ਪਾਕਿਸਤਾਨ ਦੀਆਂ 24 ਸੀਟਾਂ ''ਤੇ ਰੱਦ ਹੋਈਆਂ ਵੋਟਾਂ ਦੀ ਗਿਣਤੀ ਜਿੱਤ ਦੇ ਅੰਤਰ ਤੋਂ ਵੱਧ
Monday, Feb 12, 2024 - 05:26 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀਆਂ ਹਾਲ ਹੀ ਦੀਆਂ ਆਮ ਚੋਣਾਂ ਵਿਚ ਰੱਦ ਹੋਈਆਂ ਵੋਟਾਂ ਦੀ ਗਿਣਤੀ ਘੱਟੋ-ਘੱਟ 24 ਨੈਸ਼ਨਲ ਅਸੈਂਬਲੀ ਹਲਕਿਆਂ ਵਿਚ ਜਿੱਤ ਦੇ ਫਰਕ ਤੋਂ ਵੱਧ ਸੀ। ਇਹ ਜਾਣਕਾਰੀ ਆਮ ਚੋਣਾਂ ਦੇ ਇੱਕ ਦਿਲਚਸਪ ਅੰਕੜਿਆਂ ਵਿੱਚ ਸਾਹਮਣੇ ਆਈ ਹੈ। ਇਹ ਅੰਤਰ ਸੰਭਾਵੀ ਤੌਰ 'ਤੇ ਕਾਨੂੰਨੀ ਲੜਾਈਆਂ ਦਾ ਰਾਹ ਖੋਲ੍ਹਦਾ ਹੈ ਕਿਉਂਕਿ ਕਈ ਹਾਰਨ ਵਾਲੇ ਉਮੀਦਵਾਰਾਂ ਨੇ ਚੋਣ ਨਤੀਜਿਆਂ ਦੀ ਸਮੀਖਿਆ ਕਰਨ ਲਈ ਅਦਾਲਤਾਂ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਹਨ।
ਡਾਨ' ਅਖ਼ਬਾਰ ਦੀ ਇਕ ਰਿਪੋਰਟ ਅਨੁਸਾਰ ਜਿੱਤ ਦੇ ਫਰਕ ਤੋਂ ਵੱਧ ਰੱਦ ਹੋਈਆਂ ਵੋਟਾਂ ਵਾਲੇ 22 ਹਲਕੇ ਪੰਜਾਬ ਸੂਬੇ ਵਿਚ ਸਨ ਜਦਕਿ ਇਕ-ਇਕ ਸੀਟ ਖੈਬਰ ਪਖਤੂਨਖਵਾ ਅਤੇ ਸਿੰਧ ਸੂਬਿਆਂ ਵਿਚ ਸੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੇ ਇਨ੍ਹਾਂ ਹਲਕਿਆਂ ਵਿੱਚੋਂ 13 ਸੀਟਾਂ 'ਤੇ ਜਿੱਤ ਹਾਸਲ ਕੀਤੀ, ਪੰਜ 'ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਨੇ ਜਿੱਤ ਦਰਜ ਕੀਤੀ ਜਦਕਿ ਚਾਰ ਸੀਟਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ) ਸਮਰਥਿਤ ਉਮੀਦਵਾਰਾਂ ਨੇ ਜਿੱਤੀਆਂ। ਦੋ ਹੋਰ ਆਜ਼ਾਦ ਉਮੀਦਵਾਰਾਂ ਵੱਲੋਂ ਜਿੱਤੀਆਂ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ’ਚ 3 ਬੱਚਿਆਂ ਅਤੇ 2 ਔਰਤਾਂ ਦਾ ਕਤਲ, ਸ਼ੱਕੀ ਗ੍ਰਿਫ਼ਤਾਰ
ਗਿਣਤੀ ਦੇ ਆਧਾਰ 'ਤੇ ਪੀ.ਐੱਮ.ਐੱਲ-ਐੱਨ ਅਤੇ ਪੀ.ਪੀ.ਪੀ ਦੋਵੇਂ ਕੇਂਦਰ 'ਚ ਗੱਠਜੋੜ ਸਰਕਾਰ ਬਣਾਉਣ ਦੀ ਸਥਿਤੀ 'ਚ ਹਨ। ਹਾਲਾਂਕਿ ਪੀ.ਐਮ.ਐਲ-ਐਨ ਦੇ ਮੁਖੀ ਨਵਾਜ਼ ਸ਼ਰੀਫ਼ ਨੇ ਐਲਾਨ ਕੀਤਾ ਹੈ ਕਿ ਪੀ.ਟੀ.ਆਈ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੂੰ ਆਉਣ ਵਾਲੀ ਗੱਠਜੋੜ ਸਰਕਾਰ ਲਈ ਹੱਥ ਮਿਲਾਉਣਾ ਚਾਹੀਦਾ ਹੈ। ਸਭ ਤੋਂ ਵੱਧ ਰੱਦ ਹੋਈਆਂ ਵੋਟਾਂ ਪੰਜਾਬ ਦੇ ਐਨ.ਏ-59 (ਤਲਾਗਾਂਗ-ਕਮ-ਚੱਕਵਾਲ) ਹਲਕੇ ਵਿੱਚ ਪਈਆਂ, ਜਿੱਥੇ ਪੀ.ਐਮ.ਐਲ-ਐਨ ਦੇ ਸਰਦਾਰ ਗੁਲਾਮ ਅੱਬਾਸ ਨੂੰ 1,41,680 ਵੋਟਾਂ ਮਿਲੀਆਂ ਜਦੋਂਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਪੀ.ਟੀ.ਆਈ ਸਮਰਥਕ ਮੁਹੰਮਦ ਰੁਮਾਨ ਅਹਿਮਦ ਨੂੰ 1,29,716 ਵੋਟਾਂ ਮਿਲੀਆਂ। ਇਸ ਤਰ੍ਹਾਂ ਜਿੱਤ ਦਾ ਫਰਕ 11,964 ਰਿਹਾ ਜਦਕਿ ਰੱਦ ਹੋਈਆਂ ਵੋਟਾਂ ਦੀ ਗਿਣਤੀ 24,547 ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।