ਯੂਰਪੀ ਸੰਘ ਨੇ ਰੂਸੀ ਨਾਗਰਿਕਾਂ ਲਈ ਵੀਜ਼ਾ ਵਿਵਸਥਾ ਨੂੰ ਕੀਤਾ ਸਖ਼ਤ
Thursday, Sep 01, 2022 - 05:31 PM (IST)
ਬਰੂਸੇਲਸ (ਵਾਰਤਾ)– ਯੂਰਪੀ ਸੰਘ ਦੇ ਵਿਦੇਸ਼ ਮੰਤਰੀਆਂ ਨੇ ਰੂਸ ਨਾਲ ਵੀਜ਼ਾ ਸਮਝੌਤੇ ਨੂੰ ਮੁਲਤਵੀ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ, ਜਿਸ ਨਾਲ ਰੂਸੀ ਨਾਗਰਿਕਾਂ ਦਾ ਸੰਘ ਦੇ ਮੈਂਬਰ ਦੇਸ਼ਾਂ ’ਚ ਦਾਖ਼ਲ ਹੋਣਾ ਮੁਸ਼ਕਿਲ ਹੋ ਗਿਆ ਹੈ।
ਬੀ. ਬੀ. ਸੀ. ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਰੂਸ ਦੀ ਸਰਹੱਦ ਨਾਲ ਲੱਗੇ ਯੂਰਪੀ ਸੰਘ ਦੇ 5 ਦੇਸ਼ਾਂ ਫਿਨਲੈਂਡ, ਏਸਟੋਨੀਆ, ਲਾਤਵੀਆ, ਲਿਥੁਆਨੀਆ ਤੇ ਪੋਲੈਂਡ ਨੇ ਸਾਂਝੇ ਬਿਆਨ ’ਚ ਕਿਹਾ ਕਿ ਉਹ ‘ਜਨਤਕ ਸੁਰੱਖਿਆ ਮੁੱਦਿਆਂ ਨੂੰ ਸੰਬੋਧਿਤ ਕਰਨ ਲਈ’ ਅਸਥਾਈ ਰੋਕ ਜਾਂ ਪਾਬੰਦੀਆਂ ਲਗਾ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਚੀਨ ਨਾਲ ਪਾਕਿਸਤਾਨ ਦੀ ਵਧ ਰਹੀ ਰਣਨੀਤਕ ਭਾਈਵਾਲੀ : ਹਿਨਾ ਰੱਬਾਨੀ
ਦੱਸ ਦੇਈਏ ਕਿ ਯੂਕਰੇਨ ਤੇ ਕੁਝ ਮੈਂਬਰ ਦੇਸ਼ਾਂ ਨੇ ਪੂਰਨ ਪਾਬੰਧੀ ਦੀ ਮੰਗ ਕੀਤੀ ਹੈ ਪਰ ਫਰਾਂਸ ਤੇ ਜਰਮਨੀ ਵਰਗੇ ਹੋਰ ਦੇਸ਼ਾਂ ਨੇ ਇਸ ਦਾ ਵਿਰੋਧ ਕੀਤਾ ਹੈ। ਰੂਸ ਦੀ ਸਰਹੱਦ ਨਾਲ ਲੱਗੇ ਕਈ ਪੂਰਬੀ ਯੂਰਪੀ ਸੰਘ ਦੇ ਦੇਸ਼ ਰੂਸ ਖ਼ਿਲਾਫ਼ ਪਾਬੰਦੀ ਲਗਾ ਸਕਦੇ ਹਨ।
ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ ਫਰਵਰੀ ’ਚ ਯੂਕਰੇਨ ’ਤੇ ਰੂਸੀ ਹਮਲੇ ਤੋਂ ਬਾਅਦ 10 ਲੱਖ ਤੋਂ ਵੱਧ ਰੂਸੀ ਨਾਗਰਿਕ ਯੂਰਪੀ ਸੰਘ ਦੀ ਯਾਤਰਾ ਕਰ ਚੁੱਕੇ ਹਨ। ਬੀ. ਬੀ. ਸੀ. ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਫਰਾਂਸ਼ ਤੇ ਜਰਮਨੀ ਨੇ ਇਕ ਸਾਂਝੇ ਬਿਆਨ ’ਚ ਚਿਤਾਵਨੀ ਦਿੱਤੀ ਕਿ ‘ਦੁਰਗਾਮੀ ਪਾਬੰਦੀਆਂ ਰੂਸ ਪੀੜਤ ਬਣਾ ਸਕਦੇ ਹਨ ਤੇ ਰੂਸ ਦੇ ਨਾਗਰਿਕਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਲੱਗ ਕਰ ਸਕਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।