ਆਸਟਰੇਲੀਆ ''ਚ ਵਧੀ ਪ੍ਰਵਾਸੀਆਂ ਦੀ ਗਿਣਤੀ, ਜਾਣੋ ਕਿਹੜੇ ਨੰਬਰ ''ਤੇ ਹੈ ਭਾਰਤ

06/28/2017 11:52:56 AM

ਮੈਲਬੌਰਨ— ਆਸਟਰੇਲੀਆਈ ਅੰਕੜੇ ਬਿਊਰੋ ਨੇ ਦੇਸ਼ ਦੀ ਤੇਜ਼ੀ ਨਾਲ ਵਧਦੀ ਜਨਸੰਖਿਆ ਨੂੰ ਲੈ ਕੇ ਨਵੇਂ ਅੰਕੜੇ ਪੇਸ਼ ਕੀਤੇ ਹਨ। ਆਸਟਰੇਲੀਆ ਵਿਚ ਵੱਸਣ ਵਾਲੇ ਭਾਰਤੀ ਪ੍ਰਵਾਸੀ ਦੂਜੇ ਨੰਬਰ 'ਤੇ ਹਨ। 2011 ਤੋਂ 2016 ਤੱਕ ਇਕੱਠੇ ਕੀਤੇ ਅੰਕੜੇ ਦੱਸਦੇ ਹਨ ਕਿ ਆਸਟਰੇਲੀਆ 'ਚ 1,63,000 ਭਾਰਤੀ ਪ੍ਰਵਾਸੀ ਆ ਕੇ ਵੱਸੇ ਹਨ। ਭਾਰਤ ਤੋਂ ਇਲਾਵਾ ਪਹਿਲੇ ਨੰਬਰ 'ਤੇ ਚੀਨ ਹੈ, ਜਿੱਥੋਂ ਇਸ ਤੋਂ ਵੱਧ ਲੋਕ ਆਸਟਰੇਲੀਆ ਆਏ। ਆਸਟਰੇਲੀਆ 'ਚ ਜਨਗਣਨਾ ਦੇ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ। ਇਹ ਅੰਕੜੇ 2016 'ਚ ਇਕੱਠੇ ਕੀਤੇ ਗਏ ਸਨ। 
ਚੀਨ ਤੋਂ ਸਭ ਤੋਂ ਵਧ 1,91,000 ਲੋਕ ਆ ਕੇ ਆਸਟਰੇਲੀਆ 'ਚ ਵੱਸੇ। ਇੱਥੇ ਦੱਸ ਦੇਈਏ ਕਿ 180 ਦੇਸ਼ਾਂ ਦੇ ਪ੍ਰਵਾਸੀਆਂ ਸਮੇਤ ਇੱਥੋਂ ਦੀ ਕੁੱਲ ਆਬਾਦੀ 2.44 ਕਰੋੜ ਹੈ। ਤਾਜ਼ਾ ਅੰਕੜਿਆਂ ਮੁਤਾਬਕ 2011 'ਚ ਇੱਥੇ ਚੀਨੀ ਲੋਕਾਂ ਦੀ ਆਬਾਦੀ 6.0 ਫੀਸਦੀ ਸੀ, ਜੋ ਕਿ ਵਧ ਕੇ 8.3 ਫੀਸਦੀ ਹੋ ਗਈ ਹੈ। ਉੱਥੇ ਹੀ ਭਾਰਤੀ ਲੋਕਾਂ ਦੀ ਆਬਾਦੀ 5.6 ਤੋਂ ਵਧ ਕੇ 7.4 ਫੀਸਦੀ ਹੋ ਗਈ ਹੈ। ਆਸਟਰੇਲੀਆ 'ਚ ਆਉਣ ਵਾਲੇ ਜ਼ਿਆਦਾਤਰ ਪ੍ਰਵਾਸੀ ਮੈਲਬੌਰਨ ਅਤੇ ਸਿਡਨੀ 'ਚ ਰਹਿ ਰਹੇ ਹਨ।


Related News