ਫਲਿਸਤੀਨੀ ਰਾਸ਼ਟਰਪਤੀ ਨੇ ਕੋਰੋਨਾ ਦਾ ਟੀਕਾ ਲਵਾਇਆ

Sunday, Mar 21, 2021 - 09:42 PM (IST)

ਫਲਿਸਤੀਨੀ ਰਾਸ਼ਟਰਪਤੀ ਨੇ ਕੋਰੋਨਾ ਦਾ ਟੀਕਾ ਲਵਾਇਆ

ਗਾਜ਼ਾ (ਸਪੁਤਨਿਕ)- ਫਲਿਸਤੀਨੀ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਕੋਰੋਨਾ ਵਾਇਰਸ ਦਾ ਟੀਕਾ ਲਵਾਇਆ ਹੈ। ਅਧਿਕਾਰਤ ਨਿਊਜ਼ ਏਜੰਸੀ ਵਾਫਾ ਨੇ ਇਹ ਰਿਪੋਰਟ ਦਿੱਤੀ ਹੈ। ਅੱਬਾਸ ਨੇ ਫਲਿਸਤੀਨ ਦੇ ਲੋਕਾਂ ਤੋਂ
ਟੀਕਾਕਰਣ ਅਤੇ ਸਿਹਤ ਮੰਤਰਾਲਾ ਦੇ ਸੁਰੱਖਿਆ ਉਪਾਅ ਦਾ ਪਾਲਨ ਕਰਨ ਦਾ ਸੱਦਾ ਦਿੱਤਾ ਹੈ। ਵਾਫਾ ਦੀ ਰਿਪੋਰਟ ਵਿਚ ਅੱਬਾਸ ਨੂੰ ਸ਼ਨੀਵਾਰ ਲਵਾਏ ਟੀਕੇ ਬਾਰੇ ਪ੍ਰਸ਼ਾਸਨ ਨੇ ਨਹੀਂ ਦੱਸਿਆ ਹੈ। ਫਲਿਸਤੀਨ ਦਾ ਸਿਹਤ ਮੰਤਰਾਲਾ ਐਤਵਾਰ ਨੂੰ ਸਮੂਹਕ ਟੀਕਾਕਰਣ ਮੁਹਿੰਮ ਸ਼ੁਰੂ ਕਰ ਰਿਹਾ ਹੈ। ਫਲਿਸਤੀਨ ਨੂੰ ਬੁੱਧਵਾਰ ਕੋਰੋਨਾ ਵਾਇਰਸ ਟੀਕੇ ਦੀ 60 ਹਜ਼ਾਰ ਤੋਂ ਵਧੇਰੇ ਖੁਰਾਕ ਮਿਲੀ ਹੈ।
ਦੱਸਣਯੋਗ ਹੈ ਕਿ ਫਲਿਸਤੀਨ ਵਿਚ ਇਸ ਵੇਲੇ 2,23,638 ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 2,427 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 1,98,431 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।


author

Sunny Mehra

Content Editor

Related News