ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ ਖਤਮ, ਬੁੱਧਵਾਰ ਵੋਟਿੰਗ ''ਚ ਹੋਵੇਗਾ ਕਿਸਮਤ ਦਾ ਫੈਸਲਾ

02/04/2020 2:56:58 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਦੋਸ਼ ਪ੍ਰਸਤਾਵ 'ਤੇ ਵਿਰੋਧੀ ਡੈਮੋਕ੍ਰੇਟ ਪਾਰਟੀ ਨੇ ਆਖਰੀ ਬਹਿਸ ਸੋਮਵਾਰ ਨੂੰ ਖਤਮ ਕਰ ਦਿੱਤੀ ਹੈ। ਮਹਾਦੋਸ਼ ਮੁਕੱਦਮੇ 'ਤੇ ਹੋਰ ਸੈਨੇਟਰਾਂ ਨੂੰ ਆਪਣੀ ਰਾਇ ਰੱਖਣ ਦੀ ਆਗਿਆ ਮੰਗਲਵਾਰ ਨੂੰ ਦਿੱਤੀ ਜਾਵੇਗੀ ਪਰ ਸੈਨੇਟ ਦਾ ਪੂਰਾ ਧਿਆਨ ਟਰੰਪ ਦੇ ਤੀਜੇ 'ਸਟੇਟ ਆਫ ਦ ਯੂਨੀਅਨ ਅਡ੍ਰੈਸ' ਦੇ ਪ੍ਰੋਗਰਾਮ 'ਤੇ ਰਹੇਗਾ। ਹੁਣ ਆਖਰੀ ਵੋਟਿੰਗ ਵਿਚ ਫੈਸਲਾ ਹੋਵੇਗਾ ਕਿ ਟਰੰਪ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਇਆ ਜਾਵੇਗਾ ਜਾਂ ਨਹੀਂ। ਆਖਰੀ ਵੋਟਿੰਗ ਬੁੱਧਵਾਰ ਸ਼ਾਮ ਨੂੰ ਚਰੀਬ ਚਾਰ ਵਜੇ ਹੋਵੇਗੀ।

ਟਰੰਪ ਨੇ ਆਯੋਵਾ ਕਾਕਸ ਜਿੱਤਿਆ
ਰਿਪਬਲਿਕਨ ਪਾਰਟੀ ਦੇ ਮੈਂਬਰਾ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ ਤੇ ਇਸੇ ਦੇ ਨਾਲ ਹੀ ਟਰੰਪ ਨੇ ਸੋਮਵਾਰ ਨੂੰ ਆਯੋਵਾ ਕਾਕਸ ਵਿਚ ਜਿੱਤ ਹਾਸਲ ਕੀਤੀ। ਸਥਾਨਕ ਡੇਸ ਮੋਈਨੇਸ ਰਜਿਸਟਰ ਦੇ ਮੁਤਾਬਕ ਇਸ ਸਾਲ ਦੀ ਆਯੋਵਾ ਕਾਕਸ ਵਿਚ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਦੇ ਲਈ 12 ਤੋਂ ਜ਼ਿਆਦਾ ਉਮਾਦਵਾਰਾਂ ਦੇ ਵਿਚਾਲੇ ਮੁਕਾਬਲਾ ਸੀ। ਉਥੇ ਹੀ ਟਰੰਪ ਨੂੰ ਸੋਮਵਾਰ ਰਾਤ ਪਾਰਟੀ ਦੀਆਂ 95 ਫੀਸਦੀ ਵੋਟਾਂ ਹਾਸਲ ਹੋਈਆਂ।

ਡੇਸ ਮੋਈਨੇਸ ਰਜਿਸਟਰ ਵਿਚ ਕਿਹਾ ਗਿਆ ਕਿ ਰਾਸ਼ਟਰਪਤੀ ਟਰੰਪ ਨੇ ਫਿਰ ਆਯੋਵਾ ਵਿਚ ਰਿਪਬਲਿਕਨ ਸਮਰਥਨ ਹਾਸਲ ਕਰ ਲਿਆ ਹੈ। ਟਰੰਪ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਆਯੋਵਾ ਵਿਚ ਰਿਪਬਲਿਕਨਸ ਬਾਹਰ ਨਿਕਲਣ ਤੇ ਕਾਕਸ ਵਿਚ ਸ਼ਾਮਲ ਹੋਣ। ਚੀਨ, ਮੈਕਸੀਕੋ, ਕੈਨੇਡਾ, ਜਾਪਾਨ, ਦੱਖਣੀ ਕੋਰੀਆ ਤੇ ਹੋਰਾਂ ਦੇ ਨਾਲ ਵਪਾਰ ਸਮਝੌਤੇ ਹੋ ਚੁੱਕੇ ਹਨ। ਦਹਾਕਿਆਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਸਾਡੇ ਕਿਸਾਨਾਂ, ਉਤਪਾਦਨਕਾਰਾਂ ਤੇ ਹੋਰ ਸਾਰਿਆਂ ਦੇ ਲਈ ਚੰਗੇ ਦਿਨ ਆ ਰਹੇ ਹਨ। ਕੋਈ ਵੀ ਇਸ ਸਭ ਤੋਂ ਬਾਹਰ ਨਹੀਂ ਕੱਢ ਸਕਦਾ ਸੀ।

ਜ਼ਿਕਰਯੋਗ ਹੈ ਕਿ ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿਚ ਡਿਪਲੋਮੈਟਿਕ ਦਲਾਂ ਨੂੰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਲਈ ਹਰੇਕ 50 ਸੂਬਿਆਂ ਵਿਚ ਕਾਕਸ ਜਾਂ ਪ੍ਰਾਈਮਰੀ ਰਾਹੀਂ ਲੋਕਤੰਤਰੀ ਪ੍ਰਕਿਰਿਆ ਤੋਂ ਲੰਘਣਾ ਪੈਂਦਾ ਹੈ। ਪ੍ਰਾਈਮਰੀ ਦੇ ਜੇਤੂਆਂ ਨੂੰ ਦੋਵੇਂ ਦਲ ਆਪਣਾ ਉਮੀਦਵਾਰ ਐਲਾਨ ਕਰਦੇ ਹਨ ਫਿਰ ਉਮੀਦਵਾਰ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਦੇ ਹਨ।

ਰਾਸ਼ਟਰਪਤੀ ਟਰੰਪ ਦੇ ਖਿਲਾਫ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਨਵੇਂ ਗਵਾਹ ਪੇਸ਼ ਕਰਨ ਦੀ ਆਗਿਆ ਮੰਗੀ ਸੀ ਤਾਂਕਿ ਸਾਬਕਾ ਐਨ.ਐਸ.ਏ. ਬੋਲਟਨ ਦੀ ਯੂਕਰੇਨ ਦੀ ਮਦਦ ਰੋਕਣ ਦੇ ਸਬੰਧ ਵਿਚ ਗਵਾਹੀ ਕਰਵਾਈ ਜਾ ਸਕੇ। ਪਰ ਵਿਰੋਧੀ ਧਿਰ ਦੇ ਇਸ ਪ੍ਰਸਤਾਵ 'ਤੇ ਰੋਕ ਦੇ ਲਈ 51 ਵੋਟਾਂ ਪਈਆਂ ਜਦਕਿ ਪੱਖ ਵਿਚ 49 ਵੋਟਾਂ ਪਾਈਆਂ ਗਈਆਂ। ਡੈਮੋਕ੍ਰੇਟਸ ਨੂੰ ਵਾਈਟ ਹਾਊਸ ਤੋਂ ਟਰੰਪ ਨੂੰ ਹਟਾਉਣ ਲਈ 67 ਵੋਟਾਂ ਦੀ ਲੋੜ ਹੈ।


Baljit Singh

Content Editor

Related News