ਆਸਟ੍ਰੇਲੀਆ 'ਚ ਆਰਥਿਕ ਮੰਦੀ ਦੀ ਮਾਰ, ਕਰਜ਼ 'ਚ ਡੁੱਬੇ ਜ਼ਿਆਦਾਤਰ ਲੋਕ

Friday, Aug 26, 2022 - 12:31 PM (IST)

ਆਸਟ੍ਰੇਲੀਆ 'ਚ ਆਰਥਿਕ ਮੰਦੀ ਦੀ ਮਾਰ, ਕਰਜ਼ 'ਚ ਡੁੱਬੇ ਜ਼ਿਆਦਾਤਰ ਲੋਕ

ਇੰਟਰਨੈਸ਼ਨਲ ਡੈਸਕ (ਬਿਊਰੋ): ਅਮਰੀਕਾ ਦੇ ਬਾਅਦ ਆਸਟ੍ਰੇਲੀਆ ਵਿਚ ਆਰਥਿਕ ਮੰਦੀ ਪੈਰ ਪਸਾਰ ਰਹੀ ਹੈ। ਪ੍ਰਾਪਟੀ ਬਾਜ਼ਾਰ ਵਿਚ ਗਾਹਕਾਂ ਦੀ ਦਿਲਚਸਪੀ ਘੱਟ ਰਹੀ ਹੈ। ਕਮਾਈ ਦੇ ਅਨੁਪਾਤ ਵਿਚ ਕਰਜ਼ ਵਿਚ 187.2 ਫੀਸਦੀ ਦੇ ਰਿਕਾਰਡ ਵਾਧੇ ਨਾਲ ਜੋਖਮ ਵੱਧ ਗਿਆ ਹੈ। ਦੇਸ਼ ਵਿਚ ਅਜਿਹੀ ਸਥਿਤੀ 1991 ਦੀ ਮੰਦੀ ਦੇ ਬਾਅਦ ਪਹਿਲੀ ਵਾਰ ਦੇਖੀ ਜਾ ਰਹੀ ਹੈ। ਇਸ ਦੇ ਪਿੱਛੇ ਦਾ ਮੁੱਖ ਕਾਰਨ ਵਿਆਜ਼ ਦਰਾਂ ਵਿਚ ਵਾਧਾ, ਆਮਦਨ ਦੀ ਤੁਲਨਾ ਵਿਚ ਵੱਧ ਕਰਜ਼ ਦਰ ਅਤੇ ਮਹਿੰਗਾਈ ਮੰਨਿਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਪੁਲਸ ਨੇ ਰਿਕਾਰਡ 2 ਟਨ ਨਸ਼ੀਲਾ ਪਦਾਰਥ 'ਮੈਥਾਮਫੇਟਾਮਾਈਨ' ਕੀਤਾ ਜ਼ਬਤ

ਬਾਜ਼ਾਰ 'ਤੇ ਸਭ ਤੋਂ ਵੱਧ ਅਸਰ ਸਿਡਨੀ ਵਿਚ ਦੇਖਿਆ ਜਾ ਰਿਹਾ ਹੈ। ਇੱਥੇ ਪਿਛਲੇ ਤਿੰਨ ਮਹੀਨੇ ਵਿਚ ਮਕਾਨ ਦੀਆਂ ਕੀਮਤਾਂ ਵਿਚ 5 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ। ਜਦਕਿ ਰਾਸ਼ਟਰੀ ਪੱਧਰ 'ਤੇ ਇਹ ਗਿਰਾਵਟ 2 ਫੀਸਦੀ ਹੈ। ਆਉਣ ਵਾਲੇ ਮਹੀਨਿਆਂ ਵਿਚ ਵੀ ਇਹ ਗਿਰਾਵਟ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਰਿਜ਼ਰਵ ਬੈਂਕ ਨੇ ਦੋ ਹਫ਼ਤੇ ਦੇ ਅੰਦਰ ਹੀ ਦੂਜੀ ਵਾਰ ਵਿਆਜ਼ ਦਰ ਵਧਾ ਦਿੱਤੀ ਹੈ। ਐਸਐਂਡਪੀ ਗਲੋਬਲ ਰੇਟਿੰਗਸ ਦੇ ਮੁੱਖ ਅਰਥਸ਼ਾਸਤਰੀ ਲੁਈ ਕੁਇਜ ਨੇ ਕਿਹਾ ਕਿ ਆਸਟ੍ਰੇਲੀਆ ਦੁਨੀਆ ਵਿਚ ਕਾਫੀ ਖੁੱਲ੍ਹਾ ਬਾਜ਼ਾਰ ਹੈ  ਅਤੇ ਜੀਡੀਪੀ ਦੇ ਹਿੱਸੇ ਦੇ ਰੂਪ ਵਿਚ ਘਰੇਲੂ ਅਤੇ ਹੋਰ ਕਰਜ਼ ਕਾਫੀ ਜ਼ਿਆਦਾ ਹੈ।

ਦੇਸ਼                   ਜੀਡੀਪੀ ਵਿਚ ਕਰਜ਼

ਆਸਟ੍ਰੇਲੀਆ            126 ਫੀਸਦੀ
ਕੈਨੇਡਾ                   108 ਫੀਸਦੀ
ਬ੍ਰਿਟੇਨ                    90 ਫੀਸਦੀ
ਅਮਰੀਕਾ                 80 ਫੀਸਦੀ


author

Vandana

Content Editor

Related News