ਚੀਨ ਦੇ ਝੂਠ ਨੂੰ ਬੇਨਕਾਬ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੂੰ ਮਿਲਿਆ 'ਪੁਲਿਤਜ਼ਰ ਪੁਰਸਕਾਰ'

Saturday, Jun 12, 2021 - 01:53 PM (IST)

ਚੀਨ ਦੇ ਝੂਠ ਨੂੰ ਬੇਨਕਾਬ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੂੰ ਮਿਲਿਆ 'ਪੁਲਿਤਜ਼ਰ ਪੁਰਸਕਾਰ'

ਇੰਟਰਨੈਸ਼ਨਲ ਡੈਸਕ : ਭਾਰਤੀ ਮੂਲ ਦੀ ਮਹਿਲਾ ਪੱਤਰਕਾਰ ਮੇਘਾ ਰਾਜਗੋਪਾਲਨ ਨੂੰ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪੱਤਰਕਾਰੀ ਦੀ ਦੁਨੀਆ ’ਚ ਇਹ ਸਭ ਤੋਂ ਵੱਡਾ ਪੁਰਸਕਾਰ ਮੰਨਿਆ ਜਾਂਦਾ ਹੈ। ਮੇਘਾ ਨੇ ਆਪਣੀਆਂ ਰਿਪੋਰਟਾਂ ਰਾਹੀਂ ਚੀਨ ਦੇ ਨਜ਼ਰਬੰਦੀ ਕੈਂਪਾਂ ਦੀ ਸੱਚਾਈ ਨੂੰ ਦੁਨੀਆ ਸਾਹਮਣੇ ਲਿਆਂਦਾ ਸੀ। ਉਨ੍ਹਾਂ ਨੇ ਸੈਟੇਲਾਈਟ ਫੋਟੋਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਦੱਸਿਆ ਕਿ ਕਿਵੇਂ ਚੀਨ ਨੇ ਲੱਖਾਂ ਉਈਗਰ ਮੁਸਲਮਾਨਾਂ ਨੂੰ ਕੈਦ ਕੀਤਾ ਹੈ।

ਮੇਘਾ ਦੇ ਪਿਤਾ ਨੇ ਧੀ ਨੂੰ ਦਿੱਤੀ ਵਧਾਈ
ਮੇਘਾ ਰਾਜਗੋਪਾਲਨ ਨੇ ਆਪਣੇ ਪਿਤਾ ਦੇ ਵਧਾਈ ਸੰਦੇਸ਼ ਨੂੰ ਟਵਿਟਰ ’ਤੇ ਪੋਸਟ ਕੀਤਾ ਹੈ। ਇਸ ਸੰਦੇਸ਼ ’ਚ ਉਨ੍ਹਾਂ ਦੇੇ ਪਿਤਾ ਨੇ ਮੇਘਾ ਨੂੰ ਪੁਲਿਤਜ਼ਰ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਹੈ । ਉਨ੍ਹਾਂ ਦੇ ਪਿਤਾ ਨੇ ਲਿਖਿਆ ਕਿ ਵਧਾਈ ਮੇਘਾ, ਮਾਂ ਨੇ ਹੁਣੇ ਮੈਨੂੰ ਇਹ ਸੰਦੇਸ਼ ਭੇਜਿਆ ਹੈ। ਪੁਲਿਤਜ਼ਰ ਪੁਰਸਕਾਰ। ਬਹੁਤ ਵਧੀਆ। ਜਿਸ ਦੇ ਜਵਾਬ ’ਚ ਮੇਘਾ ਨੇ ਧੰਨਵਾਦ ਲਿਖ ਕੇ ਜਵਾਬ ਦਿੱਤਾ।

ਨੀਲ ਬੇਦੀ ਨੂੰ ਵੀ ਮਿਲਿਆ ਪੁਲਿਤਜ਼ਰ ਪੁਰਸਕਾਰ
ਮੇਘਾ ਦੇ ਨਾਲ ਇੰਟਰਨੈੱਟ ਮੀਡੀਆ ਬਜ਼ਫੀਡ ਨਿਊਜ਼ ਦੇ ਪੱਤਰਕਾਰਾਂ ਨੂੰ ਵੀ ਪੁਲਿਤਜ਼ਰ ਪੁਰਸਕਾਰ ਦਿੱਤਾ ਗਿਆ। ਭਾਰਤੀ ਮੂਲ ਦੀ ਪੱਤਰਕਾਰ ਨੀਲ ਬੇਦੀ ਨੂੰ ਸਥਾਨਕ ਰਿਪੋਰਟਿੰਗ ਸ਼੍ਰੇਣੀ ’ਚ ਪੁਲਿਤਜ਼ਰ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੇ ਫਲੋਰਿਡਾ ’ਚ ਸਰਕਾਰੀ ਅਧਿਕਾਰੀਆਂ ਦੇ ਬੱਚਿਆਂ ਦੀ ਤਸਕਰੀ ਬਾਰੇ ਟੰਪਾ ਬੇ ਟਾਈਮਜ਼ ਲਈ ਇਕ ਇਨਵੈਸਟੀਗੇਸ਼ਨ ਸਟੋਰੀ ਕੀਤੀ ਸੀ।
ਜਾਰਜ ਫਲਾਈਡ ਦੇ ਕਤਲ ਨੂੰ ਰਿਕਾਰਡ ਕਰਨ ਵਾਲੀ ਲੜਕੀ ਨੂੰ ਪੁਲਿਤਜ਼ਰ ਨੇ ਸਨਮਾਨਿਤ ਕੀਤਾ ਹੈ। ਅਮਰੀਕਾ ਦੀ ਡਾਰਨੇਲਾ ਫ੍ਰੇਜ਼ੀਅਰ ਨੂੰ ਪੁਲਿਜ਼ਤਰ ਸਪੈਸ਼ਲ ਸਾਈਟੇਸ਼ਨ ਦਿੱਤਾ ਗਿਆ। ਉਨ੍ਹਾਂ ਨੇ ਮਿਨੀਸੋਟਾ ’ਚ ਉਸ ਘਟਨਾ ਨੂੰ ਰਿਕਾਰਡ ਕੀਤਾ, ਜਿਸ ਦੌਰਾਨ ਅਸ਼ਵੇਤ ਅਮਰੀਕੀ ਜਾਰਜ ਫਲਾਈਡ ਨੇ ਆਪਣੀ ਜਾਨ ਗੁਆ ​​ਦਿੱਤੀ। ਇਸ ਤੋਂ ਬਾਅਦ ਨਾ ਸਿਰਫ ਅਮਰੀਕਾ ਵਿਚ ਬਲਕਿ ਪੂਰੀ ਦੁਨੀਆ ’ਚ ਨਸਲੀ ਹਿੰਸਾ ਵਿਰੁੱਧ ਵਿਸ਼ਾਲ ਪ੍ਰਦਰਸ਼ਨ ਹੋਏ ਸਨ।

ਕਦੋਂ ਸ਼ੁਰੂ ਕੀਤਾ ਗਿਆ ਸੀ ਪੁਲਿਤਜ਼ਰ ਪੁਰਸਕਾਰ
ਪੱਤਰਕਾਰੀ ਦੇ ਖੇਤਰ ’ਚ ਪੁਲਿਤਜ਼ਰ ਪੁਰਸਕਾਰ ਪਹਿਲੀ ਵਾਰ 1917 ’ਚ ਦਿੱਤਾ ਗਿਆ ਸੀ ਅਤੇ ਇਸ ਨੂੰ ਅਮਰੀਕਾ ਵਿਚ ਸਭ ਤੋਂ ਵੱਕਾਰੀ ਸਨਮਾਨ ਮੰਨਿਆ ਜਾਂਦਾ ਹੈ। 2020 ਵਰਗੇ ਸਾਲ ਪੱਤਰਕਾਰੀ ਦੇ ਖੇਤਰ ਵਿਚ ਬਹੁਤ ਘੱਟ ਹੀ ਹੋਣਗੇ, ਜਦੋਂ ਜੋ ਕੁਝ ਵੀ ਹੋਇਆ, ਉਹ ਕੋਵਿਡ-19 ਤੋਂ ਪ੍ਰਭਾਵਿਤ ਹੋਇਆ। ਪੁਰਸਕਾਰ ਦੀ ਰਸਮ ਪਹਿਲਾਂ 19 ਅਪ੍ਰੈਲ ਨੂੰ ਆਯੋਜਿਤ ਕੀਤੀ ਜਾਣੀ ਸੀ ਪਰ ਇਸ ਨੂੰ ਜੂਨ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਪਿਛਲੇ ਸਾਲ ਵੀ ਜੇਤੂਆਂ ਦੇ ਐਲਾਨ ’ਚ ਦੇਰੀ ਕੀਤੀ ਗਈ ਸੀ ਕਿਉਂਕਿ ਬੋਰਡ ਦੇ ਮੈਂਬਰ ਮਹਾਮਾਰੀ ਦੀ ਸਥਿਤੀ ਕਾਰਨ ਰੁੱਝੇ ਹੋਏ ਸਨ ਅਤੇ ਉਮੀਦਵਾਰਾਂ ਦਾ ਮੁਲਾਂਕਣ ਕਰਨ ਲਈ ਵਧੇਰੇ ਸਮੇਂ ਦੀ ਲੋੜ ਸੀ।


author

Manoj

Content Editor

Related News