ਨੀਰਵ ਦੀ ਹਵਾਲਗੀ ਲਈ ਬਰਤਾਨੀਆ ਸਰਕਾਰ ਨੂੰ ਭੇਜੀ ਚਿੱਠੀ
Saturday, Aug 04, 2018 - 09:11 PM (IST)
ਲੰਡਨ (ਭਾਸ਼ਾ)—ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਸਨੇ ਨੀਰਵ ਮੋਦੀ ਦੀ ਹਵਾਲਗੀ ਲਈ ਬਰਤਾਨੀਆ ਸਰਕਾਰ ਦੀ ਕੇਂਦਰੀ ਅਥਾਰਟੀ ਨੂੰ ਬੇਨਤੀ ਪੱਤਰ ਭੇਜਿਆ ਹੈ। ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਵੀ. ਕੇ. ਸਿੰਘ ਨੇ ਪਿਛਲੇ ਦਿਨੀਂ ਰਾਜ ਸਭਾ ਵਿਚ ਕਿਹਾ ਸੀ ਕਿ ਸਰਕਾਰ ਨੇ 13,500 ਕਰੋੜ ਰੁਪਏ ਦੇ ਪੀ. ਐੱਨ. ਬੀ. ਘਪਲੇ ਵਿਚ ਲੋੜੀਂਦੇ ਭਗੌੜੇ ਨੀਰਵ ਮੋਦੀ ਦੀ ਹਵਾਲਗੀ ਲਈ ਬਰਤਾਨੀਆ ਸਰਕਾਰ ਨੂੰ ਕਿਹਾ ਹੈ। ਬਰਤਾਨੀਆ ਦੇ ਗ੍ਰਹਿ ਮੰਤਰਾਲਾ ਅਧੀਨ ਉਕਤ ਇਕਾਈ ਹੁਣ ਇਸ ਬੇਨਤੀ 'ਤੇ ਵਿਚਾਰ ਕਰੇਗੀ। ਇਹ ਆਪਸੀ ਸਹਿਮਤੀ ਦੇ ਕਾਨੂੰਨੀ ਸਹਾਇਤਾ ਬੇਨਤੀ ਖੇਤਰ ਅਧੀਨ ਆਉਂਦਾ ਹੈ। ਇਹ ਇਕਾਈ ਅਪਰਾਧਿਕ ਜਾਂਚ ਜਾਂ ਪ੍ਰਕਿਰਿਆ ਵਿਚ ਸਹਿਯੋਗ ਕਰਦੀ ਹੈ। ਉਸ ਤੋਂ ਬਾਅਦ ਹੀ ਨੀਰਵ ਮੋਦੀ ਵਿਰੁੱਧ ਹਵਾਲਗੀ ਵਾਰੰਟ ਜਾਰੀ ਕੀਤਾ ਜਾਏਗਾ। ਨੀਰਵ ਮੋਦੀ ਕਿਥੇ ਹੈ, ਇਹ ਅਜੇ ਤੱਕ ਪਤਾ ਨਹੀਂ ਲੱਗਾ।
