ਲਿਬਨਾਨ ’ਚ ਡਿਵਾਇਜ਼ ਧਮਾਕਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਹੋਇਆ ਵਾਧਾ

Thursday, Sep 19, 2024 - 07:11 PM (IST)

ਬੈਰੂਤ - ਲੇਬਨਾਨ ਦੇ ਸਿਹਤ ਮੰਤਰੀ ਫਿਰਾਸ ਅਬਿਆਦ ਨੇ ਵੀਰਵਾਰ ਨੂੰ ਕਿਹਾ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਪੂਰੇ ਲੇਬਨਾਨ ’ਚ ਪੇਜਰਾਂ ਅਤੇ ਹੈਂਡਹੋਲਡ ਰੇਡੀਓ ਨੂੰ ਨਿਸ਼ਾਨਾ ਬਣਾਉਣ ਵਾਲੇ ਧਮਾਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ 37 ਹੋ ਗਈ ਹੈ, 2,931 ਲੋਕ ਜ਼ਖਮੀ ਹੋਏ ਹਨ। ਅਬਿਆਦ ਨੇ ਇਕ ਨਿਊਜ਼ ਕਾਨਫਰੰਸ ’ਚ ਦੱਸਿਆ ਕਿ ਮੰਗਲਵਾਰ ਨੂੰ ਲੇਬਨਾਨ ’ਚ ਪੇਜਰ ਧਮਾਕਿਆਂ ’ਚ 12 ਲੋਕਾਂ ਦੀ ਮੌਤ ਹੋ ਗਈ ਅਤੇ 2,323 ਹੋਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਜ਼ਖਮੀ ਹੋਏ 226 ਲੋਕ ਅਜੇ ਵੀ ਹਸਪਤਾਲ 'ਚ ਭਰਤੀ ਹਨ। ਇਸ ਦੌਰਾਨ, ਬੁੱਧਵਾਰ ਦੁਪਹਿਰ ਨੂੰ ਦੇਸ਼ ਭਰ ’ਚ ਵਾਇਰਲੈੱਸ ਸੰਚਾਰ ਉਪਕਰਨਾਂ ਦੇ ਧਮਾਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ, ਜਦੋਂ ਕਿ 608 ਲੋਕ ਜ਼ਖਮੀ ਹੋ ਗਏ।

ਪੜ੍ਹੋ ਇਹ ਅਹਿਮ ਖ਼ਬਰ-ਹਮਲਿਆਂ ਦਾ ਟਰੰਪ ਕਾਰਡ, 1 ਘੰਟੇ ’ਚ ਡੋਨੇਸ਼ਨ ਦੇ 10 ਲੱਖ ਈਮੇਲ ਭੇਜੇ

ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਜ਼ਖਮੀਆਂ ਨੂੰ ਕੁੱਲ 64 ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ, ਲੇਬਨਾਨ ਦੇ ਸਿਵਲ ਐਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਨੇ ਵੀਰਵਾਰ ਨੂੰ ਇਕ ਸਰਕੂਲਰ ਜਾਰੀ ਕੀਤਾ "(ਬੇਰੂਤ) ਰਾਫਿਕ ਹਰੀਰੀ (ਅੰਤਰਰਾਸ਼ਟਰੀ) ਹਵਾਈ ਅੱਡੇ 'ਤੇ ਕੰਮ ਕਰਨ ਵਾਲੀਆਂ ਸਾਰੀਆਂ ਏਅਰਲਾਈਨਾਂ ਨੂੰ ਜਹਾਜ਼ 'ਤੇ ਕਿਸੇ ਵੀ ਪੇਜ਼ਰ ਜਾਂ ਵਾਕੀ-ਟਾਕੀ ਡਿਵਾਈਸ ਨੂੰ ਲੈ ਕੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।" 8 ਅਕਤੂਬਰ, 2023 ਤੋਂ ਲੈਬਨਾਨ-ਇਜ਼ਰਾਈਲ ਸਰਹੱਦ 'ਤੇ ਤਣਾਅ ਵਧ ਰਿਹਾ ਹੈ, ਜਦੋਂ ਹਿਜ਼ਬੁੱਲਾ ਨੇ ਹਮਾਸ ਦੇ ਸਮਰਥਨ ’ਚ ਇਜ਼ਰਾਈਲ 'ਤੇ ਰਾਕੇਟ ਦਾਗੇ ਸਨ। ਇਜ਼ਰਾਈਲ ਨੇ ਲੇਬਨਾਨ ’ਚ ਤੋਪਖਾਨੇ ਨਾਲ ਜਵਾਬ ਦਿੱਤਾ। ਸੰਘਰਸ਼ ਦੇ ਨਤੀਜੇ ਵਜੋਂ ਲੇਬਨਾਨ ’ਚ ਸੈਂਕੜੇ ਮੌਤਾਂ ਹੋਈਆਂ ਅਤੇ ਹਿਜ਼ਬੁੱਲਾ ਦਾ ਦਾਅਵਾ ਹੈ ਕਿ ਉਸਦੇ ਹਮਲਿਆਂ ਨੇ ਇਜ਼ਰਾਈਲ ’ਚ ਜਾਨੀ ਨੁਕਸਾਨ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਹਿਜ਼ਬੁੱਲਾ ਦਾ ਦਾਅਵਾ, ਲੇਬਨਾਨ ’ਚ ਇਜ਼ਰਾਈਲੀ ਡਰੋਨ ਕੀਤੇ ਜ਼ਬਤ

ਹਾਲ ਹੀ ਦੇ ਬੰਬ ਧਮਾਕਿਆਂ ਨੇ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ 11 ਮਹੀਨੇ ਪੁਰਾਣੇ ਸੰਘਰਸ਼ ’ਚ ਇਕ ਨਵਾਂ ਪਹਿਲੂ ਜੋੜਿਆ, ਜਿਸ ’ਚ ਉੱਤਰੀ ਇਜ਼ਰਾਈਲ ’ਤੇ ਘਾਤਕ ਇਜ਼ਰਾਈਲੀ ਹਵਾਈ ਹਮਲੇ ਅਤੇ ਹਿਜ਼ਬੁੱਲਾ ਦੇ ਹਮਲੇ ਸ਼ਾਮਲ ਹਨ। ਬੁੱਧਵਾਰ ਨੂੰ ਇਜ਼ਰਾਈਲੀ ਫੌਜੀਆਂ ਨਾਲ ਗੱਲ ਕਰਦੇ ਹੋਏ, ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ ਕਿ ਇਜ਼ਰਾਈਲ ਹਿਜ਼ਬੁੱਲਾ ਦੇ ਨਾਲ ਆਪਣੇ ਸੰਘਰਸ਼ ’ਚ ਇਕ "ਨਵੇਂ ਪੜਾਅ" ’ਚ ਦਾਖਲ ਹੋ ਗਿਆ ਹੈ। ਗੈਲੈਂਟ ਸਮੇਤ ਕਿਸੇ ਵੀ ਇਜ਼ਰਾਈਲੀ ਅਧਿਕਾਰੀ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਜਿਸ ਦਾ ਦੋਸ਼ ਹਿਜ਼ਬੁੱਲਾ ਨੇ ਇਜ਼ਰਾਈਲ 'ਤੇ ਲਗਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Sunaina

Content Editor

Related News