ਯੂਰਪੀ ਸੰਘ ਦੇ ਤਿੰਨ ਦੇਸ਼ਾਂ ਦੇ ਨੇਤਾ ਪਹੁੰਚ ਰਹੇ ਨੇ ਯੂਕ੍ਰੇਨ , ਰੱਖਣਗੇ ਠੋਸ ਮਦਦ ਦਾ ਪ੍ਰਸਤਾਵ

Tuesday, Mar 15, 2022 - 05:15 PM (IST)

ਯੂਰਪੀ ਸੰਘ ਦੇ ਤਿੰਨ ਦੇਸ਼ਾਂ ਦੇ ਨੇਤਾ ਪਹੁੰਚ ਰਹੇ ਨੇ ਯੂਕ੍ਰੇਨ , ਰੱਖਣਗੇ ਠੋਸ ਮਦਦ ਦਾ ਪ੍ਰਸਤਾਵ

ਵਾਰਸਾ (ਭਾਸ਼ਾ)- ਪੋਲੈਂਡ, ਚੈੱਕ ਗਣਰਾਜ ਅਤੇ ਸਲੋਵੇਨੀਆ ਦੇ ਆਗੂ ਯੁੱਧ ਪੀੜਤ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਨਾਲ ਮੁਲਾਕਾਤ ਕਰਨ ਲਈ ਯੂਰਪੀਅਨ ਯੂਨੀਅਨ ਦੇ ਮਿਸ਼ਨ 'ਤੇ ਮੰਗਲਵਾਰ ਨੂੰ ਕੀਵ ਜਾ ਰਹੇ ਹਨ, ਜਿੱਥੇ ਰੂਸੀ ਫ਼ੌਜਾਂ ਯੂਕ੍ਰੇਨ ਦੀ ਰਾਜਧਾਨੀ ਕੀਵ ਨੇੜੇ ਪਹੁੰਚ ਰਹੀਆਂ ਹਨ। ਯੂਰਪੀਅਨ ਯੂਨੀਅਨ (ਈਯੂ) ਦੇ ਨਾਲ-ਨਾਲ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਇਹ ਤਿੰਨ ਮੈਂਬਰ ਅਜਿਹੇ ਸਮੇਂ ਵਿੱਚ ਯੂਕ੍ਰੇਨ ਜਾ ਰਹੇ ਹਨ ਜਦੋਂ ਗੁਆਂਢੀ ਖੇਤਰ ਕੀਵ ਵਿੱਚ ਰਿਹਾਇਸ਼ੀ ਇਲਾਕਿਆਂ 'ਤੇ ਕਈ ਹਮਲੇ ਕੀਤੇ ਗਏ। ਪੋਲੈਂਡ ਦੇ ਪ੍ਰਧਾਨ ਮੰਤਰੀ ਮਾਤੇਉਸ਼ ਮੋਰਾਵੀਕੀ ਨੇ ਦੱਸਿਆ ਕਿ ਉਹ ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਪੇਟਰ ਫਿਆਲਾ ਅਤੇ ਸਲੋਵੇਨੀਅਨ ਹਮਰੁਤਬਾ ਜੇਨੇਜ਼ ਜਾਨਸਾ ਨਾਲ ਯੂਕ੍ਰੇਨ ਦੀ ਯਾਤਰਾ ਕਰ ਰਹੇ ਹਨ। ਉਨ੍ਹਾਂ ਦੇ ਨਾਲ ਸੁਰੱਖਿਆ ਮਾਮਲਿਆਂ ਦੇ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਸੱਤਾਧਾਰੀ ਪਾਰਟੀ ਦੇ ਨੇਤਾ ਜਾਰੋਸਾ ਕਾਕਜ਼ੀਸਕੀ ਵੀ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਹਮਲੇ 'ਚ ਕੀਵ 'ਚ 15 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਇਕ ਵਿਅਕਤੀ ਦੀ ਮੌਤ (ਤਸਵੀਰਾਂ) 

ਉਹ ਯੂਕ੍ਰੇਨ ਦੇ ਪ੍ਰਧਾਨ ਮੰਤਰੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਪ੍ਰਧਾਨ ਮੰਤਰੀ ਡੇਨਿਸ ਸ਼ਮਿਹਾਲ ਨੂੰ ਮਿਲਣ ਜਾ ਰਹੇ ਹਨ। ਮੋਰਾਵਿਕੀ ਨੇ ਫੇਸਬੁੱਕ 'ਤੇ ਕਿਹਾ ਕਿ ਉਹ ਅਤੇ ਹੋਰ ਨੇਤਾ ਯੂਰਪੀਅਨ ਯੂਨੀਅਨ ਦੀ ਸਹਿਮਤੀ ਨਾਲ ਯਾਤਰਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੌਰੇ ਬਾਰੇ ਸੰਯੁਕਤ ਰਾਸ਼ਟਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੁਨੀਆ ਲਈ ਇਸ ਨਾਜ਼ੁਕ ਸਮੇਂ 'ਚ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਥਾਂ 'ਤੇ ਜਾਈਏ ਜਿੱਥੇ ਇਤਿਹਾਸ ਨੂੰ ਮਿਟਾਇਆ ਗਿਆ। ਇਹ ਸਾਡੇ ਲਈ ਨਹੀਂ ਹੈ, ਇਹ ਸਾਡੇ ਬੱਚਿਆਂ ਦੇ ਭਵਿੱਖ ਲਈ ਹੈ ਜੋ ਬੇਇਨਸਾਫ਼ੀ ਤੋਂ ਮੁਕਤ ਸੰਸਾਰ ਵਿੱਚ ਰਹਿਣ ਦੇ ਹੱਕਦਾਰ ਹਨ। ਮੋਰਾਵਿਕੀ ਦੇ ਦਫਤਰ ਦੇ ਮੁਖੀ ਮਾਈਕਲ ਡਵੋਰਸਿਕ ਨੇ ਕਿਹਾ ਕਿ ਯਾਤਰਾ ਦੀ ਯੋਜਨਾ ਕਈ ਦਿਨਾਂ ਤੋਂ ਬਣਾਈ ਗਈ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਗੁਪਤ ਰੱਖਿਆ ਗਿਆ ਸੀ।  ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ਨੂੰ ਠੋਸ ਮਦਦ ਦਾ ਪ੍ਰਸਤਾਵ ਇਸ ਦੇ ਨੇਤਾਵਾਂ ਦੇ ਸਾਹਮਣੇ ਰੱਖਿਆ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਯੂਕੇ : ਹਜ਼ਾਰਾਂ ਲੋਕਾਂ ਨੇ ਆਪਣੇ ਘਰਾਂ 'ਚ ਯੂਕ੍ਰੇਨੀ ਸ਼ਰਨਾਰਥੀਆਂ ਨੂੰ ਰੱਖਣ ਲਈ ਭਰੀ ਹਾਮੀ

ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਮੋਰਾਵਿਕੀ ਨੇ ਫੇਸਬੁੱਕ 'ਤੇ ਯਾਦ ਕੀਤਾ ਕਿ ਕਿਵੇਂ ਪੋਲੈਂਡ ਦੇ ਸਾਬਕਾ ਰਾਸ਼ਟਰਪਤੀ ਲੇਚ ਕਾਕਜ਼ੀਨਸਕੀ ਨੇ 2008 ਵਿੱਚ ਜਾਰਜੀਆ ਦੀ ਰਾਜਧਾਨੀ ਦਾ ਦੌਰਾ ਕੀਤਾ ਸੀ ਜਦੋਂ ਸੋਵੀਅਤ ਯੂਨੀਅਨ ਦੇ ਸਾਬਕਾ ਦੇਸ਼ 'ਤੇ ਰੂਸ ਦੁਆਰਾ ਹਮਲਾ ਕੀਤਾ ਗਿਆ ਸੀ। ਜੈਰਸਲਾਵ ਕਾਜ਼ਿੰਸਕੀ ਦੀ ਮੌਜੂਦਗੀ ਦਾ ਵੀ ਪ੍ਰਤੀਕਾਤਮਕ ਮਹੱਤਵ ਹੈ। ਉਹ ਲੇਚ ਕਾਜ਼ਿੰਸਕੀ ਦਾ ਜੁੜਵਾਂ ਭਰਾ ਹੈ ਜੋ 2010 ਵਿੱਚ ਰੂਸ ਵਿੱਚ ਇੱਕ ਜਹਾਜ਼ ਹਾਦਸੇ ਵਿੱਚ 95 ਹੋਰਾਂ ਨਾਲ ਮਾਰਿਆ ਗਿਆ ਸੀ। ਪੋਲੈਂਡ ਦੀ ਜਾਂਚ ਨੇ ਜਹਾਜ਼ ਹਾਦਸੇ ਨੂੰ ਹਾਦਸਾ ਮੰਨਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News