ਕੋਰੋਨਾ ਨੂੰ ਲੈ ਕੇ ਵਰਤੀ ਲਾਪਰਵਾਹੀ, ਚੀਨੀ ਸਰਕਾਰ ਨੇ 20 ਅਧਿਕਾਰੀਆਂ ਨੂੰ ਦਿੱਤੀ ਸਜ਼ਾ

Thursday, Aug 12, 2021 - 11:21 PM (IST)

ਕੋਰੋਨਾ ਨੂੰ ਲੈ ਕੇ ਵਰਤੀ ਲਾਪਰਵਾਹੀ, ਚੀਨੀ ਸਰਕਾਰ ਨੇ 20 ਅਧਿਕਾਰੀਆਂ ਨੂੰ ਦਿੱਤੀ ਸਜ਼ਾ

ਬੀਜਿੰਗ-ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਲਾਪਰਵਾਹ ਅਧਿਕਾਰੀਆਂ ਨੂੰ ਚੀਨ ਸਜ਼ਾ ਦੇ ਰਿਹਾ ਹੈ। ਚੀਨ ਦੇ ਗੁਆਂਗਡੋਂਗ ਸੂਬੇ ਦੇ ਗੁਆਂਗਝੋਓ 'ਚ ਲਗਭਗ 20 ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ 'ਚ ਲਾਪਰਵਾਹੀ ਲਈ ਸਜ਼ਾ ਦਿੱਤੀ ਗਈ। ਚੀਨੀ ਸਰਕਾਰ ਪਹਿਲਾਂ ਵੀ ਅਜਿਹੇ 47 ਅਧਿਕਾਰੀਆਂ ਨੂੰ ਸਜ਼ਾ ਦੇ ਚੁੱਕੀ ਹੈ। ਗਵਾਂਗਝੂ ਸ਼ਹਿਰ ਨੇ ਵੀਰਵਾਰ ਨੂੰ 20 ਅਧਿਕਾਰੀਆਂ ਨੂੰ ਮਈ ਅਤੇ ਜੂਨ 'ਚ ਖੇਤਰ 'ਚ ਕੋਰੋਨਾ ਦੇ ਕਹਿਰ ਨਾਲ ਨਜਿੱਠਣ 'ਚ ਲਾਪਰਵਾਹੀ ਲਈ ਸਜ਼ਾ ਦਾ ਐਲਾਨ ਕੀਤਾ ਹੈ। ਚੀਨ ਦੀ ਸਥਾਨਕ ਮੀਡੀਆ ਗਲੋਬਲ ਟਾਈਮਜ਼ ਮੁਤਾਬਕ ਸ਼ਹਿਰ ਦੇ ਸਿਹਤ ਕਮਿਸ਼ਨ ਦੇ ਡਾਇਰੈਕਟਰ ਅਤੇ ਜ਼ਿਲ੍ਹਾ ਪੱਧਰ ਪਾਰਟੀ ਮੁਖੀ ਨੂੰ ਕੱਢ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :ਨੇਪਾਲ 'ਚ ਕੋਰੋਨਾ ਦੇ 3260 ਨਵੇਂ ਮਾਮਲੇ ਆਏ ਸਾਹਮਣੇ, 32 ਮਰੀਜ਼ਾਂ ਦੀ ਹੋਈ ਮੌਤ

ਇਸ ਹਫਤੇ ਦੀ ਸ਼ੁਰੂਆਤ 'ਚ ਚੀਨੀ ਸਰਕਾਰ ਵੱਲੋਂ ਦੇਸ਼ 'ਚ ਡੈਲਟਾ ਵੈਰੀਐਂਟ ਦੇ ਹਾਲ ਹੀ 'ਚ ਕਹਿਰ 'ਤੇ ਲਗਭਗ 47 ਅਧਿਕਾਰੀਆਂ ਨੂੰ ਸਜ਼ਾ ਦਿੱਤੀ ਗਈ ਸੀ। ਸਥਾਨਕ ਸਰਕਾਰਾਂ ਦੇ ਮੁਖੀ ਸਿਹਤ ਕਮਿਸ਼ਨ, ਹਸਪਤਾਲਾਂ ਅਤੇ ਹਵਾਈ ਅੱਡਿਆਂ ਤੋਂ ਲੈ ਕੇ ਅਧਿਕਾਰੀਆਂ ਨੂੰ ਲਾਪਰਵਾਹੀ ਲਈ ਸਜ਼ਾ ਦਿੱਤੀ ਗਈ। ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਜਿਆਂਗਸੂ ਸੂਬੇ ਦੀ ਰਾਜਧਾਨੀ ਨਾਨਜਿੰਗ 'ਚ, ਨਾਨਜਿੰਗ ਲੁਕੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਨਫੈਕਸ਼ਨ ਫੈਲਣ ਦੇਣ ਲਈ 15 ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਇਆ ਗਿਆ ਸੀ। ਕੁਝ ਅਧਿਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਜਦਕਿ ਹੋਰਾਂ ਨੂੰ ਮੁਅੱਤਲ ਤੋਂ ਲੈ ਕੇ ਗੰਭੀਰ ਚਿਤਾਵਨੀ ਤੱਕ ਦੀ ਸਜ਼ਾ ਦਿੱਤੀ ਗਈ।

ਇਹ ਵੀ ਪੜ੍ਹੋ :ਇੰਡੀਆਨਾਪੋਲਿਸ 'ਚ ਗੋਲੀਬਾਰੀ ਦੌਰਾਨ ਪੁਲਸ ਅਧਿਕਾਰੀ ਸਮੇਤ ਤਿੰਨ ਜ਼ਖਮੀ, ਸ਼ੱਕੀ ਦੀ ਮੌਤ

ਏਸ਼ੀਆ ਟਾਈਮਜ਼ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ 'ਚ ਕੋਰੋਨਾ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਵੁਹਾਨ ਸ਼ਹਿਰ 'ਚ ਕੋਵਿਡ-19 ਨੂੰ ਖਤਮ ਕਰ ਦਿੱਤਾ ਸੀ ਜਿਸ ਨੂੰ ਦੇਖਦੇ ਹੋਏ ਚੀਨੀ ਸਰਕਾਰ ਨੇ ਮਈ 'ਚ ਐਲਾਨ ਕੀਤਾ ਸੀ ਕਿ ਸਾਰੇ ਸੂਬਿਆਂ ਅਤੇ ਸ਼ਹਿਰਾਂ ਨੂੰ ਘੇਰਿਆ ਜਾਵੇ ਤਾਂ ਕਿ ਕੋਰੋਨਾ ਵਾਇਰਸ ਨੂੰ ਸ਼ਹਿਰ ਤੋਂ ਬਾਹਰ ਰੱਖਿਆ ਜਾ ਸਕੇ। ਵੀਰਵਾਰ ਨੂੰ ਦੇਸ਼ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਚੀਨ 'ਚ ਇਨਫੈਕਸ਼ਨ ਦੇ 81 ਨਵੇਂ ਮਾਮਲੇ ਸਾਮਹਣੇ ਆਏ ਅਤੇ ਦੇਸ਼ 'ਚ ਇਕ ਵੀ ਮੌਤ ਨਹੀਂ ਹੋਈ ਹੈ। ਹੁਣ ਤੱਕ ਕਮਿਸ਼ਨ ਨੂੰ ਕੁੱਲ 94,161 ਮਾਮਲੇ ਅਤੇ 4636 ਮੌਤਾਂ ਦੀ ਰਿਪੋਰਟ ਮਿਲੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News