ਮਿਸਰ ਦੇ ਉੱਤਰੀ ਸਿਨਾਈ ''ਚ ਧਮਾਕਾ, 18 ਪੁਲਸ ਕਰਮਚਾਰੀਆਂ ਦੀ ਮੌਤ

Monday, Sep 11, 2017 - 08:17 PM (IST)

ਇਸਮੇਲੀਆ— ਮਿਸਰ ਦੇ ਉੱਤਰੀ ਸਿਨਾਈ ਇਲਾਕੇ 'ਚ ਸੋਮਵਾਰ ਨੂੰ ਫੌਜ ਦੇ ਕਾਫਿਲੇ ਨੂੰ ਨਿਸ਼ਾਨਾ ਬਣਾ ਕੇ ਸੜਕ ਦੇ ਅੰਦਰ ਦਬਾ ਕੇ ਰੱਖੇ ਗਏ ਬੰਬ ਦੀ ਲਪੇਟ 'ਚ ਆਉਣ ਕਾਰਨ ਘੱਟੋਂ ਘੱਟ 18 ਪੁਲਸ ਦੇ ਕਰਮਚਾਰੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਸਿਹਤ ਤੇ ਸੁਰੱਖਿਆ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। 
ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਹੋਏ ਹਮਲੇ 'ਚ 18 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 2 ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ। ਇਸ ਹਮਲੇ 'ਚ ਤਿੰਨ ਹੋਰ ਪੁਲਸ ਕਰਮਚਾਰੀ ਵੀ ਜ਼ਖਮੀ ਹੋ ਗਏ ਹਨ, ਜਿਨ੍ਹਾਂ 'ਚੋਂ ਇਕ ਬ੍ਰਿਗੇਡੀਅਰ ਜਨਰਲ ਹੈ ਤੇ ਉਨ੍ਹਾਂ ਦੀ ਇਕ ਲੱਤ ਕੱਟੀ ਗਈ ਹੈ। ਬੰਬ ਦੀ ਲਪੇਟ 'ਚ ਆਉਣ ਕਾਰਨ ਫੌਜ ਦੇ ਤਿੰਨ ਹਥਿਆਰਬੰਦ ਵਾਹਨ ਤਬਾਹ ਹੋ ਗਏ ਹਨ, ਜਿਨ੍ਹਾਂ 'ਚੋਂ ਇਕ ਜੈਮਰ ਵਾਹਨ ਵੀ ਹੈ। ਇਸ ਧਮਾਕੇ ਦੀ ਜ਼ਿੰਮੇਦਾਰੀ ਇਸਮਾਲਿਕ ਸਟੇਟ ਨੇ ਲਈ ਹੈ। ਇਸ ਹਮਲੇ ਬਾਰੇ ਅਜੇ ਤੱਕ ਗ੍ਰਹਿ ਮੰਤਰਾਲੇ ਵਲੋਂ ਕੋਈ ਬਿਆਨ ਨਹੀਂ ਆਇਆ ਹੈ।


Related News