ਬਚਪਨ ''ਚ ਮੈਂ ਜਿਸ ਦੇ ਮੋਢੇ ''ਤੇ ਹੱਥ ਰੱਖ ਤੁਰਿਆ, ਉਹ ਹੁਣ ਛੱਡ ਗਿਆ : ਪ੍ਰਿੰਸ ਵਿਲੀਅਮ

01/14/2020 12:04:34 AM

ਲੰਡਨ - ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਦੇ ਸ਼ਾਹੀ ਅਹੁਦੇ ਤੋਂ ਵੱਖ ਹੋਣ ਦੇ ਫੈਸਲੇ ਨਾਲ ਸ਼ਾਹੀ ਪਰਿਵਾਰ ਸਦਮੇ 'ਚ ਹੈ। ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ-2 ਨੇ ਸੋਮਵਾਰ ਨੂੰ ਸ਼ਾਹੀ ਪਰਿਵਾਰ ਦੀ ਆਪਣੇ ਨਿੱਜੀ ਨਿਵਾਸ ਸੈਂਡ੍ਰੀਘਮ ਅਸਟੇਟ 'ਚ ਆਪਾਤ ਬੈਠਕ ਬੁਲਾਈ ਹੈ। ਇਸ 'ਚ ਪ੍ਰਿੰਸ ਹੈਪੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਦੇ ਸ਼ਾਹੀ ਵਿਰਾਸਤ ਛੱਡਣ 'ਤੇ ਪਹਿਲੀ ਵਾਰ ਗੱਲ ਹੋਵੇਗੀ। ਇਸ ਵਿਚਾਲੇ ਪ੍ਰਿੰਸ ਵਿਲੀਅਮ ਨੇ ਆਪਣੇ ਛੋਟੇ ਭਰਾ ਪ੍ਰਿੰਸ ਹੈਰੀ ਦੇ ਨਾਲ ਖਟਾਸ 'ਤੇ ਚੁੱਪੀ ਤੋੜੀ ਹੈ।

ਸੰਡੇ ਟਾਈਮਸ ਦੀ ਰਿਪੋਰਟ ਮੁਤਾਬਕ, ਪ੍ਰਿੰਸ ਵਿਲੀਅਮ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਦੇ ਅਤੇ ਹੈਰੀ ਦੇ ਰਾਹ ਵੱਖ ਹੋ ਚੁੱਕੇ ਹਨ। ਮਾਂ ਪ੍ਰਿੰਸੇਸ ਡਾਇਨਾ ਦੀ ਅਚਾਨਕ ਮੌਤ ਤੋਂ ਬਾਅਦ ਦੋਹਾਂ ਭਰਾਵਾਂ 'ਚ ਦੂਰੀਆਂ ਆਉਣ ਲੱਗੀਆਂ ਸਨ। ਸੰਡੇ ਟਾਈਮਸ ਦੀ ਰਿਪੋਰਟ ਮੁਤਾਬਕ, ਪ੍ਰਿੰਸ ਵਿਲੀਅਮ ਨੇ ਆਪਣੇ ਕਰੀਬੀ ਭਰਾ ਤੋਂ ਵੱਖ ਹੋਣ ਦਾ ਦਰਜ ਵੀ ਬਿਆਂ ਕੀਤਾ ਹੈ। ਪ੍ਰਿੰਸ ਵਿਲੀਅਮ ਨੇ ਆਖਿਆ ਕਿ ਬਚਪਨ ਤੋਂ ਹੁਣ ਤੱਕ ਮੈਂ ਆਪਣੇ ਛੋਟੇ ਭਰਾ ਦੇ ਮੋਢੇ 'ਤੇ ਹੱਥ ਕੇ ਤੁਰਿਆ। ਹੁਣ ਮੈਂ ਅਜਿਹਾ ਨਹੀਂ ਕਰ ਸਕਦਾ ਅਤੇ ਸਾਡੇ ਦੋਹਾਂ ਦੇ ਰਸਤੇ ਵੱਖ ਹੋ ਚੁੱਕੇ ਹਨ।

ਪ੍ਰਿੰਸ ਹੈਰੀ ਨੇ ਮੰਨੀ ਸੀ ਵੱਡੇ ਭਰਾ ਤੋਂ ਦੂਰੀ ਦੀ ਗੱਲ
ਦੱਸ ਦਈਏ ਕਿ ਹਾਲ ਹੀ 'ਚ ਪ੍ਰਿੰਸ ਹੈਰੀ ਨੇ ਵੀ ਪ੍ਰਿੰਸ ਵਿਲੀਅਮ ਨਾਲ ਵਧਦੀਆਂ ਦੂਰੀਆਂ ਦੀ ਗੱਲ ਕਬੂਲ ਕੀਤੀ ਸੀ। ਪ੍ਰਿੰਸ ਹੈਰੀ ਨੇ ਪਤਨੀ ਮੇਗਨ ਮਰਕੇਲ ਦੇ ਨਾਲ ਹਾਲ ਦੇ ਦੱਖਣੀ ਅਫਰੀਕਾ ਦੌਰੇ 'ਚ ਆਖਿਆ ਸੀ ਕਿ ਅਸੀਂ ਭਰਾ ਹਾਂ ਅਤੇ ਹਮੇਸ਼ਾ ਭਰਾ ਰਹਾਂਗੇ। ਫਿਲਹਾਲ ਅਸੀਂ ਨਿਸ਼ਚਤ ਤੌਰ 'ਤੇ ਵੱਖ ਰਸਤਿਆਂ 'ਤੇ ਹਾਂ। ਬਾਵਜੂਦ ਇਸ ਦੇ ਮੈਂ ਹਮੇਸ਼ਾ ਉਨ੍ਹਾਂ ਨਾਲ ਖੜ੍ਹਾ ਰਹਾਂਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਉਹ ਹਮੇਸ਼ਾ ਮੇਰੇ ਨਾਲ ਖੜ੍ਹੇ ਹਨ।

ਪ੍ਰਿੰਸ ਹੈਰੀ-ਮੇਗਨ ਨੇ ਕਿਉਂ ਲਿਆ ਸ਼ਾਹੀ ਅਹੁਦਾ ਛੱਡਣ ਦਾ ਫੈਸਲਾ
ਵਿਆਹ ਤੋਂ ਬਾਅਦ ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਡਿਊਕ ਐਂਡ ਡਿਚੇਜ ਆਫ ਸਸੇਕਸ ਦਾ ਖਿਤਾਬ ਦਿੱਤਾ ਗਿਆ ਸੀ। ਹਾਲਾਂਕਿ ਬੁੱਧਵਾਰ ਨੂੰ ਇਸ ਜੋੜੇ ਨੇ ਅਚਾਨਕ ਸ਼ਾਹੀ ਵਿਰਾਸਤ ਛੱਡਣ ਦਾ ਫੈਸਲਾ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ। ਦੋਹਾਂ ਨੇ ਐਲਾਨ ਕੀਤਾ ਸੀ ਕਿ ਉਹ ਸ਼ਾਹੀ ਵਿਰਾਸਤ ਨੂੰ ਛੱਡ ਕੇ ਆਤਮ ਨਿਰਭਰ ਬਣਨਾ ਚਾਹੁੰਦੇ ਹਨ ਅਤੇ ਆਮ ਜ਼ਿੰਦਗੀ ਜਿਉਣਾ ਚਾਹੁੰਦੇ ਹਨ। ਹਾਲਾਂਕਿ ਮਹਾਰਾਣੀ ਨੂੰ ਉਨ੍ਹਾਂ ਦਾ ਸਮਰਥਨ ਬਣਿਆ ਰਹੇਗਾ।

ਸ਼ਾਹੀ ਅਹੁਦਾ ਛੱਡਣ ਤੋਂ ਬਾਅਦ ਇਥੇ ਰਹਿਣਗੇ ਪ੍ਰਿੰਸ ਅਤੇ ਮੇਗਨ ਮਰਕੇਲ
ਜ਼ਿਕਰਯੋਗ ਹੈ ਕਿ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਅਤੇ ਵਿਰਾਸਤ ਛੱਡਣ ਤੋਂ ਬਾਅਦ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਕੈਨੇਡਾ ਦੇ ਵੈਨਕੂਵਰ ਆਈਲੈਂਡ 'ਚ ਰਹਿਣ ਵਾਲੇ ਹਨ। ਅੰਤਰਰਾਸ਼ਟਰੀ ਮੀਡੀਆ 'ਚ ਅਜਿਹੀ ਚਰਚਾ ਹੈ ਕਿ ਮੇਗਨ ਅਜੇ ਕੈਨੇਡਾ 'ਚ ਹੈ ਅਤੇ ਘਰ ਲੱਭ ਰਹੀ ਹੈ।


Khushdeep Jassi

Content Editor

Related News