ਟਾਈਟੈਨਿਕ ਫਿਲਮ ਦੀ ਤਰਜ਼ 'ਤੇ ਪ੍ਰਪੋਜ਼ ਕਰ ਰਿਹਾ ਸੀ ਪ੍ਰੇਮੀ, ਗੋਡਿਆਂ ਭਾਰ ਬੈਠਦੇ ਹੀ... (ਵੀਡੀਓ)

Wednesday, Jan 11, 2023 - 01:10 PM (IST)

ਟਾਈਟੈਨਿਕ ਫਿਲਮ ਦੀ ਤਰਜ਼ 'ਤੇ ਪ੍ਰਪੋਜ਼ ਕਰ ਰਿਹਾ ਸੀ ਪ੍ਰੇਮੀ, ਗੋਡਿਆਂ ਭਾਰ ਬੈਠਦੇ ਹੀ... (ਵੀਡੀਓ)

ਵਾਸ਼ਿੰਗਟਨ - ਅਮਰੀਕਾ 'ਚ ਟਾਈਟੈਨਿਕ ਮੂਵੀ ਦੀ ਤਰਜ਼ 'ਤੇ ਪ੍ਰੇਮੀ ਨੂੰ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨਾ ਭਾਰੀ ਪੈ ਗਿਆ। CNN ਵੱਲੋਂ ਅਪਲੋਡ ਕੀਤੀ ਗਈ ਵੀਡੀਓ ਵਿੱਚ ਪ੍ਰੇਮੀ ਸਮੁੰਦਰ ਵਿੱਚ ਇੱਕ ਕਿਸ਼ਤੀ ਦੇ ਡੈੱਕ 'ਤੇ ਖੜੇ ਹੋ ਕੇ ਫਿਲਮੀ ਤਰੀਕੇ ਨਾਲ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪ੍ਰਪੋਜ਼ ਕਰਨਾ ਚਾਹੁੰਦਾ ਸੀ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਗ੍ਰਹਿ ਮੰਤਰੀ 'ਤੇ ਸੁੱਟਿਆ ਗਿਆ ਬੂਟ, ਪੰਜਾਬ ਵਿਧਾਨ ਸਭਾ ਦੇ ਬਾਹਰ ਹਮਲਾ (ਵੀਡੀਓ)

 

ਟਾਈਟੈਨਿਕ ਫਿਲਮ ਦੀ ਯਾਦ ਦਿਵਾਉਣ ਵਾਲੇ ਇਸ ਪ੍ਰਪੋਜ਼ਲ 'ਚ ਜਿਵੇਂ ਹੀ ਪ੍ਰੇਮੀ ਗੋਡਿਆਂ ਭਾਰ ਬੈਠ ਕੇ ਆਪਣੀ ਜੇਬ 'ਚੋਂ ਅੰਗੂਠੀ ਕੱਢਦਾ ਹੈ ਤਾਂ ਅੰਗੂਠੀ ਉਸ ਦੇ ਹੱਥ 'ਚੋਂ ਤਿਲਕ ਕੇ ਸਮੁੰਦਰ 'ਚ ਡਿੱਗ ਜਾਂਦੀ ਹੈ। ਮੁੰਦਰੀ ਨੂੰ ਫੜਨ ਦੀ ਕੋਸ਼ਿਸ਼ ਵਿਚ ਪ੍ਰੇਮੀ ਖ਼ੁਦ ਵੀ ਸਮੁੰਦਰ ਵਿਚ ਡਿੱਗ ਗਿਆ। ਇਸ ਦੌਰਾਨ ਉਸ ਨੇ ਮੁੰਦਰੀ ਨੂੰ ਫੜ ਲਿਆ ਅਤੇ ਬਾਹਰ ਆ ਕੇ ਮੁੜ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ, ਜਿਸ ਨੂੰ ਉਸਦੀ ਪ੍ਰੇਮਿਕਾ ਨੇ ਸਵੀਕਾਰ ਕਰ ਲਿਆ। ਇਹ ਪੂਰੀ ਘਟਨਾ ਕੈਮਰੇ 'ਚ ਕੈਦ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ: ਕੋਰੋਨਾ ਟੈਸਟ ਲਾਜ਼ਮੀ ਕਰਨ ਵਾਲਿਆਂ ਤੋਂ ਚੀਨ ਨੇ ਲਿਆ ਬਦਲਾ, ਇਨ੍ਹਾਂ 2 ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਦੇਣ 'ਤੇ ਲਾਈ ਰੋਕ


author

cherry

Content Editor

Related News