ਅਲਬਾਮਾ ''ਚ ਸੜਦੇ ਘਰ ''ਚੋਂ ਮਿਲੀਆਂ 7 ਲੋਕਾਂ ਦੀਆਂ ਲਾਸ਼ਾਂ

Friday, Jun 05, 2020 - 10:28 PM (IST)

ਅਲਬਾਮਾ ''ਚ ਸੜਦੇ ਘਰ ''ਚੋਂ ਮਿਲੀਆਂ 7 ਲੋਕਾਂ ਦੀਆਂ ਲਾਸ਼ਾਂ

ਵੈਲਹਰਮੋਸੋ ਸਪ੍ਰਿੰਗ (ਏਪੀ): ਅਲਬਾਮਾ ਵਿਚ ਸ਼ੁੱਕਰਵਾਰ ਨੂੰ ਗੋਲੀਬਾਰੀ ਦੇ ਬਾਰੇ ਮਿਲੀ ਸੂਚਨਾ 'ਤੇ ਕਾਰਵਾਈ ਕਰਨ ਲਈ ਅਧਿਕਾਰੀ ਜਦੋਂ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਘਰ ਵਿਚ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਨੂੰ ਸਾੜ ਦਿੱਤਾ ਗਿਆ ਸੀ। ਸਥਾਨਕ ਮੀਡੀਆ ਤੋਂ ਇਹ ਜਾਣਕਾਰੀ ਮਿਲੀ ਹੈ।

ਡਬਲਯੂ.ਐਚ.ਐਨ.ਟੀ.-ਟੀਵੀ ਮੁਤਾਬਕ ਦਮਕਲ ਕਰਮਚਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਪੁਲਸ ਕਰਮਚਾਰੀਆਂ ਨੇ ਘਰ ਵਿਚ ਲੱਗੀ ਅੱਗ ਬੁਝਾ ਦਿੱਤੀ ਸੀ। ਮੋਰਗਨ ਕਾਊਂਟੀ ਸ਼ੈਰਿਫ ਦੇ ਦਫਤਰ ਦੇ ਅਧਿਕਾਰੀ ਮਾਈਕ ਸਵਾਫੋਰਡ ਨੇ ਦੱਸਿਆ ਕਿ ਇਹ ਬਹੁਤ ਭਿਆਨਕ ਨਜ਼ਾਰਾ ਸੀ ਤੇ ਇਸ ਮਾਮਲੇ ਦੀ ਜਾਂਚ ਵਿਚ ਕੁਝ ਸਮਾਂ ਲੱਗੇਗਾ। ਡਬਲਯੂ.ਏ.ਐਫ.ਐਫ.-ਟੀਵੀ ਦੀ ਰਿਪੋਰਟ ਮੁਤਾਬਕ ਜਾਂਚ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਚਾਰ ਪੁਰਸ਼ਾਂ ਤੇ ਤਿੰਨ ਮਹਿਲਾਵਾਂ ਨੂੰ ਗੋਲੀ ਮਾਰੀ ਗਈ ਸੀ। ਮੋਰਗਨ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਫੇਸਬੁੱਕ ਪੋਸਟ ਦੇ ਰਾਹੀਂ ਕਿਹਾ ਕਿ ਘਟਨਾ ਨੂੰ ਕਤਲਕਾਂਡ ਮੰਨ ਕੇ ਜਾਂਚ ਕੀਤੀ ਜਾਵੇਗੀ। ਡਬਲਿਊ.ਏ.ਏ.ਵਾਈ.-ਟੀਵੀ ਦੀ ਰਿਪੋਰਟ ਮੁਤਾਬਕ ਗੁਆਂਢੀਆਂ ਨੇ ਗੋਲੀਬਾਰੀ ਦੀ ਆਵਾਜ਼ ਸੁਣ ਕੇ 911 ਨੰਬਰ 'ਤੇ ਫੋਨ ਕੀਤਾ।


author

Baljit Singh

Content Editor

Related News