ਗਾਜ਼ਾ ’ਚ ਇਜ਼ਰਾਇਲੀ ਹਮਲਿਆਂ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 37202 ਹੋਈ

06/14/2024 12:18:22 AM

ਗਾਜ਼ਾ, (ਯੂ. ਐੱਨ. ਆਈ.)- ਗਾਜਾ ਪੱਟੀ ’ਤੇ ਜਾਰੀ ਇਜ਼ਰਾਇਲੀ ਹਮਲਿਆਂ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 37202 ਹੋ ਗਈ ਹੈ। ਗਾਜਾ ਸਿਹਤ ਅਧਿਕਾਰੀਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਇਜ਼ਰਾਇਲੀ ਫੌਜ ਦੀ ਕਾਰਵਾਈ ਵਿਚ 38 ਫਿਲਿਸਤੀਨੀ ਮਾਰੇ ਗਏ ਤੇ 100 ਤੋਂ ਵੱਧ ਜ਼ਖਮੀ ਹੋ ਗਏ।

ਇਸ ਤੋਂ ਇਲਾਵਾ ਫਿਲਿਸਤੀਨੀ-ਇਜ਼ਰਾਇਲ ਸੰਘਰਸ਼ ਸ਼ੁਰੂ ਹੋਣ ਤੋਂ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 37,202 ਹੋ ਗਈ ਹੈ ਅਤੇ 84,932 ਲੋਕ ਜ਼ਖਮੀ ਹੋਏ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰੀ ਬੰਬਾਰੀ ਅਤੇ ਬਚਾਅ ਟੀਮਾਂ ਦੀ ਕਮੀ ਦੌਰਾਨ ਕੁਝ ਪੀੜਤ ਮਲਬੇ ਹੇਠ ਦੱਬੇ ਹੋਏ ਹਨ।

ਜ਼ਿਕਰਯੋਗ ਹੈ ਕਿ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਇਲ ਸਰਹੱਦ ਰਾਹੀਂ ਹਮਾਸ ਦੇ ਹਮਲੇ ਦਾ ਜਵਾਬ ਦੇਣ ਲਈ ਇਜ਼ਰਾਇਲ ਨੇ ਗਾਜ਼ਾ ਪੱਟੀ ਵਿਚ ਹਮਾਸ ਖਿਲਾਫ ਵੱਡਾ ਹਮਲਾ ਕੀਤਾ ਸੀ। ਹਮਲੇ ਦੌਰਾਨ ਲਗਭਗ 1,200 ਲੋਕ ਮਾਰੇ ਗਏ ਸਨ ਅਤੇ ਲਗਭਗ 250 ਨੂੰ ਬੰਧਕ ਬਣਾ ਲਿਆ ਗਿਆ ਸੀ।


Rakesh

Content Editor

Related News