ਭਾਰਤੀ ਔਰਤਾਂ ਨੂੰ ਝਟਕਾ, ਦੁਨੀਆ ਤੋਂ ਖਤਮ ਹੋ ਜਾਵੇਗਾ ਸੋਨਾ!

07/15/2018 1:22:16 AM

ਲੰਡਨ— ਭਾਰਤੀ ਔਰਤਾਂ ਨੂੰ ਇਸ ਖਬਰ ਨਾਲ ਝਟਕਾ ਲੱਗ ਸਕਦਾ ਹੈ ਪਰ ਮਾਈਨਿੰਗ ਖੇਤਰ ਨਾਲ ਜੁੜੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸੋਨੇ ਦੀ ਮਾਈਨਿੰਗ ਲਈ ਨਵੀਆਂ ਥਾਵਾਂ ਦੀ ਖੋਜ ਨਾ ਹੋਣ ਕਾਰਨ ਅਜਿਹਾ ਦਿਨ ਵੀ ਆ ਸਕਦਾ ਹੈ ਕਿ ਦੁਨੀਆ ਤੋਂ ਸੋਨਾ ਖਤਮ ਹੋ ਸਕਦਾ ਹੈ।
ਗੋਲਡਕਾਰਪ ਦੇ ਚੇਅਰਮੈਨ ਇਯਾਨ ਟੇਲਫਰ ਦਾ ਕਹਿਣਾ ਹੈ ਕਿ ਸੋਨੇ ਦੀ ਮਾਈਨਿੰਗ ਸਿਖਰ 'ਤੇ ਪਹੁੰਚ ਚੁੱਕੀ ਹੈ। ਅਜਿਹਾ ਹੋਣ ਦਾ ਮਤਲਬ ਹੈ ਕਿ ਦੁਨੀਆ 'ਚ ਜੋ ਭੰਡਾਰ ਸੀ, ਉਸ ਤੋਂ ਸਪਲਾਈ ਹੁਣ ਗਿਰਾਵਟ ਦਾ ਰੁਖ਼ ਕਰੇਗੀ। ਟੇਲਫਰ ਨੇ ਅੰਦਾਜ਼ਾ ਪ੍ਰਗਟਾਇਆ ਕਿ ਦੁਨੀਆ ਸਾਲ 2019 ਤੱਕ ਪੀਕ ਗੋਲਡ ਪੱਧਰ 'ਤੇ ਪਹੁੰਚ ਜਾਵੇਗੀ। ਸੋਨੇ ਦੀ ਮਾਈਨਿੰਗ ਇੰਡਸਟਰੀ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਪੀਕ ਗੋਲਡ ਉਹ ਪੱਧਰ ਹੈ, ਜਿਸ ਤੋਂ ਬਾਅਦ ਸੋਨੇ ਦੀ ਸਪਲਾਈ ਡਿੱਗਣ ਲੱਗੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੱਧਰ ਬਹੁਤ ਜਲਦੀ ਆਉਣ ਵਾਲਾ ਹੈ। ਇਯਾਨ ਟੇਲਫਰ ਦਾ ਕਹਿਣਾ ਹੈ ਕਿ ਪਿਛਲੇ 40 ਸਾਲਾਂ 'ਚ ਸੋਨੇ ਦਾ ਉਤਪਾਦਨ ਵਧਦਾ ਰਿਹਾ ਹੈ ਪਰ ਹੁਣ ਇਹ ਬਹੁਤ ਛੇਤੀ ਗਿਰਾਵਟ ਦਾ ਰੁਖ਼ ਕਰਨ ਵਾਲਾ ਹੈ।
ਹਿੰਦੁਸਤਾਨੀ ਵਿਆਹਾਂ ਦੀ ਰੌਣਕ ਹੋਵੇਗੀ ਫਿੱਕੀ
ਇਸ ਖਬਰ ਦੀ ਸੱਚਾਈ ਆਉਣ ਵਾਲੇ ਸਮੇਂ 'ਚ ਸਪੱਸ਼ਟ ਹੋ ਜਾਵੇਗੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹਾ ਹੋਇਆ ਤਾਂ ਹਿੰਦੁਸਤਾਨੀ ਵਿਆਹ-ਸ਼ਾਦੀਆਂ ਦੀ ਰੌਣਕ ਫਿੱਕੀ ਹੋ ਜਾਵੇਗੀ। ਭਾਰਤੀ ਔਰਤਾਂ 'ਚ ਜੋ ਸੋਨੇ ਨੂੰ ਲੈ ਕੇ ਕਰੇਜ਼ ਹੈ, ਉਨ੍ਹਾਂ 'ਤੇ ਕੀ ਅਸਰ ਹੋਵੇਗਾ। ਬਿਨਾਂ ਸੋਨੇ ਦੇ ਰਈਸੀ ਦਾ ਪੈਮਾਨਾ ਲਗਭਗ ਖਤਮ ਜਾਵੇਗਾ। ਦੁਨੀਆ ਭਰ ਦੀਆਂ ਸਰਕਾਰਾਂ ਜੋ ਕਰੰਸੀ ਦੇ ਬੈਕਅਪ ਦੇ ਤੌਰ 'ਤੇ ਸੋਨਾ ਰੱਖਦੀਆਂ ਹਨ, ਉਨ੍ਹਾਂ ਨੂੰ ਵੀ ਆਪਣੀ ਰਣਨੀਤੀ ਬਦਲਣੀ ਪੈ ਸਕਦੀ ਹੈ।


Related News