ਜ਼ਰਾ ਬਚ ਕੇ! ਕੋਰੋਨਾ ਦੌਰਾਨ ਵਰਤੇ ਗਏ ਹੈਂਡ ਸੈਨੇਟਾਈਜ਼ਰਾਂ 'ਚ ਮਿਲਿਆ 'ਕੈਂਸਰ' ਪੈਦਾ ਕਰਨ ਵਾਲਾ ਕੈਮੀਕਲ

Thursday, Mar 25, 2021 - 09:54 PM (IST)

ਜ਼ਰਾ ਬਚ ਕੇ! ਕੋਰੋਨਾ ਦੌਰਾਨ ਵਰਤੇ ਗਏ ਹੈਂਡ ਸੈਨੇਟਾਈਜ਼ਰਾਂ 'ਚ ਮਿਲਿਆ 'ਕੈਂਸਰ' ਪੈਦਾ ਕਰਨ ਵਾਲਾ ਕੈਮੀਕਲ

ਵਾਸ਼ਿੰਗਟਨ - ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਹੈਂਡ ਸੈਨੇਟਾਈਜ਼ਰਾਂ ਦੀ ਮੰਗ ਵਧ ਗਈ ਹੈ। ਇਸ ਦੌਰਾਨ ਕਈ ਨਵੇਂ ਸੈਨੇਟਾਈਜ਼ਰ ਵੀ ਮਾਰਕਿਟ ਵਿਚ ਆ ਗਏ ਹਨ। ਹੁਣ ਇਕ ਨਵੇਂ ਅਨੈਲੇਸਿਸ ਵਿਚ ਪਾਇਆ ਗਿਆ ਹੈ ਕਿ ਇਨ੍ਹਾਂ ਵਿਚ ਕੈਂਸਰ ਪੈਦਾ ਕਰਨ ਵਾਲੇ ਕੈਮੀਕਲ ਕਾਰਸੀਨੋਜੇਨ ਪਾਏ ਜਾਂਦੇ ਹਨ। ਕਨੇਟਿਕਟ ਦੀ ਆਨਲਾਈਨ ਫਾਰਮੇਸੀ 'ਵੈਲੀਸ਼ਯੋਰ' ਦਾ ਆਖਣਾ ਹੈ ਕਿ ਉਸ ਨੂੰ ਕਈ ਬ੍ਰੈਂਡਾਂ ਦੇ ਸੈਨੇਟਾਈਜ਼ਰਸ ਵਿਚ ਬੇਂਜੀਨ (ਇਕ ਕੈਮੀਕਲ ਕੰਪਾਊਂਡ) ਮਿਲਿਆ ਹੈ। ਇਸ ਨੂੰ ਏਸਬੇਟਾਸ (ਸਿਲੀਕੇਟ ਮਿਨੀਰਲ) ਜਿੰਨਾ ਹੀ ਖਤਰਨਾਕ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ - ਮਿਆਂਮਾਰ ਫੌਜ ਦੀ ਬੇਰਹਿਮੀ : ਪਿਤਾ ਦੀ ਗੋਦ 'ਚ ਬੈਠੀ 7 ਸਾਲਾਂ ਬੱਚੀ ਨੂੰ ਮਾਰੀ ਗੋਲੀ, ਹੁਣ ਤੱਕ 20 ਬੱਚਿਆਂ ਦੀ ਮੌਤ

ਵੈਲੀਸ਼ਯੋਰ ਨੇ ਐੱਫ. ਡੀ. ਏ. ਨੂੰ ਲਿਖੀ ਚਿੱਠੀ ਵਿਚ ਆਖਿਆ ਹੈ ਕਿ ਸਾਰਸ-ਕੋਵ-2 ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੱਚਿਆਂ ਅਤੇ ਵੱਡਿਆਂ ਵਿਚ ਵਰਤੋਂ ਕੀਤੇ ਜਾਣ ਵਾਲੇ ਉਤਪਾਦਾਂ ਵਿਚ ਕਾਰਸੀਨੋਜੇਨ ਬੇਂਜੀਨ ਦਾ ਮਿਲਣਾ ਚਿੰਤਾ ਦਾ ਵਿਸ਼ਾ ਹੈ। ਬੇਂਜੀਨ ਇਕ ਤਰਲ ਕੈਮੀਕਲ ਹੁੰਦੀ ਹੈ, ਜਿਹੜਾ ਕਿ ਆਮ ਤੌਰ 'ਤੇ ਬੇਰੰਗ ਹੁੰਦਾ ਹੈ ਪਰ ਆਮ ਤਾਪਮਾਨ 'ਤੇ ਹਲਕੇ ਪੀਲੇ ਰੰਗ ਦਾ ਹੋ ਜਾਂਦਾ ਹੈ। ਇਹ ਜਵਾਲਮੁਖੀਆਂ ਅਤੇ ਜੰਗਲਾਂ ਦੀ ਅੱਗ ਵਿਚ ਨਿਕਲਦਾ ਹੈ ਪਰ ਡਿਟਰਜੈਂਟ, ਡਾਈ, ਲੂਬਰੀਕੈਂਟ ਅਤੇ ਰਬੜ ਵਿਚ ਪਾਇਆ ਜਾਂਦਾ ਹੈ।

ਇਹ ਵੀ ਪੜ੍ਹੋ - ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ 'ਕੈਂਸਰ' ਦਾ ਤੋੜ, 2 ਸਾਲ 'ਚ ਮਿਲੇਗਾ ਟੀਕਾ

ਕਈ ਬ੍ਰੈਂਡਾਂ ਦੇ ਸੈਨੇਟਾਈਜ਼ਰਾਂ 'ਚ ਮਿਲੀ ਬੇਂਜੀਨ
ਜ਼ਿਆਦਾ ਬੇਂਜੀਨ ਨਾਲ ਸਰੀਰ ਵਿਚ ਰੈੱਡ ਬਲੱਡ ਸੈੱਲਸ ਲੋੜੀਂਦੀ ਮਾਤਰਾ ਵਿਚ ਪੈਦਾ ਨਹੀਂ ਹੁੰਦੇ ਹਨ ਅਤੇ ਵਾਈਟ ਬਲੱਡ ਸੈੱਲਸ ਨੂੰ ਨੁਕਸਾਨ ਨਾਲ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਇੰਟਰਨੈਸ਼ਨਲ ਏਜੰਸੀ 'ਫਾਰ ਰਿਸਰਚ ਆਨ ਕੈਂਸਰ' ਨੇ ਬੇਂਜੀਨ ਨੂੰ ਕੈਂਸਰ ਪੈਦਾ ਕਰਨ ਵਾਲਾ ਕੈਮੀਕਲ ਦੱਸਿਆ ਹੈ। ਐੱਫ. ਡੀ. ਏ. ਨੇ ਲਿਕੁਇਡ ਹੈਂਡ ਸੈਨੇਟਾਈਜ਼ਰਸ ਵਿਚ 2 ਪਾਰਟ 'ਤੇ ਮਿਲੀਅਨ ਦੀ ਇਜਾਜ਼ਤ ਦੇ ਰੱਖੀ ਹੈ। ਪਰ ਸਪ੍ਰੇਜ ਵਿਚ ਅਜਿਹਾ ਰਿਕਮੈਂਡਸ਼ਨ ਨਹੀਂ ਹੈ। ਵੈਲੀਸ਼ਯੋਰ ਨੇ 168 ਬ੍ਰੈਂਡਸ ਦੀ 260 ਬੋਤਲਾਂ ਦਾ ਅਨੈਲੇਸਿਸ ਕੀਤਾ। ਇਨ੍ਹਾਂ ਵਿਚੋਂ 17 ਫੀਸਦੀ ਬੇਂਜੀਨ ਦੀ ਮਾਤਰਾ ਮਿਲੀ ਹੈ।

ਇਹ ਵੀ ਪੜ੍ਹੋ - ਆਸਟ੍ਰੇਲੀਆ 'ਚ 41 ਹਜ਼ਾਰ ਫੁੱਟ ਦੀ ਉਂਚਾਈ 'ਤੇ ਜਹਾਜ਼ 'ਚ ਕਰਾਇਆ ਅਨੋਖਾ ਵਿਆਹ, ਹੋ ਰਹੇ ਚਰਚੇ

ਆਨਲਾਈਨ ਫਾਰਮੇਸੀ ਦੇ ਟੈਸਟ ਦੇ ਨਤੀਜਿਆਂ ਨੂੰ ਯੇਲ ਯੂਨੀਵਰਸਿਟੀ ਦੀ ਕੈਮੀਕਲ ਬਾਇਓਫਿਜ਼ੀਕਲ ਇੰਸਟਰੂਮੈਂਟੇਸ਼ਨ ਸੈਂਟਰ ਐਂਡ ਬਾਸਟਨ ਅਨੈਲੇਟਿਕਸ ਨੇ ਵੈਰੀਫਾਈ ਕੀਤਾ ਹੈ। ਵੈਲੀਸ਼ਯੋਰ ਦਾ ਮੰਨਣਾ ਹੈ ਕਿ ਬੇਂਜੀਨ ਐਲਕੋਹਲ ਪਿਊਰੀਫਿਕੇਸ਼ਨ ਦੌਰਾਨ ਸੈਨੇਟਾਈਜ਼ਰ ਵਿਚ ਆ ਗਈ ਹੋਵੇਗੀ ਪਰ ਪੈਕੇਜਿੰਗ ਤੋਂ ਪਹਿਲਾਂ ਇਨ੍ਹਾਂ ਨੂੰ ਕੱਢਣਾ ਹੁੰਦਾ ਹੈ। ਵੈਲੀਸ਼ਯੋਰ ਨੇ ਐੱਫ. ਡੀ. ਏ. ਤੋਂ ਅਪੀਲ ਕੀਤੀ ਹੈ ਕਿ ਇਨ੍ਹਾਂ ਸਾਰੇ ਉਤਪਾਦਾਂ ਨੂੰ ਵਾਪਸ ਬੁਲਾਏ ਜਾਣ ਅਤੇ ਅਨੈਲੇਸਿਸ ਕੀਤਾ ਜਾਵੇ। ਹੈਂਡ ਸੈਨੇਟਾਈਜ਼ਰਸ ਵਿਚ ਬੇਂਜੀਨ ਦੀ ਮਾਤਰਾ ਨੂੰ ਸੀਮਤ ਕਰਨ ਦੀ ਵੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ - 800 ਸਾਲ 'ਚ ਪਹਿਲੀ ਵਾਰ ਆਈਸਲੈਂਡ 'ਚ ਫਟਿਆ 'ਜਵਾਲਾਮੁਖੀ', ਚਮਕ 32KM ਦੂਰੋਂ ਦਿੱਖ ਰਹੀ (ਵੀਡੀਓ)


author

Khushdeep Jassi

Content Editor

Related News