ਨੀਦਰਲੈਂਡ ਦੇ ਜੋੜੇ ਨੇ ਵੱਖਰੇ ਢੰਗ ਨਾਲ ਕਰਵਾਇਆ ਵਿਆਹ ਦਾ ਫੋਟੋਸ਼ੂਟ

10/06/2017 2:02:09 PM

ਨੀਦਰਲੈਂਡ— ਵਿਆਹ ਦਾ ਦਿਨ ਹਰ ਕਿਸੇ ਲਈ ਖਾਸ ਹੁੰਦਾ ਹੈ। ਇਸ ਲਈ ਹਰ ਕੋਈ ਇਸ ਨੂੰ ਖਾਸ ਬਣਾਉਣ ਲਈ ਕੋਸ਼ਿਸ਼ ਕਰਦਾ ਹੈ। ਨੀਦਰਲੈਂਡ ਦੇ ਇਸ ਜੋੜੇ ਨੇ ਬਹੁਤ ਵੱਖਰੇ ਢੰਗ ਨਾਲ ਤਸਵੀਰਾਂ ਖਿੱਚਵਾਈਆਂ ਹਨ, ਜਿਸ ਕਾਰਨ ਉਹ ਮਸ਼ਹੂਰ ਹੋ ਗਏ ਹਨ।

PunjabKesariਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੁੱਝ ਨਵੇਂ ਤਰੀਕੇ ਨਾਲ ਤਸਵੀਰਾਂ ਖਿਚਵਾਉਣ ਦਾ ਫੈਸਲਾ ਲਿਆ ਤਾਂ ਕਿ ਉਹ ਇਨ੍ਹਾਂ ਤਸਵੀਰਾਂ ਨੂੰ ਵਾਰ-ਵਾਰ ਦੇਖਣ ਤੇ ਆਪਣੇ ਪਿਆਰ ਨੂੰ ਹਮੇਸ਼ਾ ਬਣਾਈ ਰੱਖਣ। ਇਸ ਲਈ ਉਨ੍ਹਾਂ ਨੇ ਕਿਸੇ ਬਰਫੀਲੇ ਇਲਾਕੇ ਨੂੰ ਨਹੀਂ ਚੁਣਿਆ ਸਗੋਂ ਗਾਵਾਂ ਅਤੇ ਖੇਤਾਂ ਨਾਲ ਤਸਵੀਰਾਂ ਖਿਚਵਾਈਆਂ।

PunjabKesariਇਹ ਤਸਵੀਰਾਂ ਉਨ੍ਹਾਂ ਨੇ ਵਿਆਹ 'ਚ ਸ਼ਾਮਲ ਹੋਏ ਰਿਸ਼ਤੇਦਾਰਾਂ ਦੇ ਅੱਗੇ ਹੀ ਖਿੱਚਵਾਈਆਂ। ਜੋੜੇ ਨੇ ਕਦੇ ਗਾਵਾਂ ਨਾਲ ਅਤੇ ਕਦੇ ਖੇਤਾਂ 'ਚ ਵੈਡਿੰਗ ਸ਼ੂਟ ਕਰਵਾਇਆ। ਜੋੜੇ ਦਾ ਮਕਸਦ ਕੁੱਝ ਨਵਾਂ ਕਰਨਾ ਸੀ ਅਤੇ ਉਹ ਇਸ 'ਚ ਸਫਲ ਹੋਏ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਚੰਗੇ ਅਤੇ ਕਈਆਂ ਨੇ ਬੁਰੇ ਕੁਮੈਂਟ ਦਿੱਤੇ।


Related News