ਮੈਕਸੀਕੋ 'ਚ ਫਟਿਆ ਜਵਾਲਾਮੁਖੀ, ਹੋਈ ਅਮਰੀਕੀ ਪਰਬਤਾਰੋਹੀ ਦੀ ਮੌਤ

02/13/2018 3:46:12 PM

ਪਿਊੂਬੇਲਾ— ਮੈਕਸੀਕੋ 'ਚ ਸਥਿਤ ਸਭ ਤੋਂ ਉੱਚੇ ਪਰਬਤ ਸਿਟਾਲੇਲਟੇਪੇਟਲ ਜਵਾਲਾਮੁਖੀ 'ਤੇ ਪੁੱਜਣ ਦੀਆਂ ਕੋਸ਼ਿਸ਼ਾਂ 'ਚ ਇਕ ਅਮਰੀਕੀ ਨਾਗਰਿਕ ਦੀ ਮੌਤ ਹੋ ਗਈ ਜਦਕਿ ਇਕ ਹੋਰ ਨੂੰ ਏਅਰ ਲਿਫਟ ਕਰ ਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਮੈਕਸੀਕੋ ਦੇ ਸੁਪਤ ਜਵਾਲਾਮੁਖੀ ਦੇ ਫਿਰ ਤੋਂ ਕਿਰਿਆਸ਼ੀਲ ਹੋ ਜਾਣ ਕਾਰਨ ਵਾਪਰਿਆ। ਮੈਕਸੀਕੋ ਦੇ ਅਧਿਕਾਰੀਆਂ ਨੇ ਸ਼ੁਰੂਆਤੀ ਤੌਰ 'ਤੇ ਇਨ੍ਹਾਂ ਨੂੰ ਅਮਰੀਕੀ ਡਿਪਲੋਮੈਟ ਦੱਸਿਆ ਹੈ ਜਦ ਕਿ ਇਕ ਅਮਰੀਕੀ ਸੂਤਰ ਨੇ ਉਨ੍ਹਾਂ  ਨੂੰ ਦੂਤਘਰ ਦਾ ਕਰਮਚਾਰੀ ਦੱਸਿਆ ਹੈ।

ਪਿਊਬਲਾ ਸੂਬੇ ਦੇ ਨਾਗਰਕਿ ਬਚਾਅ ਵਿਭਾਗ ਮੁਤਾਬਕ ਦੋਹਾਂ 'ਚੋਂ ਇਕ ਪਰਬਤਾਰੋਹੀ ਪਹਾੜ ਤੋਂ ਡਿੱਗ ਗਿਆ ਸੀ ਜਦ ਕਿ ਦੂਸਰੇ ਨੇ ਅਮਰੀਕੀ ਦੂਤਘਰ ਤੋਂ ਮਦਦ ਦੀ ਮੰਗ ਕੀਤੀ ਸੀ। ਬਚਾਅ ਕਾਰਜ ਐਤਵਾਰ ਨੂੰ ਸ਼ੁਰੂ ਹੋਇਆ ਸੀ ਪਰ ਤੇਜ਼ ਹਵਾ ਕਾਰਨ ਹੈਲੀਕਾਪਟਰਾਂ ਲਈ ਖਤਰਾ ਪੈਦਾ ਹੋ ਗਿਆ ਸੀ ਜਿਸ ਦੇ ਬਾਅਦ ਬਚਾਅ ਕੰਮ ਨੂੰ ਰੋਕਣਾ ਪਿਆ। ਪਿਕੋ ਡੇ ਓਰਿਬਾਜ਼ਾ ਕਹਾਉਣ ਵਾਲਾ 5,610 ਮੀਟਰ ਉੱਚਾ ਇਹ ਪਹਾੜ ਕਈ ਪੇਸ਼ੇਵਰ ਪਰਬਤਾਰੋਹੀਆਂ ਦੇ ਲਈ ਆਕਰਸ਼ਣ ਦਾ ਕੇਂਦਰ ਹੈ।


Related News