ਮੈਡਾਗਾਸਕਰ ਦੇ ਵਿਦੇਸ਼ ਮੰਤਰੀ ਨੇ ਭਾਰਤੀ ਪ੍ਰਵਾਸੀ ਕੇਂਦਰ ਦਾ ਕੀਤਾ ਉਦਘਾਟਨ, ਕਹੀ ਅਹਿਮ ਗੱਲ

Saturday, Jul 30, 2022 - 04:51 PM (IST)

ਮੈਡਾਗਾਸਕਰ ਦੇ ਵਿਦੇਸ਼ ਮੰਤਰੀ ਨੇ ਭਾਰਤੀ ਪ੍ਰਵਾਸੀ ਕੇਂਦਰ ਦਾ ਕੀਤਾ ਉਦਘਾਟਨ, ਕਹੀ ਅਹਿਮ ਗੱਲ

ਇੰਟਰਨੈਸ਼ਨਲ ਡੈਸਕ : ਪੂਰਬੀ ਅਫ਼ਰੀਕੀ ਦੇਸ਼ ਮੈਡਾਗਾਸਕਰ ਦੇ ਅੰਟਾਨਾਨਾਰਿਵੋ ’ਚ ਭਾਰਤੀ ਪ੍ਰਵਾਸੀਆਂ ਲਈ ਖੋਲ੍ਹੇ ਗਏ ਕੇਂਦਰ ਦਾ ਉਦਘਾਟਨ ਵਿਦੇਸ਼ ਮੰਤਰੀ ਰਿਚਰਡ ਰੰਡ੍ਰਿਆਮੰਦਰਾਤੋ ਨੇ ਭਾਰਤੀ ਰਾਜਦੂਤ ਅਭੈ ਕੁਮਾਰ ਅਤੇ ਵਿਜ਼ਨ ਮੈਡਾਗਾਸਕਰ ਦੇ ਪ੍ਰਧਾਨ ਜ਼ੂਜ਼ਰ ਬੌਕਾ ਦੀ ਮੌਜੂਦਗੀ ’ਚ ਕੀਤਾ। ‘ਇੰਡੀਅਨ ਢੋ’ ਨਾਂ ਨਾਲ ਖੁੱਲ੍ਹਿਆ ਇਹ ਭਾਰਤੀ ਪ੍ਰਵਾਸੀ ਕੇਂਦਰ ਪ੍ਰਵਾਸੀ ਵਿਦੇਸ਼ੀ ਭਾਰਤੀਆਂ ਦੀ ਮੈਡਾਗਾਸਕਰ ਯਾਤਰਾ ਅਤੇ ਉਨ੍ਹਾਂ ਦੇ ਸੰਘਰਸ਼ਾਂ, ਪ੍ਰਾਪਤੀਆਂ ਅਤੇ ਯੋਗਦਾਨ ਨੂੰ ਦਰਸਾਉਂਦਾ ਹੈ। ਮੈਡਾਗਾਸਕਰ ’ਚ ਭਾਰਤੀ ਦੂਤਘਰ ਦੇ ਅਨੁਸਾਰ ਮੈਡਾਗਾਸਕਰ ’ਚ ਭਾਰਤੀ ਪ੍ਰਵਾਸੀ, ਰਾਜਦੂਤ ਅਤੇ ਡਿਪਲੋਮੈਟਿਕ ਕੋਰ ਦੇ ਮੈਂਬਰ ਅਤੇ ਹਸਤਸ਼ਿਲਪ ਮੰਤਰੀ ਸੋਫੀ ਰਤਸਿਰਕਾ ਸਮੇਤ ਮਾਲਾਗਾਸੀ ਸਰਕਾਰ ਦੇ ਉੱਚ ਅਧਿਕਾਰੀ ਵੀ ਸ਼ੁੱਕਰਵਾਰ ਨੂੰ ਇਸ ਸਮਾਗਮ ’ਚ ਮੌਜੂਦ ਸਨ। ਇਸ ਮੌਕੇ ’ਤੇ ਜ਼ੂਜ਼ਰ ਬੌਕਾ ਨੇ ਕਿਹਾ, ‘ਮੇਰੇ ਮਨ ’ਚ ਇਹ ਵਿਚਾਰ ਬਹੁਤ ਪਹਿਲਾਂ ਤੋਂ ਸੀ ਕਿ ਮੈਂ ਮੈਡਾਗਾਸਕਰ ’ਚ ਕੁਝ ਅਜਿਹਾ ਬਣਾਵਾਂ, ਜੋ ਮੇਰੇ ਮੂਲ ਦੇਸ਼ ਭਾਰਤ ਨਾਲ ਜੁੜਿਆ ਹੋਵੇ।

ਇਹ ਖ਼ਬਰ ਵੀ ਪੜ੍ਹੋ : ਮੈਡੀਕਲ ਹਸਪਤਾਲ ਦੇ ਬੈੱਡਾਂ ਦਾ ਮਾੜਾ ਹਾਲ ਵੇਖ ਭੜਕੇ ਸਿਹਤ ਮੰਤਰੀ, VC ਨੂੰ ਬਾਹੋਂ ਫੜ ਫਟੇ ਗੱਦੇ ’ਤੇ ਲਿਟਾਇਆ

ਮੈਂ ਵਿਸ਼ੇਸ਼ ਤੌਰ ’ਤੇ ਰਾਜਦੂਤ ਅਭੈ ਕੁਮਾਰ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਮੈਨੂੰ ਉਤਸ਼ਾਹਿਤ ਕੀਤਾ ਹੈ। ਸਾਡੇ ਕੋਲ ਮੈਡਾਗਾਸਕਰ ’ਚ ਪ੍ਰਵਾਸ ਕਰਨ ਵਾਲੇ ਭਾਰਤੀ ਪਰਿਵਾਰਾਂ ਦੇ ਇਤਿਹਾਸ ’ਤੇ ਇਕ ਸਥਾਈ ਪ੍ਰਦਰਸ਼ਨੀ ਹੈ, ਜੋ ਮੈਡਾਗਾਸਕਰ ਦੇ ਸਮਾਜ ਅਤੇ ਆਰਥਿਕਤਾ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕੇਂਦਰ ਵੱਲੋਂ ਯੋਗ ਅਤੇ ਆਯੁਰਵੇਦ ’ਤੇ ਸੈਸ਼ਨਾਂ ਸਮੇਤ ਸਮਾਗਮ ਆਯੋਜਿਤ ਕਰਨ ਦੀ ਅੱਗੇ ਯੋਜਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਡਾਗਾਸਕਰ ’ਚ ਭਾਰਤੀ ਲੋਕ ਦੇਸ਼ ਦੀ ਸੱਭਿਆਚਾਰਕ ਅਤੇ ਸਮਾਜਿਕ ਵਿਭਿੰਨਤਾ ਨੂੰ ਭਰਪੂਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਭਾਰਤੀ ਪ੍ਰਵਾਸੀ ਕੇਂਦਰ ਨੂੰ ਆਕਾਰ ਲੈਂਦੇ ਦੇਖ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ। ਇਸ ਮੌਕੇ ’ਤੇ ਬੋਲਦਿਆਂ ਮੈਡਾਗਾਸਕਰ ਦੇ ਵਿਦੇਸ਼ ਮੰਤਰੀ ਨੇ ਕਿਹਾ, ਕਿਉਂਕਿ ਇਹ ਕੇਂਦਰ ਨਾ ਸਿਰਫ਼ ਭਾਰਤੀ ਪ੍ਰਵਾਸੀਆਂ ਲਈ ਹੈ, ਸਗੋਂ ਆਮ ਲੋਕਾਂ ਲਈ ਵੀ ਹੈ, ਅਸੀਂ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਇਸ ਦਾ ਲਾਭ ਹੋਵੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨਾਲ ਸਮਾਜਿਕ ਅਤੇ ਆਰਥਿਕ ਸਬੰਧਾਂ ਨੂੰ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।


author

Manoj

Content Editor

Related News