ਘਰ ਬਣਵਾ ਰਿਹਾ ਸੀ ਵਿਅਕਤੀ, ਮਿਲਿਆ ਪੁਰਾਣੇ ਸਮੇਂ ਦੇ ਸਿੱਕਿਆਂ ਦਾ ਖਜ਼ਾਨਾ

Saturday, Oct 21, 2017 - 10:18 AM (IST)

ਘਰ ਬਣਵਾ ਰਿਹਾ ਸੀ ਵਿਅਕਤੀ, ਮਿਲਿਆ ਪੁਰਾਣੇ ਸਮੇਂ ਦੇ ਸਿੱਕਿਆਂ ਦਾ ਖਜ਼ਾਨਾ

ਬੀਜਿੰਗ,(ਏਜੰਸੀ)— ਚੀਨ ਵਿਚ ਚੀਨੀ-ਮਿੱਟੀ ਦੇ ਭਾਂਡਿਆਂ ਦੇ ਉਦਯੋਗਿਕ ਕੇਂਦਰ ਜਿੰਗਡੇਜਨ ਸ਼ਹਿਰ ਵਿਚ ਇੱਕ ਹਜ਼ਾਰ ਸਾਲ ਤੋਂ ਵੀ ਪੁਰਾਣੇ ਤਾਂਬੇ ਦੇ ਸਿੱਕਿਆਂ ਦਾ ਖਜ਼ਾਨਾ ਮਿਲਿਆ ਹੈ । ਸੂਤਰਾਂ ਮੁਤਾਬਕ ਸਿੱਕਿਆਂ ਦਾ ਭਾਰ ਤਕਰੀਬਨ 4 ਟਨ ਹੋਵੇਗਾ ।  
ਪਿੰਡ 'ਚ ਰਹਿਣ ਵਾਲੇ ਇਕ ਵਿਅਕਤੀ ਨੂੰ ਤਹਿਖਾਨੇ 'ਚ ਸਿੱਕਿਆਂ ਦਾ ਇਹ ਖਜ਼ਾਨਾ ਮਿਲਿਆ। ਇਹ ਵਿਅਕਤੀ ਨਵਾਂ ਘਰ ਬਣਵਾ ਰਿਹਾ ਸੀ । 'ਸੱਭਿਆਚਾਰਕ ਅਵਸ਼ੇਸ਼ ਸੁਰੱਖਿਆ ਬਿਊਰੋ' ਦੇ ਲੀ ਸ਼ਿੰਸੇਈ ਨੇ ਕਿਹਾ, ਕੁੱਝ ਸਿੱਕੇ ਤਾਂਗ ਵੰਸ਼ (618 - 907)  ਦੇ ਸਮੇਂ ਦੇ ਹਨ, ਜਦੋਂ ਕਿ ਕੁੱਝ ਸੋਂਗ ਖਾਨਦਾਨ (960 - 1279 ) ਦੇ ਨੇੜਲੇ ਸਮੇਂ ਦੇ ਹਨ। ਬਾਕੀ ਸਿੱਕਿਆਂ ਦੇ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਹਾਲਾਂਕਿ ਇਹ ਸਿੱਕੇ ਨਾ ਤਾਂ ਕਿਸੇ ਬੈਂਕ ਨਾਲ ਸੰਬੰਧਤ ਹਨ ਅਤੇ ਨਾ ਹੀ ਕਿਸੇ ਸੰਸਥਾ ਨਾਲ। ਕਿਹਾ ਜਾ ਰਿਹਾ ਹੈ ਕਿ ਇਹ ਸਿੱਕੇ ਦੇਸ਼ ਦੇ ਅਜਾਇਬ-ਘਰ ਵਿਚ ਰੱਖੇ ਜਾਣਗੇ।


Related News