ਇਸ ਮੁਲਕ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਗੂ ਕੀਤਾ ''ਕੁਆਰੰਟਾਈਨ'' ਪੀਰੀਅਡ
Sunday, May 02, 2021 - 03:39 AM (IST)
ਸਕਾਟਲੈਂਡ/ਨਵੀਂ ਦਿੱਲੀ - ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਰਿਕਾਰਡ ਪੱਧਰ 'ਤੇ ਸਾਹਮਣੇ ਆ ਰਹੇ ਹਨ, ਜਿਸ ਦੇ ਚੱਲਦੇ ਕਈ ਮੁਲਕਾਂ ਨੇ ਆਪਣੀਆਂ ਸਰਹੱਦਾਂ ਬੰਦ ਕਰਨ ਸਣੇ ਹੋਰ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਆਇਰਲੈਂਡ ਨੇ ਲਾਜ਼ਮੀ ਰੂਪ ਤੋਂ ਕੁਆਰੰਟਾਈਨ ਹੋਣ ਵਾਲੇ ਮੁਲਕਾਂ ਦੀ ਲਿਸਟ ਵਿਚ ਭਾਰਤ ਨੂੰ ਵੀ ਸ਼ਾਮਲ ਕਰ ਲਿਆ ਹੈ। ਹੁਣ ਭਾਰਤ ਸਣੇ 5 ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਮੰਗਲਵਾਰ ਤੋਂ ਜ਼ਰੂਰੀ ਰੂਪ ਨਾਲ ਹੋਟਲ ਵਿਚ ਕੁਆਰੰਟਾਈਨ ਰਹਿਣਾ ਹੋਵੇਗਾ। ਇਹ ਐਲਾਨ ਆਇਰਲੈਂਡ ਦੀ ਸਰਕਾਰ ਨੇ ਕੀਤਾ ਹੈ। ਭਾਰਤ ਤੋਂ ਇਲਾਵਾ ਜਾਰਜੀਆ, ਈਰਾਨ, ਮੰਗੋਲੀਆ ਅਤੇ ਕੋਸਟਾਰਿਕਾ ਦੇ ਯਾਤਰੀਆਂ ਨੂੰ 4 ਮਈ ਤੋਂ ਜ਼ਰੂਰੀ ਰੂਪ ਤੋਂ ਆਇਰਲੈਂਡ ਵਿਚ ਆਈਸੋਲੇਟ ਹੋ ਕੇ ਰਹਿਣਾ ਪਵੇਗਾ।
ਇਹ ਵੀ ਪੜ੍ਹੋ - ੍ਅਮਰੀਕਾ, ਕੈਨੇਡਾ ਤੋਂ ਬਾਅਦ ਭਾਰਤ 'ਚ ਕੋਰੋਨਾ ਦੀ 'ਸੁਨਾਮੀ' ਤੋਂ ਡਰਿਆ ਇਹ ਮੁਲਕ, 22 ਐਂਟਰੀ ਪੁਆਇੰਟ ਕੀਤੇ ਬੰਦ
ਇਕ ਸਰਕਾਰੀ ਬਿਆਨ ਵਿਚ ਸ਼ੁੱਕਰਵਾਰ ਦੱਸਿਆ ਗਿਆ ਕਿ ਉਕਤ ਮੁਲਕਾਂ ਤੋਂ ਆਇਰਲੈਂਡ ਦੀ ਯਾਤਰਾ ਕਰਨ 'ਤੇ ਹੋਟਲ ਵਿਚ ਜ਼ਰੂਰੀ ਰੂਪ ਨਾਲ ਕੁਆਰੰਟਾਈਨ ਰਹਿਣਾ ਹੋਵੇਗਾ। ਇਹ ਯਾਤਰਾ ਤੋਂ ਪਹਿਲਾਂ ਬੁੱਕ ਕੀਤਾ ਜਾਣਾ ਲਾਜ਼ਮੀ ਹੈ। ਯਾਤਰੀਆਂ ਨੂੰ ਕੁਆਰੰਟਾਈਨ ਦੀ ਮਿਆਦ ਦੌਰਾਨ ਰੁਕਣ ਲਈ ਪਹਿਲਾਂ ਤੋਂ ਭੁਗਤਾਨ ਕਰਨਾ ਹੋਵੇਗਾ। ਸਿਹਤ ਵਿਭਾਗ ਮੁਤਾਬਕ ਪਹਿਲਾਂ ਤੋਂ ਬੁਕਿੰਗ ਕੀਤੇ ਬਿਨਾਂ ਆਇਰਲੈਂਡ ਦੀ ਯਾਤਰਾ ਕਰਨਾ ਅਪਰਾਧ ਹੋਵੇਗਾ। ਇਹ ਵਿਵਸਥਾ ਕਿਸੇ ਵੀ ਯਾਤਰੀ 'ਤੇ ਲਾਗੂ ਰਹੇਗੀ, ਜੋ ਪਿਛਲੇ 14 ਦਿਨਾਂ ਤੋਂ ਉਕਤ ਮੁਲਕਾਂ ਵਿਚ ਰਿਹਾ ਹੋਵੇਗਾ। ਨਾਲ ਹੀ ਇਨ੍ਹਾਂ ਮੁਲਕਾਂ ਤੋਂ ਲੰਘਣ 'ਤੇ ਵੀ ਇਸ ਪ੍ਰਕਿਰਿਆ 'ਤੇ ਅਮਲ ਕਰਨਾ ਹੋਵੇਗਾ।
ਇਹ ਵੀ ਪੜ੍ਹੋ - ਚੀਨ ਪਹੁੰਚਿਆ ਭਾਰਤ ''ਚ ਮਿਲਿਆ ਕੋਰੋਨਾ ਦਾ ਨਵਾਂ ਵੇਰੀਐਂਟ, ਡਰੇ ਲੋਕ
ਭਾਰਤ ਵਿਚ ਇਕ ਦਿਨ ਵਿਚ ਲਾਗ ਦੇ 4 ਲੱਖ ਤੋਂ ਵਧ ਮਾਮਲੇ ਸਾਹਮਣੇ ਆਏ ਹਨ ਜਦਕਿ 3523 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 2,11,853 ਹੋ ਗਈ ਹੈ। ਸ਼ਨੀਵਾਰ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਸ਼ਨੀਵਾਰ ਸਵੇਰੇ 8 ਵਜੇ ਤੱਕ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਵਿਚ ਲਾਗ ਦੇ 4 ਲੱਖ ਤੋਂ ਵਧ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਥੇ ਕੁੱਲ ਗਿਣਤੀ 19.1 ਕਰੋੜ ਹੋ ਗਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 32 ਲੱਖ ਤੋਂ ਵਧ ਹੋ ਗਈ ਹੈ।
ਇਹ ਵੀ ਪੜ੍ਹੋ - USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ