ਅਫਗਾਨਿਸਤਾਨ ਦੀ ਮਸਜਿਦ 'ਚ ਧਮਾਕਾ, 6 ਦੀ ਮੌਤ ਤੇ 10 ਜ਼ਖਮੀ

Friday, Jun 16, 2017 - 02:18 AM (IST)

ਅਫਗਾਨਿਸਤਾਨ ਦੀ ਮਸਜਿਦ 'ਚ ਧਮਾਕਾ, 6 ਦੀ ਮੌਤ ਤੇ 10 ਜ਼ਖਮੀ

ਕਾਬੁਲ— ਵੀਰਵਰ ਨੂੰ ਅਫਗਾਨਿਸਤਾਨ ਦੀ ਇਕ ਮਸਜਿਦ 'ਚ ਧਮਾਕਾ ਹੋਣ ਦੀ ਖਬਰ ਮਿਲੀ ਹੈ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ ਤੇ ਹੋਰ 10 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। 
ਜਾਣਕਾਰੀ ਮੁਤਾਬਕ ਕਾਬੁਲ ਦੇ ਦਸ਼ਤ-ਏ-ਬਾਰਚੀ 'ਚ ਅਲ-ਜ਼ਹਿਰਾ ਨਾਂ ਦੀ ਮਸਜਿਦ 'ਚ ਇਹ ਧਮਾਕਾ ਸ਼ਾਮ ਕਰੀਬ 9 ਵਜੇ ਹੋਇਆ। ਧਮਾਕੇ ਦੇ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਹਮਲੇ ਦੇ ਬਾਅਦ ਤਾਲਿਬਾਨ ਨੇ ਕਿਹਾ ਕਿ ਉਸ ਦਾ ਇਸ ਹਮਲੇ 'ਚ ਕੋਈ ਹੱਥ ਨਹੀਂ ਹੈ ਤੇ ਆਈ.ਐੱਸ. ਨੇ ਮਸਜਿਦ ਤੇ ਸ਼ਿਆ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹੈ। ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਅੱਤਵਾਦੀ ਸੰਗਠਨ ਆਈ.ਐੱਸ. ਨੇ ਪਹਿਲਾਂ ਵੀ ਕਈ ਵਾਰ ਕਾਬੁਲ 'ਚ ਅੱਤਵਾਦੀ ਹਮਲੇ ਕੀਤੇ ਹਨ।


Related News