ਬ੍ਰਾਜ਼ੀਲ ਦੇ ਬਾਗ ਨੂੰ ਮਿਲਿਆ ਯੂਨੇਸਕੋ ਦੀ ਵਿਸ਼ਵ ਵਿਰਾਸਤ ਦਾ ਦਰਜਾ

Wednesday, Jul 28, 2021 - 10:58 PM (IST)

ਰਿਓ ਡੀ ਜਿਨੇਰੀਓ (ਬ੍ਰਾਜ਼ੀਲ)-‘ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੰਸਕ੍ਰਿਤਕ ਸੰਗਠਨ (ਯੂਨੇਸਕੋ) ਨੇ ਦੁਨੀਆ ਭਰ ਵਿਚ ਆਪਣੀ ਕੁਦਰਤੀ ਸੁੰਦਰਤਾ ਲਈ ਮਸ਼ਹੂਰ ਰੀਓ ਡੀ ਜਿਨੇਰੀਓ ਵਿਚ ਸਵ. ਵਾਸਤੁਕਾਰ ਰਾਬਰਟੋ ਬਰਲ ਮਾਰਕਸ ਦੀ ਰਿਹਾਇਸ਼ ਰਹੇ ਸਥਾਨ ਨੂੰ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਪੱਛਮੀ ਰਿਓ ਸਥਿਤ ਸਿਟੀਓ ਬਰਲ ਮਾਰਕਸ ਵਿਚ ਰਿਓ ਦੇ ਸਥਾਨਕ ਬੂਟਿਆਂ ਦੀ 3500 ਤੋਂ ਜ਼ਿਆਦਾ ਨਸਲਾਂ ਹਨ ਅਤੇ ਇਸਨੂੰ ਵਨਸਪਤੀ ਪ੍ਰਯੋਗਾਂ ਲਈ ਇਕ ਪ੍ਰਯੋਗਸ਼ਾਲਾ ਮੰਨਿਆ ਜਾਂਦਾ ਹੈ। 

 ਖ਼ਬਰ ਪੜ੍ਹੋ- ਛੱਤੀਸਗੜ੍ਹ ਦੇ ਸਿਹਤ ਮੰਤਰੀ ਵਿਰੁੱਧ ਦੋਸ਼ਾਂ ਨੂੰ ਲੈ ਕੇ ਅਸੈਂਬਲੀ ’ਚ ਭਾਰੀ ਹੰਗਾਮਾ


ਚੀਨ ਵਿਚ ਯੂਨੇਸਕੋ ਦੀ ਵਿਰਾਸਤ ਸਮਿਤੀ ਦੀ ਮੀਟਿੰਗ ਦੌਰਾਨ ਸਿਟੀਓ ਬਰਲ ਮਾਰਕਸ ਨੂੰ ਮਾਨਤਾ ਪ੍ਰਦਾਨ ਕੀਤੀ ਗਈ ਹੈ। ਇਸ ਸਥਾਨ ਨੂੰ ‘ਸੰਸਕ੍ਰਿਤਕ ਦ੍ਰਿਸ਼’ ਸ਼੍ਰੇਣੀ ਵਿਚ ਨਾਮਜ਼ਦ ਕੀਤਾ ਗਿਆ। ਯੂਨੇਸਕੋ ਨੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਬਾਗਾਂ ਵਿਚ ਉਹ ਸਾਰੀਆਂ ਖਾਸੀਅਤਾਂ ਹਨ, ਜੋ ਬਰਲ ਮਾਰਕਸ ਦੇ ਬਾਗਾਂ ਨੂੰ ਪਰਿਭਾਸ਼ਤ ਕਰਦੀਆਂ ਹਨ ਅਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਆਧੁਨਿਕ ਬਾਗਾਂ ਦੇ ਵਿਕਾਸ ਨੂੰ ਪ੍ਰਭਾਵਿਤ ਕੀਤਾ।

ਇਹ ਖ਼ਬਰ ਪੜ੍ਹੋ- J-K: ਅਮਰਨਾਥ 'ਚ ਫਟਿਆ ਬੱਦਲ, SDRF ਦੀਆਂ 2 ਟੀਮਾਂ ਮੌਕੇ 'ਤੇ ਪਹੁੰਚੀਆਂ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News