ਇਜ਼ਰਾਈਲ ਦੇ ਵਿਦੇਸ਼ ਮੰਤਰੀ ਕਰਨਗੇ UAE ਦੀ ਪਹਿਲੀ ਯਾਤਰਾ
Monday, Jun 21, 2021 - 06:24 PM (IST)
ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਦੇ ਨਵੇਂ ਵਿਦੇਸ਼ ਮੰਤਰੀ ਯਾਇਰ ਲਾਪਿਦ ਅਗਲੇ ਹਫ਼ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਯਾਤਰਾ ਕਰਨਗੇ, ਜੋ ਕਿਸੇ ਖਾੜੀ ਅਰਬ ਦੇਸ਼ ’ਚ ਇੱਕ ਚੋਟੀ ਦੇ ਇਜ਼ਰਾਈਲੀ ਡਿਪਲੋਮੈਟ ਦੀ ਪਹਿਲੀ ਯਾਤਰਾ ਹੋਵੇਗੀ। ਲਾਪਿਦ ਦੀ ਇਹ ਯਾਤਰਾ ਉਦੋਂ ਹੋ ਰਹੀ ਹੈ, ਜਦੋਂ ਦੋਵਾਂ ਦੇਸ਼ਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ’ਚ ਪਿਛਲੇ ਸਾਲ ਇਕ ਸਮਝੌਤਾ ਕਰ ਕੇ ਆਪਣੇ ਸੰਬੰਧਾਂ ਨੂੰ ਆਮ ਕਰ ਲਿਆ ਸੀ। ਇਹ ਇਜ਼ਰਾਈਲ ਵੱਲੋਂ ਅਰਬ ਦੇਸ਼ਾਂ ਨਾਲ ਕੀਤੇ ਗਏ ਇਸੇ ਤਰ੍ਹਾਂ ਦੇ 4 ਸਮਝੌਤਿਆਂ ’ਚੋਂ ਪਹਿਲਾ ਸੀ। ਇਸ ਤੋਂ ਪਹਿਲਾਂ ਅਰਬ ਦੇਸ਼ਾਂ ਨੇ ਫਿਲਸਤੀਨ ਦੇ ਮੁੱਦੇ ’ਤੇ ਇਜ਼ਰਾਈਲ ਤੋਂ ਦੂਰੀ ਬਣਾਈ ਰੱਖੀ ਸੀ।
ਇਹ ਵੀ ਪੜ੍ਹੋ : ਕਈ ਦੇਸ਼ਾਂ ’ਚ ਭਾਰਤੀ ਦੂਤਘਰਾਂ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਹਾੜਾ, ਰਾਜਦੂਤ ਸੰਧੂ ਬੋਲੇ-ਯੋਗ ਸਿਹਤਮੰਦ ਰੱਖਦੈ
ਇਜ਼ਰਾਈਲ ਦੀ ਨਵੀਂ ਸਰਕਾਰ ਅਤੇ ਯੂ. ਐੱਸ. ਦੇ ਬਾਈਡੇਨ ਪ੍ਰਸ਼ਾਸਨ ਦੋਹਾਂ ਨੇ ਕਿਹਾ ਹੈ ਕਿ ਉਹ ਦੂਜੇ ਅਰਬ ਦੇਸ਼ਾਂ ਨਾਲ ਵੀ ਇਸੇ ਤਰ੍ਹਾਂ ਦੇ ਸਮਝੌਤੇ ਦੀ ਉਮੀਦ ਕਰਦੇ ਹਨ। ਇਸ ਦੌਰਾਨ ਇਜ਼ਰਾਈਲ ਤੇ ਸੰਯੁਕਤ ਅਰਬ ਅਮੀਰਾਤ ਪਿਛਲੇ ਮਹੀਨੇ ਹੋਏ ਗਾਜ਼ਾ ਯੁੱਧ ਦੇ ਬਾਵਜੂਦ ਆਪਣੇ ਸੰਬੰਧਾਂ ਨੂੰ ਗੂੜ੍ਹਾ ਕਰਨ ਲਈ ਲਗਾਤਾਰ ਮਿਹਨਤ ਕਰ ਰਹੇ ਹਨ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਲਾਪਿਦ 29 ਤੋਂ 30 ਜੂਨ ਤੱਕ ਯੂ. ਏ. ਈ. ਦਾ ਦੌਰਾ ਕਰਨਗੇ ਅਤੇ ਆਬੂਧਾਬੀ ’ਚ ਇਜ਼ਰਾਈਲੀ ਦੂਤਘਰ ਅਤੇ ਦੁਬਈ ’ਚ ਉਸ ਦੇ ਦੇਸ਼ ਦੇ ਕੌਂਸਲੇਟ ਦਾ ਉਦਘਾਟਨ ਕਰਨਗੇ। ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਇਜ਼ਰਾਈਲ ਅਤੇ ਯੂ. ਏ. ਈ. ਵਿਚਕਾਰ ਸਬੰਧ ਇੱਕ ਮਹੱਤਵਪੂਰਨ ਰਿਸ਼ਤਾ ਹੈ, ਜਿਸ ਨਾਲ ਨਾ ਸਿਰਫ ਦੋਵਾਂ ਦੇਸ਼ਾਂ ਦੇ ਨਾਗਰਿਕਾਂ, ਬਲਕਿ ਪੂਰੇ ਪੱਛਮੀ ਏਸ਼ੀਆ ਨੂੰ ਫਾਇਦਾ ਹੋਵੇਗਾ।