ਇੰਗਲਿਸ਼ ਚੈਨਲ ਨੂੰ ਪਾਰ ਕਰਵਾਉਣ ਦੀ ਕੀਮਤ ਵੱਖ-ਵੱਖ ਹੁੰਦੀ ਹੈ : ਤਸਕਰ ਨੈੱਟਵਰਕ

Sunday, Nov 28, 2021 - 01:16 AM (IST)

ਕੇਲੈ-ਤਸਕਰਾਂ ਦੇ ਨੈੱਟਵਰਕ ਮੁਤਾਬਕ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੀ ਕੀਮਤ ਵੱਖ-ਵੱਖ ਹੁੰਦੀ ਹੈ। ਇਹ ਤਿੰਨ ਹਜ਼ਾਰ ਅਤੇ ਸੱਤ ਹਜ਼ਾਰ ਯੂਰੋ (3,380 ਡਾਲਰ ਅਤੇ 8,000 ਡਾਲਰ) ਦਰਮਿਆਨ ਹੁੰਦੀ ਹੈ ਅਤੇ ਹਾਲਾਂਕਿ ਇਸ 'ਚ ਛੋਟ ਦਿੱਤੇ ਜਾਣ ਦੀਆਂ ਵੀ ਅਫਵਾਹਾਂ ਹਨ। ਟੈਕਸ 'ਚ ਉੱਤਰੀ ਫਰਾਂਸ ਦੇ ਰੈਗਿਸਤਾਨ ਇਲਾਕਿਆਂ 'ਚ ਬਹੁਤ ਹੀ ਘੱਟ ਮਿਆਦ ਦੇ ਟੈਂਟ ਦਾ ਕਿਰਾਇਆ ਅਤੇ ਭੋਜਨ ਦੇ ਖਰਚੇ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਅਮਰੀਕਾ 'ਚ 129 ਸਾਲ ਪੁਰਾਣੀ ਇਤਿਹਾਸਕ ਇਮਾਰਤ ਨੂੰ ਢਾਹੁਣ ਦੀ ਦਿੱਤੀ ਗਈ ਮਨਜ਼ੂਰੀ

ਇੰਗਲਿਸ਼ ਚੈਨਲ 'ਚ ਬੁੱਧਵਾਰ ਨੂੰ ਇਕ ਕਿਸ਼ਤੀ ਡੁੱਬਣ ਕਾਰਨ ਉਸ 'ਚ ਸਵਾਰ ਬ੍ਰਿਟੇਨ ਜਾ ਰਹੇ 27 ਸ਼ਰਨਾਰਥੀਆਂ ਦੀ ਮੌਤ ਹੋ ਗਈ ਸੀ। ਫਰਾਂਸ ਦੇ ਗ੍ਰਹਿ ਮੰਤਰੀ ਨੇ ਇਸ ਨੂੰ ਸ਼ਰਨਾਰਥੀਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਕਰਾਰ ਦਿੱਤਾ ਹੈ। ਇਸ ਘਟਨਾ ਦੀ ਜਾਂਚ ਪੈਰਿਸ ਦੇ ਸਰਕਾਰੀ ਵਕੀਲਾਂ ਨੂੰ ਸੌਂਪ ਦਿੱਤੀ ਗਈ ਜੋ ਸੰਗਠਿਤ ਅਪਰਾਧ ਦੇ ਮਾਹਿਰਾਂ ਹਨ।

ਇਹ ਵੀ ਪੜ੍ਹੋ :ਵਾਇਰਸ ਦੇ 'ਓਮੀਕ੍ਰੋਨ' ਰੂਪ ਨੂੰ ਫੈਲਣ ਤੋਂ ਰੋਕਣ ਲਈ ਬੰਗਲਾਦੇਸ਼ ਨੇ ਦੱ. ਅਫਰੀਕਾ ਤੋਂ ਯਾਤਰਾ ਕੀਤੀ ਮੁਅੱਤਲ

ਬ੍ਰਿਟੇਨ ਦੇ ਗ੍ਰਹਿ ਦਫ਼ਤਰ ਮੁਤਾਬਕ, 17 ਨਵੰਬਰ ਤੱਕ 23,000 ਸਫ਼ਲਤਾਪੂਰਵਕ ਇਸ ਚੈਨਲ ਨੂੰ ਪਾਰ ਕਰ ਚੁੱਕੇ ਸਨ। ਫਰਾਂਸ ਨੇ ਲਗਭਗ 19,000 ਲੋਕਾਂ ਨੂੰ ਰੋਕਿਆ ਹੈ। ਇਕ ਵੀਅਤਨਾਮੀ ਮਾਹਿਰ ਮਿਮੀ ਵੂ ਜੋ ਨਿਯਮਿਤ ਰੂਪ ਨਾਲ ਉੱਤਰੀ ਫਰਾਂਸ ਦੇ ਕੈਂਪਾਂ 'ਚ ਸਮੇਂ ਬਿਤਾਉਂਦੀ ਹੈ, ਉਨ੍ਹਾਂ ਨੇ ਕਿਹਾ ਕਿ 'ਕੋਰੋਨਾ ਵਾਇਰਸ ਅਤੇ ਬ੍ਰੈਗਜ਼ੀਟ ਦਰਮਿਆਨ, ਇਹ ਤਸਕਰਾਂ ਅਤੇ ਸੰਗਠਿਤ ਅਪਰਾਧ ਲਈ ਇਕ ਸੁਨਹਿਰੀ ਯੁੱਗ ਹੈ ਕਿਉਂਕਿ ਦੇਸ਼ਾਂ 'ਚ ਅਰਥਵਿਵਸਥਾ ਦੀ ਸਥਿਤੀ ਹੈ।

ਇਹ ਵੀ ਪੜ੍ਹੋ :ਬ੍ਰਿਟੇਨ 'ਚ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ 2 ਵਿਅਕਤੀਆਂ ਦੀ ਹੋਈ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News