ਪਾਕਿ 'ਚ 24 ਮਈ ਤੋਂ ਹਟ ਜਾਣਗੀਆਂ ਕੋਰੋਨਾ ਸੰਬੰਧੀ ਇਹ ਪਾਬੰਦੀਆਂ

Thursday, May 20, 2021 - 02:18 AM (IST)

ਪਾਕਿ 'ਚ 24 ਮਈ ਤੋਂ ਹਟ ਜਾਣਗੀਆਂ ਕੋਰੋਨਾ ਸੰਬੰਧੀ ਇਹ ਪਾਬੰਦੀਆਂ

ਇਸਲਾਮਾਬਾਦ-ਕੋਰੋਨਾ ਨਾਲ ਪੀੜਤ ਪਾਕਿਸਤਾਨ 'ਚ 24 ਮਈ ਤੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਈਆਂ ਗਈਆਂ ਕਈ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਨੈਸ਼ਨਲ ਕਮਾਂਡ ਐਂਡ ਕਾਰਪੋਰੇਸ਼ਨ ਸੈਂਟਰ ਨੇ ਇਸ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਅਜਿਹੇ ਜ਼ਿਲ੍ਹਿਆਂ 'ਚ ਜਿਥੇ ਕੋਰੋਨਾ ਇਨਫੈਕਸ਼ਨ ਦੇ ਮਾਮਲੇ 5 ਫੀਸਦੀ ਤੋਂ ਘੱਟ ਹਨ ਉਥੇ ਦੇ ਵਿਦਿਅਕ ਸੰਸਥਾਵਾਂ ਨੂੰ ਵੀ ਖੋਲ਼੍ਹ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਆਊਟਡੋਰ ਰੋਸਟੋਰੈਂਟ ਖੁੱਲ੍ਹ ਜਾਣਗੇ ਅਤੇ ਸੈਲਾਨੀਆਂ ਨੂੰ ਵੀ ਦੋਬਾਰਾ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ।

ਐੱਨ.ਸੀ.ਓ.ਸੀ. ਦੀ ਮੀਟਿੰਗ ਤੋਂ ਬਾਅਦ ਇਹ ਫੈਸਲੇ ਲਏ ਗਏ ਹਨ। ਇਸ ਮੀਟਿੰਗ ਦੀ ਪ੍ਰਧਾਨਗੀ ਯੋਜਨਾ ਅਤੇ ਵਿਕਾਸ ਮੰਤਰੀ ਅਤੇ ਐੱਨ.ਸੀ.ਓ.ਸੀ. ਦੇ ਮੁਖੀ ਅਸਦ ਉਮਰ ਨੇ ਕੀਤੀ ਸੀ ਜਿਸ 'ਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਕੱਤਰ ਡਾਕਟਰ ਫੈਸਲ ਸੁਲਤਾਨ, ਸਿੰਧ ਸੂਬੇ ਦੇ ਸਿਹਤ ਮੰਤਰੀ ਅਤੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੇ ਹਿੱਸਾ ਲਿਆ ਸੀ। ਇਸ ਮੀਟਿੰਗ ਤੋਂ ਬਾਅਦ ਜਾਰੀ ਪ੍ਰੈੱਸ ਰਿਲੀਜ਼ 'ਚ ਦੱਸਿਆ ਗਿਆ ਹੈ ਕਿ 24 ਮਈ ਤੋਂ ਰੈਸਟੋਰੈਂਟ ਸਵੇਰੇ ਤੋਂ ਲੈ ਕੇ ਰਾਤ 12 ਵਜੇ ਤੱਕ ਲਈ ਖੁੱਲ੍ਹ ਸਕਣਗੇ। ਉਥੇ ਟੇਕਓਵਰ ਦੀ ਸੁਵਿਧਾ 24 ਘੰਟੇ ਉਪਲੱਬਧ ਰਹੇਗੀ।
ਸੈਰ ਸਪਾਟਾ ਸੈਕਟਰ 'ਚ ਦੁਬਾਰਾ ਤੇਜ਼ੀ ਦੇਣ ਲਈ ਕੋਵਿਡ-19 ਨਿਯਮਾਂ ਦਾ ਪਾਲਣ ਕਰਦੇ ਹੋਏ ਅਗੇ ਵਧਾਇਆ ਜਾਵੇਗਾ।

ਇਹ ਵੀ ਪੜ੍ਹੋ-ਲੈਬਨਾਨ ਤੋਂ ਇਜ਼ਰਾਈਲ ਵੱਲ ਕਈ ਰਾਕੇਟ ਦਾਗੇ ਗਏ : ਅਧਿਕਾਰੀ

5 ਫੀਸਦੀ ਤੋਂ ਘੱਟ ਕੋਰੋਨਾ ਇਨਫੈਕਸ਼ਨ ਵਾਲੇ ਜ਼ਿਲ੍ਹਿਆਂ 'ਚ ਸਾਰੇ ਵਿਦਿਅਕ ਸੰਸਥਾਵਾਂ ਖੋਲ੍ਹੇ ਜਾ ਸਕਣਗੇ।
1 ਜੂਨ ਤੋਂ ਬਾਹਰ ਵਿਆਹ ਕਰਨਾ ਸੰਭਵ ਹੋ ਸਕੇਗਾ ਪਰ ਇਸ 'ਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ 150 ਤੋਂ ਵਧੇਰੇ ਨਹੀਂ ਹੋਵੇਗੀ।
ਇਲੈਕਟਿਵ ਸਰਜਰੀ ਵੀ 1 ਜੂਨ ਤੋਂ ਦੁਬਾਰਾ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ-'ਅਮਰੀਕੀ ਟੀਕਾ ਭਾਰਤ ਦੇ ਇਸ ਕੋਰੋਨਾ ਵੈਰੀਐਂਟ ਵਿਰੁੱਧ ਅਸਰਦਾਰ'

ਸਿੱਖਿਆ ਮੰਤਰਾਲਾ ਮੁਤਾਬਕ 20 ਜੂਨ ਤੋਂ ਬਾਅਦ ਦੇਸ਼ 'ਚ ਮੈਟ੍ਰਿਕ ਅਤੇ ਇੰਟਰਮੀਡੀਏਟ ਸਮੇਤ ਸਾਰੀਆਂ ਪੇਸ਼ੇਵਰ ਅਤੇ ਗੈਰ-ਪੇਸ਼ੇਵਰ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਹਾਲਾਂਕਿ ਇਹ ਉਥੇ ਆਉਣ ਵਾਲੇ ਕੋਰੋਨਾ ਦੇ ਨਵੇਂ ਮਾਮਲਿਆਂ 'ਤੇ ਤੈਅ ਕਰੇਗੀ। ਇਸ ਲਈ ਇਸ ਨੂੰ ਅਗੇ ਵੀ ਵਧਾਇਆ ਜਾ ਸਕੇਗਾ।
ਇਸ ਤੋਂ ਬਾਅਦ ਵੀ ਸਿਨੇਮਾ, ਦਰਗਾਹ, ਐਮਊਜ਼ਮੈਂਟ ਪਾਰਕਾਂ, ਇੰਡੋਰ ਗੇਮਸ ਬੰਦ ਰਹਿਣਗੇ। ਹਾਲਾਂਕਿ ਕੋਵਿਡ ਨਿਯਮਾਂ ਤਹਿਤ ਵਾਕ ਅਤੇ ਜਾਗਿੰਗ ਲਈ ਟ੍ਰੈਕ ਨੂੰ ਖੋਲ੍ਹਿਆ ਜਾ ਸਕੇਗਾ। ਇੰਡੋਰ ਡਾਈਨਿੰਗ ਦੀ ਸੁਵਿਧਾ ਫਿਲਹਾਲ ਬੰਦ ਹੀ ਰੱਖੀ ਗਈ ਹੈ।
ਦੇਸ਼ 'ਚ ਫਿਲਹਾਲ ਹਰੇਕ ਤਰ੍ਹਾਂ ਦੇ ਤਿਉਹਾਰਾਂ, ਕਲਚਰਲ ਐਕਟੀਵਿਟੀ ਅਤੇ ਦੂਜੇ ਈਵੈਂਟਾਂ 'ਤੇ ਵੀ ਪਾਬੰਦੀ ਬਰਕਾਰ ਰਹੇਗੀ। ਧਾਰਮਿਕ ਮੌਕਿਆਂ 'ਤੇ ਇੰਡੋਰ ਜਾਂ ਆਊਟਡੋਰ ਇਕੱਠ ਨੂੰ ਵੀ ਫਿਲਹਾਲ ਬੰਦ ਹੀ ਰੱਖਿਆ ਗਿਆ ਹੈ। ਵੱਖ-ਵੱਖ ਇੰਡਸਟਰੀ 'ਚ ਵੀ ਕੋਵਿਡ ਨਿਯਮਾਂ ਦਾ ਪਾਲਣ ਕਰਦੇ ਹੋਏ ਅਤੇ ਮਾਸਕ ਨੂੰ ਜ਼ਰੂਰੀ ਦੱਸਦੇ ਹੋਏ ਖੋਲ੍ਹਿਆ ਗਿਆ ਹੈ।
ਮੀਟਿੰਗ 'ਚ ਇਸ ਦਾ ਵੀ ਫੈਸਲਾ ਲਿਆ ਗਿਆ ਹੈ ਕਿ ਰੋਜ਼ਾਨਾ ਇਸ ਨੂੰ ਲੈ ਕੇ ਇਕ ਸਮੀਖਿਆ ਮੀਟਿੰਗ ਹੋਵੇਗੀ ਜਿਸ 'ਚ ਜ਼ਮੀਨੀ ਹਕੀਕਤ ਨੂੰ ਜਾਂਚਿਆ ਜਾਵੇਗਾ ਅਤੇ ਅਗੇ ਦੀ ਰਣਨੀਤੀ ਬਣਾਈ ਜਾਵੇਗੀ।

ਇਹ ਵੀ ਪੜ੍ਹੋ-ਮਿਸਰ ਨੇ ਗਾਜ਼ਾ ਦੇ ਮੁੜ ਨਿਰਮਾਣ ਕਾਰਜਾਂ ਲਈ 50 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News