ਪੋਰਨ ਦੇਖਣ ਦੀ ਆਦਤ ਨਾਲ ਖਤਮ ਹੋ ਸਕਦੀ ਹੈ ਤੁਹਾਡੀ ਸੈਕਸ ਲਾਈਫ

Monday, Dec 09, 2019 - 08:55 PM (IST)

ਪੋਰਨ ਦੇਖਣ ਦੀ ਆਦਤ ਨਾਲ ਖਤਮ ਹੋ ਸਕਦੀ ਹੈ ਤੁਹਾਡੀ ਸੈਕਸ ਲਾਈਫ

ਲੰਡਨ (ਇੰਟ.)-ਜੇਕਰ ਤੁਹਾਨੂੰ ਲੱਗਦਾ ਹੈ ਕਿ ਪੋਰਨ ਦੇਖਣ ਨਾਲ ਤੁਹਾਨੂੰ ਸੈਕਸ ਸੰਤੁਸ਼ਟੀ ਮਿਲਦੀ ਹੈ ਤਾਂ ਇਹ ਗਲਤ ਹੈ। ਖੋਜਕਾਰਾਂ ਨੇ ਦੇਖਿਆ ਕਿ ਪੋਰਨ ਦੇਖਣ ਦੀ ਆਦਤ ਨਾਲ ਦਿਮਾਗ ਦਾ ਇਕ ਜ਼ਰੂਰੀ ਹਿੱਸਾ ਨਸ਼ਟ ਹੋ ਜਾਂਦਾ ਹੈ। ਇਸ ਕਾਰਣ ਬਾਲਗ ਵਿਅਕਤੀ ਨਾਬਾਲਗ ਵਰਗੀ ਦਿਮਾਗੀ ਹਾਲਤ ’ਚ ਪਹੁੰਚ ਜਾਂਦਾ ਹੈ। ਸਟੱਡੀ ’ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜੋ ਲੋਕ ਜ਼ਿਆਦਾ ਅਡਲਟ ਕੰਟੈਂਟ ਦੇਖਦੇ ਹਨ, ਉਨ੍ਹਾਂ ਦੇ ਪ੍ਰੀਫੰਟਰਲ ਕਾਰਟਿਕਸ ਨੂੰ ਨੁਕਸਾਨ ਪਹੁੰਚਦਾ ਹੈ, ਦਿਮਾਗ ਦਾ ਇਹ ਹਿੱਸਾ ਤੁਹਾਡੇ ਅੰਦਰ ਨੈਤਿਕਤਾ, ਇੱਛਾ ਸ਼ਕਤੀ ਅਤੇ ਕਿਸੇ ਅਸ਼ੁੱਭ ਹਾਲਤ ’ਚ ਤੁਹਾਡਾ ਵਿਵਹਾਰ ਤੈਅ ਕਰਦਾ ਹੈ।

ਇਕ ਰਿਪੋਰਟ ਮੁਤਾਬਕ ਕੈਨੇਡਾ ਦੇ ਯੂਨੀਵਰਸ ਲਾਵਲ ਦੇ ਖੋਜਕਾਰ ਰਾਹੇਲ ਐਨੀ ਬਰੇ ਮੁਤਾਬਕ ਇਹ ਖੇਤਰ ਬੱਚਿਆਂ ’ਚ ਅਵਿਕਸਤ ਹੁੰਦਾ ਹੈ। ਬੱਚਿਆਂ ਨੂੰ ਆਪਣਾ ਵਿਵਹਾਰ ਕੰਟਰੋਲ ਕਰਨ ’ਚ ਪ੍ਰੇਸ਼ਾਨੀ ਹੁੰਦੀ ਹੈ। ਖੋਜ ਨਾਲ ਪਤਾ ਲੱਗਦਾ ਹੈ ਕਿ ਪੋਰਨ ਦੇਖਣ ਵਾਲਿਆਂ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਵਿਵਹਾਰ ਨੂੰ ਕੰਟਰੋਲ ਕਰਨ ਨਾਲ ਸਮੱਸਿਆ ਹੁੰਦੀ ਹੈ, ਜਿਸ ਕਾਰਣ ਬੱਚੇ ਜ਼ਿਆਦਾਤਰ ਗੁੱਸੇ ’ਚ ਆਪਣੇ ਵਿਵਹਾਰ ਅਤੇ ਫੈਸਲਿਆਂ ’ਤੇ ਕੰਟਰੋਲ ਨਹੀਂ ਰੱਖ ਪਾਉਂਦੇ।

ਬਰੇ ਮੁਤਾਬਕ ਅਧਿਐਨ ਦਾ ਨਤੀਜਾ ਪੋਰਨ ਨੂੰ ਲੈ ਕੇ ਆਮ ਧਾਰਨਾ ਦੇ ਉਲਟ ਹੈ। ਆਮ ਧਾਰਨਾ ਇਹ ਹੈ ਕਿ ਪੋਰਨ ਦੇਖਣ ਨਾਲ ਸੈਕਸ ਸੰਤੁਸ਼ਟੀ ਮਿਲਦੀ ਹੈ ਜਦੋਂਕਿ ਅਜਿਹਾ ਬਿਲਕੁਲ ਨਹੀਂ ਹੈ। ਜ਼ਿਕਰਯੋਗ ਹੈ ਕਿ ਇੰਟਰਨੈੱਟ ਦੇ ਵਧਦੇ ਪ੍ਰਭਾਵ ਨਾਲ ਲਾਈਵ-ਐਕਸ਼ਨ ਪੋਰਨ ਦੀ ਮੰਗ ਲਗਾਤਾਰ ਵਧ ਰਹੀ ਹੈ। 2018 ’ਚ ਸਭ ਤੋਂ ਵੱਡੀ ਮੁਫਤ ਪੋਰਨ ਸਾਈਟ ਪੋਰਨਹਬ ’ਤੇ ਲਗਭਗ ਸਾਢੇ ਤਿੰਨ ਕਰੋੜ ਹਿਟਸ ਮਿਲੀਆਂ।
ਅਧਿਐਨ ’ਚ ਕਿਹਾ ਗਿਆ ਹੈ ਕਿ ਹਰ ਪਲ ਵਧਦੀ ਸੈਕਸ ਦ੍ਰਿਸ਼ਾਂ ਦੀ ਇਸ ਮੰਗ ਦੀ ਮਦਦ ਨਾਲ ਵੀ ਦੁਨੀਆ ’ਚ ਤਕਨੀਕ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ। ਇਸ ਖੋਜ ’ਚ ਦੱਸਿਆ ਗਿਆ ਹੈ ਕਿ ਵਿਗਿਆਨ ਦੀ ਮਦਦ ਨਾਲ ਪੋਰਨ ਨਾਲ ਸਾਡੇ ਉੱਪਰ ਹੋਣ ਵਾਲਾ ਅਸਰ ਸਥਾਪਿਤ ਹੋ ਰਿਹਾ ਹੈ। ਇਸ ਨਾਲ ਇਹ ਤਾਂ ਸਪੱਸ਼ਟ ਹੈ ਕਿ ਪੋਰਨ ਕਾਰਣ ਦਰਸ਼ਕਾਂ ਦੀ ਮਾਨਸਿਕ ਸਿਹਤ ਅਤੇ ਸੈਕਸ ਜੀਵਨ ’ਤੇ ਭਿਆਨਕ ਅਸਰ ਪੈ ਰਿਹਾ ਹੈ।


author

Sunny Mehra

Content Editor

Related News