ਅਕਤੂਬਰ ’ਚ ਲੰਡਨ ’ਚ ਆਯੋਜਿਤ ਕੀਤੀ ਜਾਵੇਗੀ ਗਲੋਬਲ ਸ਼ਤਰੰਜ ਲੀਗ
Friday, Jun 28, 2024 - 04:57 PM (IST)
ਲੰਡਨ (ਭਾਸ਼ਾ)-ਦੂਜੀ ਗਲੋਬਲ ਸ਼ਤਰੰਜ ਲੀਗ ਦਾ ਆਯੋਜਨ ਲੰਡਨ ਵਿਚ 3 ਤੋਂ 12 ਅਕਤੂਬਰ ਤੱਕ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਲੋਬਲ ਸ਼ਤਰੰਜ ਲੀਗ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ (ਫਿਡੇ) ਅਤੇ ਟੈਕ ਮਹਿੰਦਰਾ ਦੀ ਸਾਂਝੀ ਪਹਿਲਕਦਮੀ ਹੈ। 10 ਦਿਨ ਚੱਲਣ ਵਾਲੀ ਲੀਗ ਸੈਂਟਰਲ ਲੰਡਨ ਦੇ ਫਰੈਂਡਜ਼ ਹਾਊਸ ਵਿਖੇ ਕਰਵਾਈ ਜਾਵੇਗੀ, ਜਿਸ ਵਿਚ ਦੁਨੀਆ ਦੇ ਚੋਟੀ ਦੇ ਖਿਡਾਰੀ ਹਿੱਸਾ ਲੈਣਗੇ।
ਇਹ ਵੀ ਪੜ੍ਹੋ- ਯੋਗਾ ਕੁੜੀ ਵੱਲੋਂ FIR ਵਾਪਸ ਲੈਣ ਦੀ ਨਵੀਂ ਵੀਡੀਓ ’ਤੇ SGPC ਮੈਂਬਰ ਦਾ ਵੱਡਾ ਬਿਆਨ
ਫਿਡੇ ਦੇ ਪ੍ਰਧਾਨ ਅਰਕਡੀ ਡਵੋਰਕੋਵਿਚ ਨੇ ਇਕ ਬਿਆਨ ’ਚ ਕਿਹਾ,‘ਇਸ ਮੁਕਾਬਲੇ ਦੇ ਪਹਿਲੇ ਸੀਜ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਅਸੀਂ ਵਿਸ਼ਵ ਭਰ ’ਚ ਸ਼ਤਰੰਜ ਦਾ ਵਿਸਤਾਰ ਕਰਨ ਅਤੇ ਸ਼ਤਰੰਜ ਪ੍ਰੇਮੀਆਂ ਨੂੰ ਨਵੇਂ ਅਨੁਭਵ ਪ੍ਰਦਾਨ ਕਰਨ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਹਾਂ।’
ਇਹ ਵੀ ਪੜ੍ਹੋ- SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ
ਇਹ ਲੀਗ ਟੀਮ ਆਧਾਰਿਤ ਫਾਰਮੈਟ ’ਚ ਖੇਡੀ ਜਾਵੇਗੀ, ਜਿਸ ’ਚ ਮੌਜੂਦਾ ਵਿਸ਼ਵ ਚੈਂਪੀਅਨ ਸਮੇਤ ਕਈ ਨੌਜਵਾਨ ਖਿਡਾਰੀ ਵੀ ਹਿੱਸਾ ਲੈਣਗੇ। ਹਰ ਟੀਮ ’ਚ 6 ਖਿਡਾਰੀ ਹੋਣਗੇ, ਜਿਨ੍ਹਾਂ ’ਚ 2 ਚੋਟੀ ਦੀਆਂ ਮਹਿਲਾ ਖਿਡਾਰਣਾਂ ਅਤੇ ਇਕ ਉਭਰਦੀ ਖਿਡਾਰਣ ਸ਼ਾਮਲ ਹੈ। ਹਰ ਟੀਮ ਡਬਲ ਰਾਊਂਡ ਰੋਬਿਨ ਫਾਰਮੈਟ ’ਚ ਕੁੱਲ 10 ਮੈਚ ਖੇਡੇਗੀ। ਜੇਤੂ ਦਾ ਫੈਸਲਾ ‘ਬੈਸਟ ਆਫ ਸਿਕਸ’ ਬੋਰਡ ਸਕੋਰਿੰਗ ਸਿਸਟਮ ਰਾਹੀਂ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8