਚ ਲੜਖੜਾਇਆ ਹਵਾਈ ਜਹਾਜ਼, 14 ਮੁਸਾਫਿਰ ਜ਼ਖ਼ਮੀ

ਮੈਡ੍ਰਿਡ - ਸਪੇਨ ਦਾ ਇਕ ਹਵਾਈ ਜਹਾਜ਼ ਆਸਮਾਨ ਵਿਚ 'ਹਵਾਮੰਡਲੀ ਡਿਸਟਰਬੈਂਸ' ਕਾਰਨ ਅਚਾਨਕ ਲੜਖੜਾ ਗਿਆ, ਜਿਸ ਕਾਰਣ ਉਸ 'ਚ ਸਵਾਰ 14 ਮੁਸਾਫਿਰ ਮਾਮੂਲੀ ਜ਼ਖ਼ਮੀ ਹੋ ਗਏ। ਹਵਾਈ ਜਹਾਜ਼ ਮਾਰੀਸ਼ਿਸ਼ ਤੋਂ ਮੈਡ੍ਰਿਡ ਵਲ ਆ ਰਿਹਾ ਸੀ। ਅਚਾਨਕ ਜ਼ੋਰਦਾਰ ਝਟਕੇ ਲੱਗਣ ਕਾਰਣ ਹਵਾਈ ਜਹਾਜ਼ ਆਪਣੀ ਉਡਾਣ ਦੀ ਨਿਰਧਾਰਤ ਉਚਾਈ ਤੋਂ 100 ਮੀਟਰ ਤੱਕ ਹੇਠਾਂ ਆ ਗਿਆ। ਜ਼ਖ਼ਮੀਆਂ ਨੂੰ ਬਾਅਦ 'ਚ ਮੈਡ੍ਰਿਡ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਕ ਮੁਸਾਫਿਰ ਦਾ ਤਾਂ ਸਿਰ ਹਵਾਈ ਜਹਾਜ਼ ਦੀ ਛੱਤ ਨਾਲ ਜਾ ਵੱਜਾ ਸੀ।


author

Khushdeep Jassi

Content Editor

Related News