ਆਪਣੀਆਂ ਹੀ 2 ਧੀਆਂ ਦਾ ਕਤਲ ਕਰਨ ਵਾਲੇ ਪਿਤਾ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

Friday, Jan 05, 2018 - 05:31 AM (IST)

ਆਪਣੀਆਂ ਹੀ 2 ਧੀਆਂ ਦਾ ਕਤਲ ਕਰਨ ਵਾਲੇ ਪਿਤਾ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਓਕਬੇਅ - ਕ੍ਰਿਸਮਸ ਵਾਲੇ ਦਿਨ ਵਿਕਟੋਰੀਆ ਦੇ ਇੱਕ ਘਰ 'ਚ ਮ੍ਰਿਤਕ ਪਾਈਆਂ ਗਈਆਂ 2 ਲੜਕੀਆਂ ਦੇ ਪਿਤਾ ਨੂੰ ਸੈਕਿੰਡ ਡਿਗਰੀ ਮਰਡਰ ਦੇ 2 ਮਾਮਲਿਆਂ 'ਚ ਚਾਰਜ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਰ. ਸੀ. ਐੱਮ. ਪੀ. ਨੇ ਦੱਸਿਆ ਕਿ 43 ਸਾਲਾ ਐਂਡਰਿਊ ਬੈਰੀ ਨੂੰ ਹਸਪਤਾਲ ਤੋਂ ਛੁੱਟੀ ਦਿੱਤੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। 6 ਸਾਲਾਂ ਕਲੋਏ ਬੈਰੀ ਅਤੇ ਉਸ ਦੀ 4 ਸਾਲਾ ਭੈਣ ਆਬਰੇਅ 25 ਦਸੰਬਰ ਨੂੰ ਓਕ ਬੇਅ ਦੇ ਘਰ 'ਚ ਮ੍ਰਿਤਕ ਪਾਈਆਂ ਗਈਆਂ ਸਨ।
ਇਸ ਪਰਿਵਾਰ ਦੇ ਇੱਕ ਦੋਸਤ ਨੇ ਦੱਸਿਆ ਕਿ ਬੱਚਿਆਂ ਦੀ ਮਾਂ ਨੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਉਸ ਦੇ ਸਾਬਕਾ ਪਤੀ ਨੇ ਨਿਰਧਾਰਤ ਸ਼ਡਿਊਲ ਮੁਤਾਬਕ ਬੱਚੀਆਂ ਉਸ ਨੂੰ ਵਾਪਸ ਨਹੀਂ ਕੀਤੀਆਂ। ਇਸ ਤੋਂ ਪਹਿਲਾਂ ਪੁਲਸ ਨੇ ਦੱਸਿਆ ਸੀ ਕਿ ਇਸ ਘਰ 'ਚੋਂ ਹੀ ਇੱਕ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉਸ ਸਮੇਂ ਪੁਲਸ ਨੇ ਜ਼ਖ਼ਮੀ ਵਿਅਕਤੀ ਦੀ ਹਾਲਤ ਬਾਰੇ ਜਾਣਕਾਰੀ ਨਹੀਂ ਸੀ ਦਿੱਤੀ। ਵੈਨਕੂਵਰ ਆਈਲੈਂਡ ਇੰਟੇਗ੍ਰੇਟਿਡ ਮੇਜਰ ਕ੍ਰਾਈਮ ਯੂਨਿਟ ਵੱਲੋਂ ਇਨ੍ਹਾਂ ਮੌਤਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News