ਤੁਹਾਡੇ ਕਮਰੇ ’ਚ ਭਰੀਆਂ ਗੈਸਾਂ ਤੁਹਾਨੂੰ ਭੋਂਦੂ ਬਣਾ ਦੇਣਗੀਆਂ!

Tuesday, Dec 24, 2019 - 12:16 AM (IST)

ਤੁਹਾਡੇ ਕਮਰੇ ’ਚ ਭਰੀਆਂ ਗੈਸਾਂ ਤੁਹਾਨੂੰ ਭੋਂਦੂ ਬਣਾ ਦੇਣਗੀਆਂ!

ਸਾਨ ਫਰਾਂਸਿਸਕੋ (ਇੰਟ)-ਬਦਲਦੇ ਮੌਸਮ ਦਾ ਅਸਰ ਸਿਰਫ ਵਾਤਾਵਰਣ ’ਤੇ ਹੀ ਨਹੀਂ ਸਗੋਂ ਤੁਹਾਡੀ ਸਿਹਤ 'ਤੇ ਵੀ ਪੈਣ ਲੱਗਾ ਹੈ। ਸਟੱਡੀ ਵਿਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਵਾਤਾਵਰਣ ਵਿਚ ਵਧਦਾ ਕਾਰਬਨ ਡਾਈਆਕਸਾਈਡ ਦਾ ਪੱਧਰ ਸਾਡੀ ਸੋਚਣ ਅਤੇ ਸਮਝਣ ਦੀ ਸਮਰੱਥਾ ਹੌਲੀ-ਹੌਲੀ ਘੱਟ ਕਰ ਰਿਹਾ ਹੈ।
ਵਾਤਾਵਰਨਣ ਦੀ ਤੁਲਨਾ 'ਚ ਕਮਰੇ ਵਿਚ ਕਾਰਬਨ ਡਾਈਆਕਸਾਈਡ ਦਾ ਪੱਧਰ ਜ਼ਿਆਦਾ-
ਸਟੱਡੀ ਵਿਚ ਇਹ ਵੀ ਸਾਹਮਣੇ ਆਇਆ ਕਿ ਕਾਰਬਨ ਡਾਈਆਕਸਾਈਡ ਦੇ ਅਸਰ ਨਾਲ ਵਿਅਕਤੀ ਨੂੰ ਕਿਸੇ ਚੀਜ਼ ’ਤੇ ਫੋਕਸ ਕਰਨ ’ਚ ਪ੍ਰੇਸ਼ਾਨੀ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬਾਹਰ ਦੇ ਵਾਤਾਵਰਣ ਦੇ ਮੁਕਾਬਲੇ ਕਮਰੇ ਵਿਚ ਕਾਰਬਨ ਡਾਈਆਕਸਾਈਡ ਦਾ ਪੱਧਰ ਜ਼ਿਆਦਾ ਹੁੰਦਾ ਹੈ। ਵੈਂਟੀਲੇਸ਼ਨ ਦੇ ਜ਼ਰੀਏ ਵੀ ਇਸ ਨੂੰ ਘੱਟ ਨਹੀਂ ਕੀਤਾ ਜਾ ਸਕਦਾ ਜਿਵੇਂ ਸਕੂਲ, ਕਾਲਜ ਜਾਂ ਦਫਤਰ ਵਿਚ ਜ਼ਿਆਦਾ ਲੋਕ ਹੁੰਦੇ ਹਨ, ਉਥੇ ਕਾਰਬਨ ਡਾਈਆਕਸਾਈਡ ਦਾ ਪੱਧਰ ਜ਼ਿਆਦਾ ਹੁੰਦਾ ਹੈ।
ਇਸ ਤੋਂ ਪਹਿਲਾਂ 2016 ਦੀ ਇਕ ਰਿਸਰਚ ਵਿਚ ਦਾਅਵਾ ਕੀਤਾ ਗਿਆ ਸੀ ਕਿ ਜਦੋਂ ਕਮਰੇ ਵਿਚ ਕਾਰਬਨ ਡਾਈਆਕਸਾਈਡ ਦਾ ਪੱਧਰ 945 ਪਾਰਟਸ ਪ੍ਰਤੀ ਮਿਲੀਅਨ ਤੱਕ ਪਹੁੰਚਦਾ ਹੈ ਤਾਂ ਮੌਜੂਦ ਲੋਕਾਂ ਦੀ ਸੋਚਣ-ਸਮਝਣ ਦੀ ਸਮਰੱਥਾ 15 ਫੀਸਦੀ ਤੱਕ ਘੱਟ ਹੋ ਜਾਂਦੀ ਹੈ। ਵਿਗਿਆਨੀਆਂ ਨੇ ਕਿਹਾ ਕਿ ਜੇਕਰ ਇਹ ਖਤਰਨਾਕ ਗੈਸਾਂ ਵਧਦੀਆਂ ਰਹੀਆਂ ਤਾਂ ਇਸ ਸਦੀ ਦੇ ਆਖਰ ਤੱਕ ਸਹੀ ਫੈਸਲੇ ਲੈਣ ਦੀ ਸਾਡੀ ਸਮਰੱਥਾ ਅੱਧੀ ਹੋ ਜਾਵੇਗੀ।


author

Sunny Mehra

Content Editor

Related News