ਇੰਗਲੈਂਡ ’ਚ ਬਹੁਤ ਸ਼ਰਧਾ ਨਾਲ ਮਨਾਇਆ ਗਿਆ ਜਨਮ ਅਸ਼ਟਮੀ ਦਾ ਤਿਉਹਾਰ

Tuesday, Aug 31, 2021 - 05:20 PM (IST)

ਬਰਮਿੰਘਮ (ਸੰਜੀਵ ਭਨੋਟ)-ਦੁਨੀਆ ਭਰ ’ਚ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਜਨਮ ਦਿਹਾੜਾ ਜਨਮ ਅਸ਼ਟਮੀ ਦੇ ਰੂਪ ’ਚ ਮਨਾਇਆ ਗਿਆ। ਇਸੇ ਤਰ੍ਹਾਂ ਹੀ ਇੰਗਲੈਂਡ ਦੀ ਵੈਸਟ ਮਿਡਲੈਂਡ ਦੇ ਟਾਊਨ ਡਡਲੀ ਦੇ ਮਾਤਾ ਦੇ ਮੰਦਿਰ  ’ਚ ਵੀ  ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਮੰਦਿਰ ਪ੍ਰਧਾਨ ਅਤੁਲ ਅਗਰਵਾਲ ਨੇ ਆਈਆਂ ਸੰਗਤਾਂ ਦਾ ਸਵਾਗਤ ਕੀਤਾ।

PunjabKesari

PunjabKesari

ਬਹੁਤ ਸਾਰੇ ਛੋਟੇ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਦਾ ਰੂਪ ਧਾਰਨ ਕੀਤਾ ਸੀ ਤੇ ਉਨ੍ਹਾਂ ਨੇ ਭਜਨ ਤੇ ਭਗਵਾਨ ਕ੍ਰਿਸ਼ਨ ਦੀਆਂ ਭੇਟਾਂ ’ਤੇ ਪੇਸ਼ਕਾਰੀਆਂ ਵੀ ਕੀਤੀਆਂ। ਇੱਥੇ ਜ਼ਿਕਰਯੋਗ ਹੈ ਕਿ ਮਾਪਿਆਂ ਤੇ ਬੱਚਿਆਂ ’ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਪਰਿਵਾਰ ਅੱਜ ਦੇ ਦੌਰ ’ਚ ਵੀ ਬੱਚਿਆਂ ਨੂੰ ਆਪਣੇ ਧਰਮ ਤੇ ਸੱਭਿਆਚਾਰ ਤੇ ਰੀਤੀ ਰਿਵਾਜਾਂ ਨਾਲ ਜੋੜਨ ਦੇ ਉਪਰਾਲੇ ਕਰ ਰਹੇ ਹਨ। ਮਾਤਾ ਦਾ ਮੰਦਿਰ ਡਡਲੀ ਵੱਲੋਂ ਹਰ ਤਿਉਹਾਰ ’ਤੇ ਬੱਚਿਆਂ ਲਈ ਖਾਸ ਉਪਰਾਲੇ ਕੀਤੇ ਜਾਂਦੇ ਹਨ।

PunjabKesari

ਮੰਦਿਰ ਨੂੰ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਤੇ ਕ੍ਰਿਸ਼ਨ ਭਗਵਾਨ ਲਈ ਝੂਲਾ ਲਗਾਇਆ ਗਿਆ ਤੇ ਪਾਲਕੀ ਸਜਾਈ ਗਈ। ਮੰਦਿਰ ਕਮੇਟੀ ਵੱਲੋਂ ਕ੍ਰਿਸ਼ਨ ਭਜਨ ਗਾਏ ਗਏ, ਜਿਸ ਨਾਲ ਆਈਆਂ ਸੰਗਤਾਂ ਨਿਹਾਲ ਹੋ ਗਈਆਂ। ਇਸ ਦੌਰਾਨ ਸਾਤਵਿਕ ਭੋਜਨ ਦੇ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ। ਮੰਦਿਰ ਪ੍ਰਧਾਨ ਅਤੁਲ ਅਗਰਵਾਲ ਤੇ ਮੀਤੂ ਸਿੰਘ ਨੇ ਦੱਸਿਆ ਕਿ ਭਾਵੇਂ ਅਸੀਂ ਵਿਦੇਸ਼ੀ ਧਰਤੀ ’ਤੇ ਰਹਿ ਰਹੇ ਹਾਂ ਪਰ ਸਾਨੂੰ ਆਪਣੇ ਧਰਮ ਤੇ ਧਾਰਮਿਕ ਮਹੱਤਤਾ ਨੂੰ ਨਹੀਂ ਭੁੱਲਣਾ ਚਾਹੀਦਾ। ਜੇਕਰ ਅਸੀਂ ਇਹ ਸਭ ਤਿਉਹਾਰ ਤੇ ਖੁਸ਼ੀਆਂ ਆਪਣੇ ਭਾਈਚਾਰੇ ਨਾਲ ਨਹੀਂ ਸਾਂਝੀਆਂ ਕਰਾਂਗੇ ਤਾਂ ਸਾਡੀ ਉਹ ਪੀੜ੍ਹੀ, ਜੋ ਇਥੇ ਪੈਦਾ ਹੋ ਰਹੀ ਹੈ, ਉਹ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਵੇਗੀ।

PunjabKesari

PunjabKesari


Manoj

Content Editor

Related News