ਪਾਕਿਸਤਾਨ ਦੇ ਲੋਕਾਂ ਨੇ ਲੀਡਰਾਂ ਨੂੰ ਕੋਸਿਆ, ਚੀਨ ਨੂੰ ਸੱਪ ਸੁੰਘ ਗਿਆ
Thursday, Aug 24, 2023 - 05:59 PM (IST)
ਨਵੀਂ ਦਿੱਲੀ - ਚੰਦਰਯਾਨ-3 ਦੇ ਚੰਦਰਮਾ ’ਤੇ ਸਫਲ ਲੈਂਡਿੰਗ ਤੋਂ ਬਾਅਦ ਪਾਕਿਸਤਾਨ ਦੇ ਆਮ ਲੋਕਾਂ ਨੇ ਭਾਰਤ ਨੂੰ ਵਧਾਈ ਦੇਣ ਦੇ ਨਾਲ-ਨਾਲ ਆਪਣੀ ਸਰਕਾਰ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ। ਇੱਕ ਪਾਕਿਸਤਾਨੀ ਵਿਅਕਤੀ ਨੇ ਕਿਹਾ ਕਿ ਜਦੋਂ ਦੇਸ਼ ਦੀ ਰਾਖੀ ਕਰਨ ਵਾਲੇ ਹੀ ਦੇਸ਼ ਨੂੰ ਖਾ ਰਹੇ ਹਨ ਤਾਂ ਅਸੀਂ ਭਾਰਤ ਦੀ ਬਰਾਬਰੀ ਕਿਵੇਂ ਕਰ ਸਕਦੇ ਹਾਂ। ਇੱਕ ਹੋਰ ਪਾਕਿਸਤਾਨੀ ਨੌਜਵਾਨ ਦਾ ਕਹਿਣਾ ਹੈ ਕਿ ਇਸ ਸਮੇਂ ਪਾਕਿਸਤਾਨ ਵਿੱਚ ਰੋਟੀ, ਕੱਪੜਾ ਅਤੇ ਮਕਾਨ ਦੀ ਕਮੀ ਹੈ। ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ ’ਤੇ ਨਿਰਭਰ ਹੈ, ਅਜਿਹੀ ਸਥਿਤੀ ਵਿਚ ਅਸੀਂ ਤਰੱਕੀ ਅਤੇ ਤਕਨਾਲੋਜੀ ਬਾਰੇ ਸੋਚ ਵੀ ਨਹੀਂ ਸਕਦੇ।
ਇਹ ਵੀ ਪੜ੍ਹੋ : ਹੁਣ ਭਾਰਤ 'ਚ ਤੈਅ ਹੋਵੇਗੀ ਕਰੈਸ਼ ਟੈਸਟ ਕਾਰਾਂ ਦੀ ਸੇਫਟੀ ਰੇਟਿੰਗ, ਗਡਕਰੀ ਨੇ ਲਾਂਚ ਕੀਤਾ 'B-NCAP'
ਤੁਹਾਨੂੰ ਦੱਸ ਦੇਈਏ ਕਿ ਇਸਰੋ ਦਾ ਮਜ਼ਾਕ ਉਡਾਉਣ ਵਾਲੇ ਪਾਕਿਸਤਾਨ ਦੇ ਮੰਤਰੀ ਹੁਣ ਚੰਦਰਯਾਨ ਮਿਸ਼ਨ ’ਤੇ ਭਾਰਤ ਦਾ ਲੋਹਾ ਮੰਨਣ ਲਈ ਮਜਬੂਰ ਹੋ ਗਏ ਹਨ। ਪਾਕਿਸਤਾਨ ’ਚ ਇਮਰਾਨ ਖਾਨ ਦੀ ਸਰਕਾਰ ’ਚ ਮੰਤਰੀ ਫਵਾਦ ਚੌਧਰੀ, ਜੋ ਭਾਰਤ ਖਿਲਾਫ ਭੜਾਸ ਕੱਢਦਾ ਸੀ, ਹੁਣ ਭਾਰਤ ਦੀਆਂ ਤਾਰੀਫਾਂ ਕਰਦਾ ਨਹੀਂ ਥੱਕਦਾ।
ਇਹ ਵੀ ਪੜ੍ਹੋ : ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਔਰਤ ਨੇ ਟਰੂਡੋ ਸਰਕਾਰ 'ਤੇ ਕੱਸਿਆ ਤੰਜ, ਵੀਡੀਓ ਜਾਰੀ ਕਰਕੇ ਦਿੱਤੀ ਇਹ ਸਲਾਹ
ਚੀਨ ਦੀ ਮੁੱਖ ਵੈੱਬਸਾਈਟ, ਯਾਨੀ ਸਰਕਾਰੀ ਵ੍ਹਿਸਲਬਲੋਅਰ ‘ਗਲੋਬਲ ਟਾਈਮਜ਼’ ਅਤੇ ਪਾਕਿਸਤਾਨ ਦੀ ‘ਡਾਨ’ ਅਤੇ ‘ਨੇਸ਼ਨ’ ਨੇ ਭਾਰਤ ਦੇ ਮਿਸ਼ਨ ਮੂਨ-3 ਬਾਰੇ ਖ਼ਬਰਾਂ ਚਲਾ ਕੇ ਭਾਰਤ ਨੂੰ ਵਧਾਈ ਦੇਣ ਦੀ ਬਜਾਏ ਚੁੱਪ ਰਹਿ ਕੇ ਭਾਰਤ ਦੀ ਸਫ਼ਲਤਾ ਪ੍ਰਤੀ ਆਪਣੀ ਈਰਖਾ ਜ਼ਾਹਿਰ ਕੀਤੀ ਹੈ। ਪਾਕਿਸਤਾਨ ਨੂੰ ਛੇੜਨ ਵਾਲੇ ਵੀਡੀਓ ਅਤੇ ਮੀਮਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ।
ਇਹ ਵੀ ਪੜ੍ਹੋ : ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8