ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ

11/26/2020 8:52:22 PM

ਵਾਸ਼ਿੰਗਟਨ-ਦੁਨੀਆ ਦੀ ਦਿੱਗਜ ਐਂਟਰਟੇਨਮੈਂਟ ਕੰਪਨੀ ਵਾਲਟ ਡਿਜ਼ਨੀ ਨੇ ਸਾਲ 2021 ਦੀ ਪਹਿਲੀ ਛਮਾਹੀ 'ਚ 32 ਹਜ਼ਾਰ ਲੋਕਾਂ ਨੂੰ ਨੌਕਰੀ ਤੋਂ ਹਟਾਉਣ ਦਾ ਫੈਸਲਾ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦੇ ਗਾਹਕਾਂ ਦੀ ਵੱਡੀ ਕਮੀ ਦੇਖਣ ਨੂੰ ਮਿਲ ਰਹੀ ਹੈ। ਅਜਿਹੇ 'ਚ ਇਸ ਦੌਰ 'ਚ ਛਾਂਟੀ ਕਰਨਾ ਜ਼ਰੂਰੀ ਹੋ ਗਿਆ ਹੈ। ਕੰਪਨੀ ਨੇ ਇਸ ਤੋਂ ਪਹਿਲਾਂ 28 ਹਜ਼ਾਰ ਲੋਕਾਂ ਦੀ ਹੀ ਛਾਂਟੀ ਕਰਨ ਦੀ ਗੱਲ ਕਹੀ ਸੀ। ਕੰਪਨੀ ਨੇ ਸਕਿਓਰਟੀਜ਼ ਐਂਡ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ 'ਚ ਕਿਹਾ ਕਿ ਉਸ ਨੂੰ 2021 ਦੀ ਪਹਿਲੀ ਛਮਾਹੀ 'ਚ ਇਹ ਛਾਂਟੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਕੰਪਨੀ ਨੇ ਕਿਹਾ ਸੀ ਕਿ ਉਹ ਦੱਖਣੀ ਕੈਲੀਫੋਰਨੀਆ 'ਚ ਸਥਿਤੀ ਥੀਮ ਪਾਰਕ ਤੋਂ ਕੁਝ ਹੋਰ ਵਰਕਰਸ ਨੂੰ ਹਟਾਉਣ ਦੀ ਤਿਆਰੀ 'ਚ ਹੈ।

ਇਹ ਵੀ ਪੜ੍ਹੋ:-ਰੂਸ ਨਵੇਂ ਸਾਲ ਤੋਂ ਪਹਿਲਾਂ ਵੱਡੇ ਪੱਧਰ 'ਤੇ ਕੋਵਿਡ ਟੀਕਾਕਰਨ ਸ਼ੁਰੂ ਕਰੇਗਾ

ਦਰਅਸਲ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਲਾਗੂ ਪਾਬੰਦੀਆਂ ਦੇ ਚੱਲਦੇ ਥੀਮ ਪਾਰਕ ਬੰਦ ਹੈ ਅਤੇ ਇਸ ਦੇ ਚੱਲਦੇ ਵੱਡੇ ਪੱਧਰ 'ਤੇ ਕੰਪਨੀ ਨੂੰ ਰੈਵਿਨਿਊ ਦਾ ਨੁਕਸਾਨ ਝੇਲਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਫਲੋਰਿਡਾ ਅਤੇ ਅਮਰੀਕਾ ਤੋਂ ਬਾਹਰ ਸਥਿਤ ਹੋਰ ਥੀਮ ਪਾਰਕਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਪਰ ਕੋਰੋਨਾ ਦੇ ਚੱਲਦੇ ਸੋਸ਼ਲ ਡਿਸਟੈਂਸਿੰਗ, ਟੈਸਟਿੰਗ ਅਤੇ ਮਾਸਕ ਪਹਿਣਨ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ। ਬੀਤੇ ਮਹੀਨੇ ਪੈਰਿਸ 'ਚ ਸਥਿਤ ਡਿਜ਼ਨੀਲੈਂਡ ਪੈਰਿਸ ਨੂੰ ਵੀ ਬੰਦ ਕਰਨਾ ਪਿਆ ਸੀ। ਦਰਅਸਲ ਫਰਾਂਸ ਸਰਕਾਰ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਨਵੇਂ ਸਿਰੇ ਤੋਂ ਲਾਕਡਾਊਨ ਲਗਾਉਣ ਦਾ ਫੈਸਲਾ ਲਿਆ ਹੈ। ਇਸ ਦੇ ਚੱਲਦੇ ਡਿਜ਼ਨੀ ਨੇ ਥੀਮ ਪਾਰਕ ਨੂੰ ਬੰਦ ਕੀਤਾ ਹੈ।

ਇਹ ਵੀ ਪੜ੍ਹੋ:-'ਜੇ 70 ਫੀਸਦੀ ਲੋਕਾਂ ਨੇ ਵੀ ਮਾਸਕ ਪਾਇਆ ਹੁੰਦਾ ਤਾਂ ਮਹਾਮਾਰੀ ਕੰਟਰੋਲ 'ਚ ਹੁੰਦੀ' 

ਹਾਲਾਂਕਿ ਯੂਰਪੀਅਨ ਦੇਸ਼ਾਂ ਅਤੇ ਅਮਰੀਕਾ ਦੇ ਮੁਕਾਬਲੇ ਕੰਪਨੀ ਏਸ਼ੀਆਈ ਦੇਸ਼ਾਂ 'ਚ ਵਧੀਆ ਕਾਰੋਬਾਰ ਕਰ ਰਹੀ ਹੈ। ਸ਼ੰਘਾਈ, ਹਾਂਗਕਾਂਗ ਅਤੇ ਟੋਕੀਓ 'ਚ ਕੰਪਨੀ ਦੇ ਥੀਮ ਪਾਰਕ ਖੁੱਲ੍ਹੇ ਰਹਿਣਗੇ। ਕੰਪਨੀ ਨੇ ਆਧਿਕਾਰਿਕ ਤੌਰ 'ਤੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਛਾਂਟੀ ਦਾ ਸ਼ਿਕਾਰ ਹੋਣ ਵਾਲੇ 32 ਹਜ਼ਾਰ ਕਰਮਚਾਰੀਆਂ 'ਚ ਪਹਿਲੇ ਹਟਾਏ ਗਏ 28 ਕਰਮਚਾਰੀ ਵੀ ਸ਼ਾਮਲ ਹੋਣਗੇ ਜਾਂ ਨਹੀਂ। ਹਾਲਾਂਕਿ ਕੰਪਨੀ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਹਿਲਾਂ ਨੌਕਰੀ ਤੋਂ ਹਟਾਏ ਗਏ ਲੋਕ ਵੀ ਇਸ 'ਚ ਸ਼ਾਮਲ ਹਨ।


Karan Kumar

Content Editor

Related News