ਲਾਹੌਰ ''ਚ ਮੰਦਰਾਂ ਦੀ ਹਾਲਤ ਚਿੰਤਾਜਨਕ, ਸਿਰਫ਼ ਦੋ ਵਿਚ ਹੁੰਦੀ ਹੈ ਪੂਜਾ, ਬਾਕੀ ਬਣੇ ਖੰਡਰ

Thursday, Jun 10, 2021 - 05:09 PM (IST)

ਗੁਰਦਾਸਪੁਰ/ਲਾਹੌਰ (ਵਿਨੋਦ)-ਭਾਰਤ-ਪਾਕਿ ਵੰਡ ਦੇ ਸਮੇਂ ਪਾਕਿਸਤਾਨ ਦੇ ਸੂਬੇ ਪੰਜਾਬ ਦੀ ਰਾਜਧਾਨੀ ਲਾਹੌਰ ’ਚ ਦੋ ਦਰਜਨ ਤੋਂ ਜ਼ਿਆਦਾ ਹਿੰਦੂ ਮੰਦਰ ਸਨ ਪਰ ਪਾਕਿਸਤਾਨ ’ਚ ਕੱਟੜਪੰਥੀਆਂ ਦੀਆਂ ਸਾਜ਼ਿਸ਼ਾਂ ਕਾਰਨ ਇਸ ਸਮੇਂ ਲਾਹੌਰ ਦੇ ਸਿਰਫ ਦੋ ਮੰਦਿਰ ਹਨ, ਜਿਥੇ ਹਿੰਦੂ ਫਿਰਕੇ ਦੇ ਲੋਕ ਮੱਥਾ ਟੇਕਣ ਲਈ ਕਦੀ-ਕਦੀ ਆਉਂਦੇ ਹਨ, ਜਦਕਿ ਹੋਰ ਸਾਰੇ ਮੰਦਰ ਸੁੰਨਸਾਨ ਪਏ ਹਨ। ਇਹ ਸਾਰੇ ਮੰਦਰ ਪਾਕਿਸਤਾਨ ਵਕਫ਼ ਬੋਰਡ ਦੇ ਅਧੀਨ ਹਨ ਅਤੇ ਇਨ੍ਹਾਂ ਮੰਦਰਾਂ ਦੀਆਂ ਸਾਰੀਆਂ ਜਾਇਦਾਦਾਂ ’ਤੇ ਵਕਫ਼ ਬੋਰਡ ਅਤੇ ਸਿਆਸੀ ਪਹੁੰਚ ਵਾਲੇ ਲੋਕਾਂ ਦਾ ਨਾਜਾਇਜ਼ ਕਬਜ਼ਾ ਹੈ।

ਇਹ ਵੀ ਪੜ੍ਹੋ : ਅਰਬ-ਇਜ਼ਰਾਈਲੀ ਸਮਝੌਤਿਆਂ ਨੂੰ ਲੈ ਕੇ ਟਰੰਪ ਦੇ ਰਾਹ ਤੁਰੇ ਬਾਈਡੇਨ

ਸਰਹੱਦ ਪਾਰ ਸੂਤਰਾਂ ਅਨੁਸਾਰ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਤਾਂ ਪਾਕਿਸਤਾਨ ਦੇ ਪ੍ਰਸਿੱਧ ਸ਼ਹਿਰ ਲਾਹੌਰ ’ਚ ਕ੍ਰਿਸ਼ਨਾ ਮੰਦਿਰ, ਭਗਵਾਨ ਵਾਲਮੀਕਿ ਮੰਦਿਰ (ਨੀਲਾ ਗੁਬੰਦ ਮੰਦਿਰ), ਅਬਕਰੀ ਮੰਡੀ ਮੰਦਰ, ਆਰੀਆ ਸਮਾਜ ਮੰਦਰ, ਭੈਰਵ ਦਾ ਅਸਥਾਨ, ਬਾਲ ਮਾਤਾ ਮੰਦਰ, ਚਾਂਦ ਰਾਤ ਮੰਦਰ, ਦੁੱਧ ਵਾਲੀ ਮਾਤਾ ਮੰਦਰ, ਲਾਵਾ ਮੰਦਰ, ਮਹਾਦੇਵ ਮੰਦਰ, ਵਾਚੋਵਾਲੀ ਮੰਦਰ, ਮੇਲਾ ਰਾਮ ਤਾਲਾਬ ਮੰਦਰ, ਮਾਡਲ ਟਾਊਨ ਮੰਦਰ ਬੀ ਬਲਾਕ, ਮਾਡਲ ਟਾਊਨ ਮੰਦਰ-ਡੀ ਬਲਾਕ, ਰਾਮ ਗਲੀ ਮੰਦਰ, ਰਤਨ ਚੰਦ ਮੰਦਰ, ਸ਼ੀਤਲਾ ਮੰਦਰ, ਤੁਲਸੀ ਮੰਦਰ, ਅਟਿਚਸਨ ਕਾਲਜ ਮੰਦਰ, ਭੱਦਰਕਾਲੀ ਮੰਦਰ, ਓੁਲਡ ਬਸੋਲੀ ਹਨੂੰਮਾਨ ਮੰਦਰ, ਦੇਵੀ ਦਾ ਅਸਥਾਨ ਅਤੇ ਲਾਲਾ ਨਿਹਾਲ ਚੰਦ ਮੰਦਰ ਸਨ। ਇਨ੍ਹਾਂ ’ਚੋਂ ਭੱਦਰਕਾਲੀ ਮੰਦਰ ਨੂੰ ਤਾਂ ਪੂਰੀ ਤਰ੍ਹਾਂ ਨਾਲ ਸਕੂਲ ’ਚ ਬਦਲ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਤੋਂ ਜਿੱਤੀ ਜੰਗ, ਹਟਾਈਆਂ ਪਾਬੰਦੀਆਂ

ਇਸ ਸਮੇਂ ਲਾਹੌਰ ’ਚ ਕ੍ਰਿਸ਼ਨਾ ਮੰਦਰ ਅਤੇ ਭਗਵਾਨ ਬਾਲਮੀਕਿ ਮੰਦਿਰ ਨੂੰ ਛੱਡ ਕੇ ਹੋਰ ਸਾਰੇ ਮੰਦਰ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਹਨ ਅਤੇ ਕਹਿਣ ਨੂੰ ਤਾਂ ਹਿੰਦੂ ਮੰਦਰਾਂ ਦੀਆਂ ਵਿਸ਼ਾਲ ਜਾਇਦਾਦਾਂ ’ਤੇ ਵਕਫ਼ ਬੋਰਡ ਦਾ ਕੰਟਰੋਲ ਹੈ ਪਰ ਅਸਲ ’ਚ ਇਨ੍ਹਾਂ ਮੰਦਰਾਂ ਦੀ ਜ਼ਮੀਨ ਅਤੇ ਇਮਾਰਤਾਂ ’ਤੇ ਸਿਆਸੀ ਪਹੁੰਚ ਵਾਲੇ ਲੋਕਾਂ ਦਾ ਨਾਜਾਇਜ਼ ਕਬਜ਼ਾ ਹੈ। ਦੋ ਮੰਦਰਾਂ ਨੂੰ ਛੱਡ ਕੇ ਹੋਰ ਕਿਸੇ ਮੰਦਰ ’ਚ ਲੰਮੇ ਸਮੇ ਤੋਂ ਪੂਜਾ ਅਰਚਨਾ ਨਹੀਂ ਹੋਈ ਹੈ। ਮੰਦਰਾਂ ਦੇ ਬਾਹਰ ਮੋਚੀ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਹਨ ਅਤੇ ਕੁਝ ਮੰਦਰਾਂ ’ਚ ਬਾਹਰ ਤਾਂ ਜੁੱਤੀਆਂ ਵੇਚਣ ਵਾਲੀਆਂ ਦੁਕਾਨਾਂ, ਜਿਸ ਨੂੰ ਲਾਹੌਰੀ ਚੱਪਲ ਕਿਹਾ ਜਾਦਾ ਹੈ, ਦੀਆਂ ਦੁਕਾਨਾਂ ਚੱਲ ਰਹੀਆਂ ਹਨ।

 ਇਹ ਵੀ ਪੜ੍ਹੋ : ਪਾਕਿ ’ਚ ਪੰਜ ਬੱਚਿਆਂ ਦੀ ਮਾਂ ਈਸਾਈ ਔਰਤ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ 

ਕੀ ਕਹਿਣੈ ਹਿੰਦੂ ਭਾਈਚਾਰੇ ਦੇ ਨੇਤਾਵਾਂ ਦਾ
ਪਾਕਿਸਤਾਨ ਹਿੰਦੂ ਕੌਂਸਲ ਦੇ ਪ੍ਰਧਾਨ ਡਾ. ਰਮੇਸ਼ ਕੁਮਾਰ ਦੇ ਅਨੁਸਾਰ ਅਸੀਂ ਸਮੇਂ-ਸਮੇਂ ’ਤੇ ਮੰਦਿਰਾਂ ਦੀਆਂ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਆਵਾਜ਼ ਚੁੱਕਦੇ ਰਹਿੰਦੇ ਹਾਂ ਕੁਝ ਮੰਦਰਾਂ ਦੀਆਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਵਾਉਣ ਸਬੰਧੀ ਅਸੀਂ ਅਦਾਲਤਾਂ ਤੋਂ ਕੇਸ ਜਿੱਤੇ ਵੀ ਹਨ ਪਰ ਸਮੇਂ ਦੀਆਂ ਪਾਕਿਸਤਾਨੀ ਸਰਕਾਰਾਂ ਸਾਨੂੰ ਸਹਿਯੋਗ ਨਹੀਂ ਕਰਦੀਆਂ। ਨਾਜਾਇਜ਼ ਕਬਜ਼ੇ ਹਟਾਉਣ ਲਈ ਜਦ ਅਧਿਕਾਰੀ ਜਾਂਦੇ ਹਨ ਤਾਂ ਲੋਕ ਉਨ੍ਹਾਂ ਨੂੰ ਭਜਾ ਦਿੰਦੇ ਹਨ ਅਤੇ ਵਿਰੋਧ ਕਾਰਨ ਅਧਿਕਾਰੀ ਹੁਣ ਚੁੱਪੀ ਧਾਰਨ ਕਰ ਬੈਠੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਅਤੇ ਪਾਕਿਸਤਾਨ ਸਰਕਾਰ ਕੋਲ ਆਪਣਾ ਪੱਖ ਰੱਖ ਕੇ ਮੰਦਰਾਂ ਨੂੰ ਮੁਕਤ ਕਰਵਾਉਣ ਦੀ ਹਰ ਕੋਸ਼ਿਸ਼ ਕਰਾਂਗੇ।


Manoj

Content Editor

Related News